DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

US-Iran conflict: ਅਮਰੀਕਾ-ਇਰਾਨ ਵਿਚਕਾਰ ਮਿਜ਼ਾਈਲ ਹਮਲੇ ਤੇਜ਼; ਸੰਘਰਸ਼ ਵਧਣ ਦਾ ਖ਼ਤਰਾ

ਅਮਰੀਕੀ ਫ਼ੌਜ ਨੇ ਇਰਾਨ ਦੇ 'ਰੈਵੋਲਿਊਸ਼ਨਰੀ ਗਾਰਡ ਕੌਰਪਸ' ਦੇ 12 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ

  • fb
  • twitter
  • whatsapp
  • whatsapp
featured-img featured-img
FILE PHOTO: Courtesy European Union/Copernicus Sentinel-2/Handout via REUTERS
Advertisement

ਅਮਰੀਕਾ ਅਤੇ ਇਰਾਨ ਵਿਚਕਾਰ ਵੀਰਵਾਰ ਨੂੰ ਇੱਕ-ਦੂਜੇ ਦੇ ਟਿਕਾਣਿਆਂ 'ਤੇ ਮਿਜ਼ਾਈਲ ਦਾਗਣ ਦਾ ਸਿਲਸਿਲਾ ਮੁੜ ਸ਼ੁਰੂ ਹੋਣ ਨਾਲ ਕਿਸੇ ਵੀ ਤਰ੍ਹਾਂ ਦੇ ਜਲਦੀ ਹੱਲ ਦੀ ਸੰਭਾਵਨਾ ਕਮਜ਼ੋਰ ਪੈ ਗਈ ਹੈ।

ਜਾਰਡਨ ਨੇ ਕਿਹਾ ਕਿ ਉਸ ਨੇ ਲਗਾਤਾਰ ਦੂਜੇ ਦਿਨ ਵੀ ਇਰਾਨੀ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ। ਉੱਥੇ ਹੀ, ਕੁਵੈਤ ਨੇ ਦੱਸਿਆ ਕਿ ਦੇਸ਼ ਦੇ ਉੱਤਰੀ ਹਿੱਸੇ ਵਿੱਚ ਹੋਏ ਹਮਲੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ।

Advertisement

ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਮਿਸਰ ਦੇ ਇੱਕ ਬੰਦਰਗਾਹ 'ਤੇ ਡਰੋਨ ਹਮਲਿਆਂ ਕਾਰਨ ਜਹਾਜ਼ਾਂ ਨੂੰ ਅੱਗ ਲੱਗ ਗਈ ਸੀ। ਇਸ ਤੋਂ ਇਲਾਵਾ, ਸਾਊਦੀ ਅਰਬ ਨੇ ਕਿਹਾ ਕਿ ਉਸ ਨੂੰ ਇਰਾਕ ਵਿੱਚ ਇਰਾਨ ਪੱਖੀ ਲੜਾਕਿਆਂ ਵੱਲੋਂ ਹਮਲੇ ਦਾ ਸਾਹਮਣਾ ਕਰਨਾ ਪਿਆ।

Advertisement

ਕੁਵੈਤ ਦੀ ਸੈਨਾ ਨੇ ਵੀਰਵਾਰ ਨੂੰ ਕਿਹਾ ਕਿ ਇਰਾਨ ਦੇ ਹਮਲੇ ਵਿੱਚ ਚੀਨੀ ਕੰਪਨੀ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਇੱਕ ਕਰਮਚਾਰੀ ਦੀ ਮੌਤ ਹੋ ਗਈ।

ਸੈਨਾ ਨੇ ਕਿਹਾ ਕਿ ਹਮਲੇ ਵਿੱਚ ਉੱਤਰੀ ਕੁਵੈਤ ਸਥਿਤ ਇਮਾਰਤ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਜਾਰਡਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਇਰਾਨ ਵੱਲੋਂ ਦਾਗੀਆਂ ਗਈਆਂ ਪੰਜ ਮਿਜ਼ਾਈਲਾਂ ਨੂੰ ਮਾਰ ਸੁੱਟਿਆ।

ਇਸ ਤੋਂ ਪਹਿਲਾਂ, ਅਮਰੀਕੀ ਫ਼ੌਜ ਨੇ ਕਿਹਾ ਕਿ ਉਸ ਨੇ ਇਰਾਨ ਖ਼ਿਲਾਫ਼ ''ਵੱਡੇ ਹਵਾਈ ਹਮਲਿਆਂ'' ਦੀ ਫ਼ੌਜੀ ਕਾਰਵਾਈ ਪੂਰੀ ਕਰ ਲਈ ਹੈ।

