US Russia Talks: ਅਮਰੀਕੀ ਖੁਫੀਆ ਏਜੰਸੀ ਸੀ ਆਈ ਏ ਦੇ ਡਾਇਰੈਕਟਰ John Ratcliffe ਮਾਸਕੋ ਪਹੁੰਚੇ
CIA Chief Moscow: ਸੀ ਆਈ ਏ ਮੁਖੀ ਦਾ ਖੁਫੀਆ ਦੌਰਾ; ਅਮਰੀਕੀ ਫੌਜੀ ਜਹਾਜ਼ ਵਿਚ ਰੂਸ ਪੁੱਜੇ
US Russia Talks: ਅਮਰੀਕੀ ਖੁਫੀਆ ਏਜੰਸੀ ਸੀ ਆਈ ਏ ਦੇ ਡਾਇਰੈਕਟਰ ਜੌਨ ਰੈਟਕਲਿਫ ਮਾਸਕੋ ਪਹੁੰਚ ਗਏ ਹਨ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਉਹ ਅਮਰੀਕੀ ਹਵਾਈ ਸੈਨਾ ਦੇ ਸੀ-17 ਗਲੋਬਮਾਸਟਰ (C-17 Globemaster) ਜਹਾਜ਼ ਰਾਹੀਂ ਮਾਸਕੋ ਗਏ ਹਨ ਅਤੇ ਉੱਥੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ।
ਸੀ ਆਈ ਏ ਡਾਇਰੈਕਟਰ ਬਣਨ ਤੋਂ ਬਾਅਦ ਰੈਟਕਲਿਫ ਦੀ ਰੂਸ ਦੀ ਇਹ ਪਹਿਲੀ ਯਾਤਰਾ ਹੈ।
ਰੈਟਕਲਿਫ ਦੇ ਇਸ ਰੂਸ ਦੌਰੇ ਦਾ ਪਹਿਲਾਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਸੀ। ਅਮਰੀਕੀ ਫ਼ੌਜੀ ਜਹਾਜ਼ ਦੇ ਮਾਸਕੋ ਪਹੁੰਚਣ ਤੋਂ ਬਾਅਦ ਹੀ ਉਨ੍ਹਾਂ ਦੀ ਇਸ ਯਾਤਰਾ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਰੂਸੀ ਅਧਿਕਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸੀ-17 ਗਲੋਬਮਾਸਟਰ ਦੀ ਮਾਸਕੋ ਯਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਮਰੀਕੀ ਸਰਕਾਰ ਵੱਲੋਂ ਵੀ ਇਸ ਦੌਰੇ 'ਤੇ ਸ਼ੁਰੂ ਵਿੱਚ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਇਹ ਜਹਾਜ਼ ਰੂਸੀ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਕਈ ਥਾਵਾਂ 'ਤੇ ਰੁਕਿਆ ਇਸ ਨੇ ਚਾਰਲਸਟਨ ਇੰਟਰਨੈਸ਼ਨਲ ਏਅਰਪੋਰਟ/ਏਅਰ ਫੋਰਸ ਬੇਸ ਅਤੇ ਫਿਰ ਲਾਤਵੀਆ ਦੇ ਰੀਗਾ ਵਿਚ ਰੁਕਣ ਤੋਂ ਬਾਅਦ ਰੂਸੀ ਸਰਹੱਦ ਵੱਲ ਆਪਣੀ ਯਾਤਰਾ ਜਾਰੀ ਰੱਖੀ ਸੀ। ਯੂਰਪੀਅਨ ਯੂਨੀਅਨ ਦੇ ਏਅਰ ਟਰੈਫਿਕ ਕੰਟਰੋਲ ਅਧਿਕਾਰੀਆਂ ਦੇ ਇੱਕ ਸੂਤਰ ਨੇ ਪੁਸ਼ਟੀ ਕੀਤੀ ਕਿ ਅਮਰੀਕੀ ਫੌਜੀ ਜਹਾਜ਼ ਲਾਤਵੀਆ ਤੋਂ ਰਵਾਨਾ ਹੋ ਕੇ ਸਿੱਧਾ ਰੂਸੀ ਖੇਤਰ ਵੱਲ ਗਿਆ ਸੀ।
