DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

West Asia Conflict: ਦਲਾਈ ਲਾਮਾ ਨੇ ਪੋਪ ਲੀਓ XIV ਦੀ ਸ਼ਾਂਤੀ ਦੀ ਅਪੀਲ ਦਾ ਕੀਤਾ ਸਮਰਥਨ

West Asia Conflict: ਤਿੱਬਤੀ ਅਧਿਆਤਮਿਕ ਆਗੂ ਦਲਾਈ ਲਾਮਾ ਨੇ ਮੰਗਲਵਾਰ ਨੂੰ ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਦਰਮਿਆਨ ਸ਼ਾਂਤੀ ਲਈ ਪੋਪ ਲੀਓ XIV ਦੀ ਅਪੀਲ ਦਾ ਸਮਰਥਨ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ਵਿੱਚ ਦਲਾਈ ਲਾਮਾ ਨੇ...

  • fb
  • twitter
  • whatsapp
  • whatsapp
Advertisement

West Asia Conflict: ਤਿੱਬਤੀ ਅਧਿਆਤਮਿਕ ਆਗੂ ਦਲਾਈ ਲਾਮਾ ਨੇ ਮੰਗਲਵਾਰ ਨੂੰ ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਦਰਮਿਆਨ ਸ਼ਾਂਤੀ ਲਈ ਪੋਪ ਲੀਓ XIV ਦੀ ਅਪੀਲ ਦਾ ਸਮਰਥਨ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ਵਿੱਚ ਦਲਾਈ ਲਾਮਾ ਨੇ ਕਿਹਾ ਕਿ ਦੁਨੀਆ ਦੇ ਸਾਰੇ ਧਰਮ ਸਹਿਣਸ਼ੀਲਤਾ ਅਤੇ ਸ਼ਾਂਤੀ ਦਾ ਪ੍ਰਚਾਰ ਕਰਦੇ ਹਨ ਅਤੇ ਹਿੰਸਾ ਦੀ ਨਿੰਦਾ ਕਰਦੇ ਹਨ। ਦਲਾਈ ਲਾਮਾ ਨੇ ਆਪਣੀ ਪੋਸਟ ਵਿੱਚ ਲਿਖਿਆ, “ਮੈਂ ਪਵਿੱਤਰ ਪਿਤਾ ਪੋਪ ਲੀਓ ਵੱਲੋਂ ‘ਪਾਮ ਸੰਡੇ’ (Palm Sunday) ਦੀ ਪ੍ਰਾਰਥਨਾ ਸਭਾ ਦੌਰਾਨ ਸ਼ਾਂਤੀ ਲਈ ਕੀਤੀ ਗਈ ਜ਼ੋਰਦਾਰ ਅਪੀਲ ਦਾ ਪੂਰੇ ਦਿਲ ਨਾਲ ਸਮਰਥਨ ਕਰਦਾ ਹਾਂ। ਹਥਿਆਰ ਸੁੱਟਣ ਅਤੇ ਹਿੰਸਾ ਤਿਆਗਣ ਦਾ ਉਨ੍ਹਾਂ ਦਾ ਸੱਦਾ ਮੇਰੇ ਦਿਲ ਨੂੰ ਛੂਹ ਗਿਆ ਹੈ, ਕਿਉਂਕਿ ਇਹ ਦੁਨੀਆ ਦੇ ਸਾਰੇ ਪ੍ਰਮੁੱਖ ਧਰਮਾਂ ਦੀ ਸਿੱਖਿਆ ਦਾ ਨਿਚੋੜ ਹੈ।”