'ਯੂ ਐੱਸ ਸੈਂਟਰਲ ਕਮਾਂਡ' ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਦੋ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਅਭਿਆਨ ਦੌਰਾਨ ਅਮਰੀਕੀ ਫ਼ੌਜ ਨੇ ਇਰਾਨ ਦੇ 'ਰੈਵੋਲਿਊਸ਼ਨਰੀ ਗਾਰਡ ਕੌਰਪਸ' ਦੇ 12 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਵਿੱਚ ਫ਼ੌਜੀ ਕਮਾਂਡ ਸੈਂਟਰ, ਮਿਜ਼ਾਈਲ ਅਤੇ ਡਰੋਨ ਟਿਕਾਣੇ ਆਦਿ ਸ਼ਾਮਲ ਸਨ।

ਇਹ ਹਮਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਬਿਆਨ ਦੇ ਕੁਝ ਘੰਟਿਆਂ ਬਾਅਦ ਕੀਤੇ ਗਏ ਜਿਸ ਵਿੱਚ ਉਨ੍ਹਾਂ ਨੇ ਜਾਰਡਨ ਸਥਿਤ ਅਮਰੀਕੀ ਸੈਨਿਕਾਂ ਵਾਲੇ ਇੱਕ ਫ਼ੌਜੀ ਅੱਡੇ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਇਰਾਨ 'ਤੇ ''ਬਹੁਤ ਸਖ਼ਤ ਹਮਲਾ'' ਕਰਨ ਦੀ ਧਮਕੀ ਦਿੱਤੀ ਸੀ।

ਉੱਥੇ ਹੀ ਇਰਾਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਹਰਮੁਜ਼ ਜਲ ਮਾਰਗ ਵਿੱਚ ਸਥਿਤ ਕੇਸ਼ਮ ਦੀਪ 'ਤੇ ਹੋਏ ਹਮਲਿਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਜ਼ਖ਼ਮੀ ਹੋ ਗਏ।

ਅਮਰੀਕਾ ਅਤੇ ਸਾਊਦੀ ਅਰਬ ਵੱਲੋਂ ਬੁੱਧਵਾਰ ਨੂੰ ਇਰਾਕ ਵਿੱਚ ਇਰਾਨ ਪੱਖੀ ਲੜਾਕਿਆਂ ਦੇ ਟਿਕਾਣਿਆਂ 'ਤੇ ਸਾਂਝੇ ਹਵਾਈ ਹਮਲੇ ਕੀਤੇ ਜਾਣ ਤੋਂ ਬਾਅਦ ਇਹ ਨਵਾਂ ਮਿਜ਼ਾਈਲ ਹਮਲਾ ਹੋਇਆ ਹੈ। ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 20 ਲੜਾਕੇ ਅਤੇ ਇਰਾਨ ਦੇ ਛੇ ਫ਼ੌਜੀ ਸਲਾਹਕਾਰ ਮਾਰੇ ਗਏ।

ਇੱਕ ਅਧਿਕਾਰੀ ਨੇ ਦੱਸਿਆ ਕਿ ਵਿਚੋਲੇ 'ਅਜੇ ਵੀ ਦੋਵਾਂ ਧਿਰਾਂ ਦੇ ਸੰਪਰਕ ਵਿੱਚ ਹਨ' ਤਾਂ ਜੋ ਤਣਾਅ ਘੱਟ ਕੀਤਾ ਜਾ ਸਕੇ ਅਤੇ ਜੰਗਬੰਦੀ ਨੂੰ ਮੁੜ ਤੋਂ ਲੀਹ 'ਤੇ ਲਿਆਂਦਾ ਜਾ ਸਕੇ। ਹਾਲਾਂਕਿ, ਉਨ੍ਹਾਂ ਇਹ ਨਹੀਂ ਦੱਸਿਆ ਕਿ ਇਸ ਦਿਸ਼ਾ ਵਿੱਚ ਕੋਈ ਗੱਲਬਾਤ ਅੱਗੇ ਵਧੀ ਹੈ ਜਾਂ ਨਹੀਂ।

Advertisement
×