DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

US-Iran Conflict: ਅਮਰੀਕਾ ਨੇ ਜਾਰਡਨ ਵਿੱਚ ਆਪਣੇ ਸੈਨਿਕਾਂ ਦੇ ਮਾਰੇ ਜਾਣ ਤੋਂ ਬਾਅਦ ਇਰਾਨ ਦੇ ਰਿਵੋਲਿਊਸ਼ਨਰੀ ਗਾਰਡ 'ਤੇ ਕੀਤੇ ਹਮਲੇ

ਯੁੱਧ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 16 ਅਮਰੀਕੀ ਸੈਨਿਕ ਮਾਰੇ ਗਏ

  • fb
  • twitter
  • whatsapp
  • whatsapp
featured-img featured-img
Photo released by the US Central Command
Advertisement

ਅਮਰੀਕੀ ਸੈਨਾ ਨੇ ਐਤਵਾਰ ਨੂੰ ਇਰਾਨ ਦੇ ਨੀਮ-ਫ਼ੌਜੀ ਰਿਵੋਲਿਊਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਜਾਰੀ ਸੰਘਰਸ਼ ਹੋਰ ਵਧ ਗਿਆ।

ਇਹ ਹਮਲੇ ਜਾਰਡਨ ਵਿੱਚ ਅਮਰੀਕੀ ਸੈਨਿਕਾਂ ਦੀ ਮੌਤ ਦੇ ਜਵਾਬ ਵਿੱਚ ਕੀਤੇ ਗਏ। ਇੱਕ ਹਫ਼ਤੇ ਤੋਂ ਜਾਰੀ ਮੁਹਿੰਮ ਤਹਿਤ ਇਹ ਹਮਲੇ ਕੀਤੇ ਗਏ ਹਨ, ਜਿਸ ਦੀ ਸ਼ੁਰੂਆਤ ਹਰਮੁਜ਼ ਜਲਮਾਰਗ 'ਤੇ ਨਿਯੰਤਰਣ ਨੂੰ ਲੈ ਕੇ ਹੋਏ ਸੰਘਰਸ਼ ਤੋਂ ਹੋਈ ਸੀ। ਇਸ ਦੌਰਾਨ ਇਰਾਨ ਨੇ ਪੱਛਮੀ ਏਸ਼ੀਆ ਵਿੱਚ ਅਮਰੀਕਾ ਦੇ ਸਹਿਯੋਗੀ ਦੇਸ਼ਾਂ 'ਤੇ ਹਮਲੇ ਕੀਤੇ ਹਨ।

Advertisement

ਅਮਰੀਕਾ ਨੇ ਇਰਾਨ ਵਿੱਚ ਪੁਲਾਂ, ਬਿਜਲੀ ਸਹੂਲਤਾਂ ਅਤੇ ਹੋਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਜਵਾਬ ਵਿੱਚ ਤਹਿਰਾਨ ਨੇ ਕੁਵੈਤ ਵਿੱਚ ਬਿਜਲੀ ਪਲਾਂਟਾਂ ਅਤੇ ਪਾਣੀ ਨੂੰ ਸਾਫ਼ ਕਰਨ ਵਾਲੇ ਪਲਾਂਟਾਂ (ਡਿਸੈਲੀਨੇਸ਼ਨ ਪਲਾਂਟ) 'ਤੇ ਹਮਲੇ ਕੀਤੇ ਹਨ, ਜਿਸ ਨਾਲ ਕੁਵੈਤ ਵਿੱਚ ਰੋਜ਼ਾਨਾ ਜਨਜੀਵਨ ਪ੍ਰਭਾਵਿਤ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਰਾਨ ਨੇ ਹਮਲੇ ਤੇਜ਼ ਕਰਨ ਦੀ ਧਮਕੀ ਵੀ ਦਿੱਤੀ ਹੈ, ਜਿਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਨੇ ਚਿਤਾਵਨੀ ਜਾਰੀ ਕੀਤੀ।

