DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

US Midterm Elections: ਟਰੰਪ ਦੀ ਸਿਆਸੀ ਹਾਰ ਨਾਲ ਆਸਟਰੇਲੀਆ ਦੀਆਂ ਚਿੰਤਾਵਾਂ ਵਧੀਆਂ

ਅਮਰੀਕਾ ਵਿੱਚ ਬਦਲੇਗਾ ਸੱਤਾ ਦਾ ਸਮੀਕਰਨ

  • fb
  • twitter
  • whatsapp
  • whatsapp
Advertisement

ਆਸਟਰੇਲੀਆ ਲਈ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਾਰਟੀ ਨੂੰ ਲੱਗਾ ਝਟਕਾ ਸਿਰਫ਼ ਵਿਦੇਸ਼ੀ ਸਿਆਸੀ ਘਟਨਾ ਨਹੀਂ, ਸਗੋਂ ਵਪਾਰ, ਰੱਖਿਆ ਅਤੇ ਆਰਥਿਕਤਾ ਨਾਲ ਜੁੜਿਆ ਅਹਿਮ ਮਾਮਲਾ ਹੈ। ਆਸਟਰੇਲੀਆਈ ਕੌਮੀ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸਬੰਧਾਂ ਦੇ ਮਾਹਿਰ ਵੇਸਲੀ ਵਿਡਮਾਇਰ ਅਨੁਸਾਰ, ਇਨ੍ਹਾਂ ਨਤੀਜਿਆਂ ਨਾਲ ਅਮਰੀਕੀ ਰਾਸ਼ਟਰਪਤੀ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ।

Advertisement

ਅਮਰੀਕਾ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਮਜ਼ਬੂਤੀ ਨਾਲ ਟਰੰਪ ਦੀਆਂ ਨੀਤੀਆਂ ’ਤੇ ਸੰਸਦੀ ਨਿਗਰਾਨੀ ਵਧਣ ਦੀ ਸੰਭਾਵਨਾ ਹੈ। ਇਸ ਦਾ ਸਿੱਧਾ ਅਸਰ ਆਸਟਰੇਲੀਆ ਨਾਲ ਅਮਰੀਕਾ ਦੇ ਵਪਾਰਕ ਸਬੰਧਾਂ ਅਤੇ ਰੱਖਿਆ ਸਹਿਯੋਗ ’ਤੇ ਪੈ ਸਕਦਾ ਹੈ।

Advertisement

ਆਸਟਰੇਲੀਆ ਦੇ ਖ਼ਜ਼ਾਨਾ ਮੰਤਰੀ ਜਿਮ ਚੈਲਮਰਜ਼ ਨੇ ਵੀ ਅਮਰੀਕੀ ਚੋਣਾਂ ਦੇ ਆਰਥਿਕ ਪ੍ਰਭਾਵਾਂ ਵੱਲ ਧਿਆਨ ਦਿਵਾਇਆ ਹੈ। ਵਪਾਰਕ ਟੈਕਸਾਂ, ਮਹਿੰਗਾਈ ਅਤੇ ਊਰਜਾ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਆਸਟਰੇਲੀਆਈ ਲੋਕਾਂ ਦੀ ਜੇਬ ’ਤੇ ਅਸਰ ਪਾ ਸਕਦੇ ਹਨ। ਇਸ ਲਈ ਵਾਸ਼ਿੰਗਟਨ ਦੇ ਸੱਤਾ ਸਮੀਕਰਨ ਕੈਨਬਰਾ ਲਈ ਵੀ ਬੇਹੱਦ ਮਹੱਤਵਪੂਰਨ ਹਨ।

Advertisement
×