DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਰੀਨਲੈਂਡ ’ਤੇ ਅਮਰੀਕੀ ਕਬਜ਼ੇ ਦੀ ਯੋਜਨਾ ਨਕਾਰੀ

ਪ੍ਰਧਾਨ ਮੰਤਰੀ ਸਮੇਤ ਹੋਰ ਆਗੂਆਂ ਨੇ ਲੋਕਾਂ ’ਤੇ ਛੱਡਿਆ ਫ਼ੈਸਲਾ

  • fb
  • twitter
  • whatsapp
  • whatsapp
featured-img featured-img
ਪਿਛਲੇ ਸਾਲ ਮਾਰਚ ਮਹੀਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵਾਂਸ ਦੀ ਗਰੀਨਲੈਂਡ ਫੇਰੀ ਦੀ ਫਾਈਲ ਫੋਟੋ।
Advertisement

ਗਰੀਨਲੈਂਡ ਦੇ ਆਗੂਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟਾਪੂ ’ਤੇ ਅਮਰੀਕਾ ਦੇ ਕਬਜ਼ੇ ਸਬੰਧੀ ਵਾਰ ਵਾਰ ਦਿੱਤੇ ਜਾ ਰਹੇ ਸੱਦੇ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਗਰੀਨਲੈਂਡ ਦਾ ਭਵਿੱਖ ਲੋਕਾਂ ਨੂੰ ਖੁਦ ਹੀ ਤੈਅ ਕਰਨਾ ਚਾਹੀਦਾ ਹੈ। ਗਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਨਸ-ਫਰੈਡਰਿਕ ਨੀਲਸਨ ਅਤੇ ਚਾਰ ਹੋਰ ਆਗੂਆਂ ਨੇ ਸ਼ੁੱਕਰਵਾਰ ਰਾਤ ਬਿਆਨ ’ਚ ਕਿਹਾ, ‘‘ਅਸੀਂ ਅਮਰੀਕੀ ਜਾਂ ਡੈਨਮਾਰਕ ਵਾਸੀ ਨਹੀਂ ਬਣਨਾ ਚਾਹੁੰਦੇ, ਸਗੋਂ ਗਰੀਨਲੈਂਡਰ ਅਖਵਾਉਣਾ ਚਾਹੁੰਦੇ ਹਾਂ।’’ ਟਰੰਪ ਨੇ ਦੁਹਰਾਇਆ ਕਿ ਜੇ ਗਰੀਨਲੈਂਡ ’ਤੇ ਅਮਰੀਕਾ ਦਾ ਕਬਜ਼ਾ ਨਾ ਹੋਇਆ ਤਾਂ ਫਿਰ ਉਸ ’ਤੇ ਰੂਸ ਜਾਂ ਚੀਨ ਕਬਜ਼ਾ ਕਰ ਲੈਣਗੇ ਅਤੇ ਅਮਰੀਕਾ ਉਨ੍ਹਾਂ ਨੂੰ ਆਪਣਾ ਗੁਆਂਢੀ ਨਹੀਂ ਬਣਾਉਣਾ ਚਾਹੁੰਦਾ ਹੈ। ਟਰੰਪ ਨੇ ਕਿਹਾ, ‘‘ਜੇ ਆਸਾਨੀ ਨਾਲ ਗਰੀਨਲੈਂਡ ’ਤੇ ਕੰਟਰੋਲ ਨਾ ਹੋਇਆ ਤਾਂ ਫਿਰ ਸਾਨੂੰ ਸਖ਼ਤੀ ਵਾਲਾ ਰਾਹ ਅਪਣਾਉਣਾ ਪਵੇਗਾ।’’ ਉਧਰ ਡੈਨਮਾਰਕ, ਗਰੀਨਲੈਂਡ ਅਤੇ ਅਮਰੀਕਾ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਵਾਸ਼ਿੰਗਟਨ ’ਚ ਮੁਲਾਕਾਤ ਕੀਤੀ ਸੀ ਇਹ ਆਗੂ ਟਾਪੂ ’ਤੇ ਅਮਰੀਕੀ ਕੰਟਰੋਲ ਬਾਰੇ ਅਗਲੇ ਹਫ਼ਤੇ ਮੁੜ ਚਰਚਾ ਕਰਨਗੇ। ਡੈਨਮਾਰਕ ਦੇ ਪ੍ਰਧਾਨ ਮੰਤਰੀ ਮੈੱਟ ਫਰੈਡਰਿਕਸਨ ਨੇ ਚਿਤਾਵਨੀ ਦਿੱਤੀ ਕਿ ਜੇ ਅਮਰੀਕਾ ਨੇ ਗਰੀਨਲੈਂਡ ’ਤੇ ਕਬਜ਼ਾ ਕਰ ਲਿਆ ਤਾਂ ਨਾਟੋ ਦੇ ਖਾਤਮੇ ਦੀ ਸ਼ੁਰੂਆਤ ਹੋ ਜਾਵੇਗੀ।

Advertisement
Advertisement
×