DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

US Iran Conflict: ਅਮਰੀਕੀ ਫ਼ੌਜ ਵੱਲੋਂ ਇਰਾਨ ’ਤੇ ਫਿਰ ਹਮਲਾ

ਇਰਾਨੀ ਡਰੋਨ ਫੁੰਡੇ; ਬੰਦਰ ਅੱਬਾਸ ’ਚ ਜ਼ਮੀਨੀ ਕੰਟਰੋਲ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ; ਹਰਮੁਜ਼ ’ਚ ਬੇੜਿਆਂ ਤੋਂ ਟੌਲ ਵਸੂਲ ਰਹੀ ਇਰਾਨੀ ਏਜੰਸੀ ’ਤੇ ਪਾਬੰਦੀਆਂ ਆਇਦ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਅਮਰੀਕੀ ਫ਼ੌਜ ਨੇ ਇਰਾਨੀ ਹਮਲਾਵਰ ਡਰੋਨਾਂ ਨੂੰ ਡੇਗਣ ਤੋਂ ਬਾਅਦ ਬੁੱਧਵਾਰ ਨੂੰ ਇਰਾਨ ਦੇ ਫ਼ੌਜੀ ਟਿਕਾਣੇ ’ਤੇ ਨਵੇਂ ਰੱਖਿਆਤਮਕ ਹਮਲੇ ਕੀਤੇ। ਅਮਰੀਕੀ ਅਧਿਕਾਰੀਆਂ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਕਿਹਾ ਕਿ ਅਮਰੀਕੀ ਕੇਂਦਰੀ ਕਮਾਂਡ ਦੇ ਬਲਾਂ ਨੇ ਹਰਮੁਜ਼ ਜਲ ਮਾਰਗ ਦੁਆਲੇ ਖ਼ਤਰਾ ਬਣੇ ਇਕਪਾਸੜ ਹਮਲੇ ਵਾਲੇ ਚਾਰ ਇਰਾਨੀ ਡਰੋਨ ਫੁੰਡੇ ਹਨ। ਅਮਰੀਕੀ ਸਲਾਮਤੀ ਦਸਤਿਆਂ ਨੇ ਬੰਦਰ ਅੱਬਾਸ ਵਿੱਚ ਇਰਾਨ ਦੇ ਜ਼ਮੀਨੀ ਕੰਟਰੋਲ ਸਟੇਸ਼ਨ ਨੂੰ ਵੀ ਨਿਸ਼ਾਨਾ ਬਣਾਇਆ। ਅਧਿਕਾਰੀਆਂ ਮੁਤਾਬਕ ਇਥੋਂ ਪੰਜਵਾਂ ਡਰੋਨ ਛੱਡਿਆ ਜਾਣਾ ਸੀ।

ਇਸ ਦੌਰਾਨ ਅਮਰੀਕਾ ਨੇ ਹਰਮੁਜ਼ ਜਲ ਮਾਰਗ ’ਚ ਬੇੜਿਆਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਇਰਾਨੀ ਏਜੰਸੀ ਉੱਤੇ ਪਾਬੰਦੀਆਂ ਆਇਦ ਕੀਤੀਆਂ ਹਨ। ਟਰੰਪ ਪ੍ਰਸ਼ਾਸਨ ਦੀ ਇਸ ਪੇਸ਼ਕਦਮੀ ਦਾ ਮੁੱਖ ਮੰਤਵ ਇਸਲਾਮੀ ਗਣਰਾਜ ’ਤੇ ਆਰਥਿਕ ਦਬਾਅ ਵਧਾਉਣਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਐਲਾਨੀਆਂ ਗਈਆਂ ਇਹ ਪਾਬੰਦੀਆਂ ਇਰਾਨ ਦੀ ਫ਼ਾਰਸ ਖਾੜੀ ਜਲ ਮਾਰਗ ਅਥਾਰਿਟੀ ਤੇ ਇਸ ਏਜੰਸੀ ਨਾਲ ਸਹਿਯੋਗ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਇਹ ਏਜੰਸੀ ਜਲ ਮਾਰਗ ਵਿੱਚ ਆਵਾਜਾਈ ਨੂੰ ਮਨਜ਼ੂਰੀ ਲਈ ਹਰੇਕ ਜਹਾਜ਼ ਤੋਂ 20 ਲੱਖ ਡਾਲਰ ਤੱਕ ਦਾ ਟੌਲ ਵਸੂਲਦੀ ਹੈ।

Advertisement

ਉੱਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਇਰਾਨ ‘ਕਮਜ਼ੋਰ ਸਥਿਤੀ ਵਿੱਚ ਗੱਲਬਾਤ ਕਰ ਰਿਹਾ ਹੈ।’ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਵੰਬਰ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਕਰ ਕੇ ਉਹ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਚੱਲ ਰਹੇ ਟਕਰਾਅ, ਜਿਸ ਨੇ ਆਲਮੀ ਅਰਥਚਾਰੇ ਵਿੱਚ ਬੇਚੈਨੀ ਪੈਦਾ ਕੀਤੀ ਹੈ, ਨੂੰ ਖ਼ਤਮ ਕਰਨ ਲਈ ਕੋਈ ਸਮਝੌਤਾ ਕਰਨ ਦੀ ਕਾਹਲ ਨਹੀਂ ਕਰਨਗੇ। ਕੈਬਨਿਟ ਬੈਠਕ ਦੀ ਸ਼ੁਰੂਆਤ ਤੋਂ ਪਹਿਲਾਂ ਟਰੰਪ ਨੇ ਭਰੋਸਾ ਜਤਾਇਆ ਕਿ ਅਮਰੀਕਾ-ਇਰਾਨ ਸਮਝੌਤਾ ਬਹੁਤ ਨੇੜੇ ਹੈ।

Advertisement

Advertisement
×