ਅਲ ਜਜ਼ੀਰਾ ਨੇ ਪਹਿਲਾਂ ਫਲਾਈਟ ਰੇਡਾਰ 24 (Flightradar24) ਦਾ ਹਵਾਲਾ ਦਿੰਦਿਆਂ ਦੱਸਿਆ ਸੀ ਕਿ ਅਮਰੀਕੀ ਹਵਾਈ ਸੈਨਾ ਦਾ ਇੱਕ ਟਰਾਂਸਪੋਰਟ ਜਹਾਜ਼ ਮਾਸਕੋ ਦੇ ਵਨੁਕੋਵੋ ਹਵਾਈ ਅੱਡੇ 'ਤੇ ਉਤਰਿਆ ਹੈ ਪਰ ਕਰੈਮਲਿਨ ਨੇ ਕਿਹਾ ਸੀ ਕਿ ਉਸ ਕੋਲ ਇਸ ਜਹਾਜ਼ ਜਾਂ ਇਸ ਦੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਅਤੇ ਇਸ ਦੇ ਯੂਰਪੀਅਨ ਸਹਿਯੋਗੀਆਂ ਨੇ ਮਾਸਕੋ ’ਤੇ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਹਨ, ਜਿਨ੍ਹਾਂ ਵਿੱਚ ਜਹਾਜ਼ਾਂ ਦੀ ਆਵਾਜਾਈ 'ਤੇ ਆਪਸੀ ਪਾਬੰਦੀ ਵੀ ਸ਼ਾਮਲ ਹੈ।
ਇਸ ਤੋਂ ਪਹਿਲਾਂ ਅਮਰੀਕਾ ਦਾ ਇੱਕ ਬੋਇੰਗ ਸੀ-17ਏ ਗਲੋਬਮਾਸਟਰ ਤਿੰਨ (Boeing C-17A Globemaster III) ਫੌਜੀ ਟਰਾਂਸਪੋਰਟ ਜਹਾਜ਼ ਮਾਸਕੋ ਵਿੱਚ ਉਤਰਿਆ। ਵਾਸ਼ਿੰਗਟਨ ਡੀ.ਸੀ. ਨੇੜੇ ਐਂਡਰਿਊਜ਼ ਏਅਰ ਫੋਰਸ ਬੇਸ ਤੋਂ ਉਡਾਣ ਭਰਨ ਵਾਲਾ ਇਹ ਜਹਾਜ਼ ਮਾਸਕੋ ਦੇ ਸਮੇਂ ਮੁਤਾਬਕ ਸਵੇਰੇ ਲਗਪਗ 10 ਵਜੇ ਰੂਸ ਦੀ ਰਾਜਧਾਨੀ ਵਿੱਚ ਉਤਰਿਆ।
ਜਾਣਕਾਰੀ ਅਨੁਸਾਰ ਇਹ ਭਾਰੀ ਟਰਾਂਸਪੋਰਟ ਜਹਾਜ਼ ਰੂਸੀ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਕਈ ਥਾਵਾਂ 'ਤੇ ਰੁਕਿਆ ਇਸ ਨੇ ਚਾਰਲਸਟਨ ਇੰਟਰਨੈਸ਼ਨਲ ਏਅਰਪੋਰਟ/ਏਅਰ ਫੋਰਸ ਬੇਸ ਅਤੇ ਫਿਰ ਲਾਤਵੀਆ ਦੇ ਰੀਗਾ ਵਿਚ ਰੁਕਣ ਤੋਂ ਬਾਅਦ ਰੂਸੀ ਸਰਹੱਦ ਵੱਲ ਆਪਣੀ ਯਾਤਰਾ ਜਾਰੀ ਰੱਖੀ ਸੀ। ਯੂਰਪੀਅਨ ਯੂਨੀਅਨ ਦੇ ਏਅਰ ਟਰੈਫਿਕ ਕੰਟਰੋਲ ਅਧਿਕਾਰੀਆਂ ਦੇ ਇੱਕ ਸੂਤਰ ਨੇ ਪੁਸ਼ਟੀ ਕੀਤੀ ਕਿ ਅਮਰੀਕੀ ਫੌਜੀ ਜਹਾਜ਼ ਲਾਤਵੀਆ ਤੋਂ ਰਵਾਨਾ ਹੋ ਕੇ ਸਿੱਧਾ ਰੂਸੀ ਖੇਤਰ ਵੱਲ ਗਿਆ ਸੀ।