ਉਨ੍ਹਾਂ ਅੱਗੇ ਕਿਹਾ, “ ਚਾਹੇ ਅਸੀਂ ਈਸਾਈ, ਬੁੱਧ, ਇਸਲਾਮ, ਹਿੰਦੂ, ਯਹੂਦੀ ਜਾਂ ਕਿਸੇ ਵੀ ਮਹਾਨ ਅਧਿਆਤਮਿਕ ਪਰੰਪਰਾ ਨੂੰ ਦੇਖੀਏ, ਸਭ ਦਾ ਸੰਦੇਸ਼ ਮੂਲ ਰੂਪ ਵਿੱਚ ਇੱਕੋ ਹੈ: ਪਿਆਰ, ਹਮਦਰਦੀ, ਸਹਿਣਸ਼ੀਲਤਾ ਅਤੇ ਸਵੈ-ਅਨੁਸ਼ਾਸਨ। ਹਿੰਸਾ ਲਈ ਇਹਨਾਂ ਸਿੱਖਿਆਵਾਂ ਵਿੱਚ ਕੋਈ ਥਾਂ ਨਹੀਂ ਹੈ। ਇਤਿਹਾਸ ਗਵਾਹ ਹੈ ਕਿ ਹਿੰਸਾ ਹਮੇਸ਼ਾ ਹਿੰਸਾ ਨੂੰ ਹੀ ਜਨਮ ਦਿੰਦੀ ਹੈ ਅਤੇ ਇਹ ਕਦੇ ਵੀ ਸਥਾਈ ਸ਼ਾਂਤੀ ਦਾ ਅਧਾਰ ਨਹੀਂ ਹੋ ਸਕਦੀ।”

Advertisement

ਦਲਾਈ ਲਾਮਾ ਨੇ ਟਕਰਾਅ ਦੇ ਹੱਲ ਲਈ ਗੱਲਬਾਤ ਦੇ ਰਸਤੇ ’ਤੇ ਚੱਲਣ ਦੀ ਅਪੀਲ ਕਰਦਿਆਂ ਕਿਹਾ ਕਿ ਮੱਧ ਪੂਰਬ ਜਾਂ ਰੂਸ-ਯੂਕਰੇਨ ਵਿਚਾਲੇ ਚੱਲ ਰਹੇ ਟਕਰਾਅ ਦਾ ਸਥਾਈ ਹੱਲ ਸਿਰਫ਼ ਸੰਵਾਦ, ਕੂਟਨੀਤੀ ਅਤੇ ਆਪਸੀ ਸਤਿਕਾਰ ਰਾਹੀਂ ਹੀ ਸੰਭਵ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਡੂੰਘੇ ਪੱਧਰ ’ਤੇ ਅਸੀਂ ਸਾਰੇ ਭੈਣ-ਭਰਾ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਹਿੰਸਾ ਅਤੇ ਸੰਘਰਸ਼ ਜਲਦੀ ਖ਼ਤਮ ਹੋ ਜਾਣ।ਜ਼ਿਕਰਯੋਗ ਹੈ ਕਿ ਪੋਪ ਲੀਓ XIV ਨੇ ਪਾਮ ਸੰਡੇ ਦੀ ਰਸਮ ਦੌਰਾਨ ਕਿਹਾ ਸੀ ਕਿ ਪਰਮਾਤਮਾ ਜੰਗ ਕਰਨ ਵਾਲਿਆਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ, ਸਗੋਂ ਉਨ੍ਹਾਂ ਨੂੰ ਰੱਦ ਕਰਦਾ ਹੈ।

Advertisement

ਅਮਰੀਕਾ ਦਾ ਪ੍ਰਤੀਕਰਮ

ਪੋਪ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਕਿਹਾ ਕਿ ਅਮਰੀਕਾ ਦੀ ਨੀਂਹ ਲਗਭਗ 250 ਸਾਲ ਪਹਿਲਾਂ ਯਹੂਦੀ-ਈਸਾਈ ਕਦਰਾਂ-ਕੀਮਤਾਂ 'ਤੇ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਇਤਿਹਾਸ ਦੇ ਸਭ ਤੋਂ ਔਖੇ ਸਮਿਆਂ ਦੌਰਾਨ ਅਮਰੀਕੀ ਰਾਸ਼ਟਰਪਤੀਆਂ ਅਤੇ ਫੌਜੀ ਆਗੂਆਂ ਨੇ ਪ੍ਰਾਰਥਨਾ ਦਾ ਸਹਾਰਾ ਲਿਆ ਹੈ। ਉਨ੍ਹਾਂ ਰਾਸ਼ਟਰਪਤੀ ਵੱਲੋਂ ਅਮਰੀਕੀ ਲੋਕਾਂ ਨੂੰ ਆਪਣੇ ਫੌਜੀ ਜਵਾਨਾਂ ਲਈ ਪ੍ਰਾਰਥਨਾ ਕਰਨ ਦੇ ਸੱਦੇ ਨੂੰ ਇੱਕ ਨੇਕ ਕਾਰਜ ਦੱਸਿਆ।

Advertisement
×