Advertisement

ਕੁਵੈਤ ਅਤੇ ਬਹਿਰੀਨ ਨੇ ਐਤਵਾਰ ਸਵੇਰੇ ਫਿਰ ਤੋਂ ਆਪਣੀ ਹਵਾਈ ਸੁਰੱਖਿਆ ਪ੍ਰਣਾਲੀ (ਏਅਰ ਡਿਫੈਂਸ ਸਿਸਟਮ) ਸਰਗਰਮ ਕਰ ਦਿੱਤੀ। ਉਨ੍ਹਾਂ ਨੇ ਇਰਾਨ ਵੱਲੋਂ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੀ ਸੰਭਾਵਨਾ ਜਤਾਈ ਹੈ।

ਅਮਰੀਕੀ ਸੈਨਾ ਦੀ ਸੈਂਟਰਲ ਕਮਾਂਡ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਨੇ ਇਰਾਨੀ ਹਵਾਈ ਰੱਖਿਆ ਟਿਕਾਣਿਆਂ, ਸਮੁੰਦਰੀ ਸਮਰੱਥਾਵਾਂ ਅਤੇ ਮਿਜ਼ਾਈਲ ਤੇ ਡਰੋਨ ਸਟੋਰੇਜ ਸਾਈਟਾਂ (ਭੰਡਾਰਨ ਸਥਾਨਾਂ) ਨੂੰ ਨਿਸ਼ਾਨਾ ਬਣਾਇਆ। ਕਮਾਂਡ ਨੇ ਕਿਹਾ ਕਿ ਇਸ ਹਮਲੇ ਦਾ ਉਦੇਸ਼ ਹਰਮੁਜ਼ ਜਲਮਾਰਗ 'ਤੇ ਇਰਾਨ ਦੀ ਨਿਯੰਤਰਣ ਸਮਰੱਥਾ ਨੂੰ ਘੱਟ ਕਰਨਾ ਅਤੇ 'ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ' (IRGC) ਨੂੰ ਸਖਤ ਜਵਾਬ ਦੇਣਾ ਸੀ।

ਅਮਰੀਕੀ ਸੈਨਾ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਜਾਰਡਨ ਵਿੱਚ ਇੱਕ ਟਿਕਾਣੇ 'ਤੇ ਇਰਾਨੀ ਹਮਲੇ ਵਿੱਚ ਦੋ ਅਮਰੀਕੀ ਸੈਨਿਕ ਮਾਰੇ ਗਏ ਹਨ, ਜਦਕਿ ਇੱਕ ਲਾਪਤਾ ਹੈ ਅਤੇ ਚਾਰ ਸੈਨਿਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਯੁੱਧ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 16 ਅਮਰੀਕੀ ਸੈਨਿਕ ਮਾਰੇ ਜਾ ਚੁੱਕੇ ਹਨ ਅਤੇ 430 ਤੋਂ ਵੱਧ ਜ਼ਖਮੀ ਹੋਏ ਹਨ।

ਇਰਾਨੀ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਦੇ ਤਾਜ਼ਾ ਹਮਲਿਆਂ ਵਿੱਚ ਘੱਟੋ-ਘੱਟ 50 ਲੋਕ ਮਾਰੇ ਗਏ ਹਨ ਅਤੇ 517 ਜ਼ਖਮੀ ਹੋਏ ਹਨ। ਇਰਾਨ ਨੇ ਅੱਠ ਦਿਨਾਂ ਤੋਂ ਜਾਰੀ ਅਮਰੀਕੀ ਮੁਹਿੰਮ ਵਿੱਚ ਆਪਣੇ ਸੈਨਿਕ ਮਾਰੇ ਜਾਣ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ। ਦੋਵੇਂ ਦੇਸ਼ ਹਰਮੁਜ਼ ਜਲਮਾਰਗ 'ਤੇ ਨਿਯੰਤਰਣ ਲਈ ਸੰਘਰਸ਼ ਕਰ ਰਹੇ ਹਨ।

Advertisement
×