DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

US-Iran Conflict: ਅਮਰੀਕਾ ਨੇ ਉੱਤਰੀ ਇਰਾਨ ਵਿੱਚ ਹਮਲੇ ਤੇਜ਼ ਕੀਤੇ 

 ਨਾਕਾਬੰਦੀ ਦੀ ਉਲੰਘਣਾ ਕਰਨ ਵਾਲੇ ਜਹਾਜ਼ 'ਤੇ ਕੀਤਾ ਹਮਲਾ

  • fb
  • twitter
  • whatsapp
  • whatsapp
featured-img featured-img
FILE PHOTO: A cargo ship docked at the Port of Fujairah, as the U.S.-Israel conflict with Iran limits marine traffic in the Strait of Hormuz, in Fujairah, United Arab Emirates, May 6, 2026. REUTERS/Amr Alfiky/File Photo
Advertisement

ਅਮਰੀਕਾ ਨੇ ਵੀਰਵਾਰ ਤੜਕੇ ਇਰਾਨ 'ਤੇ ਹਮਲੇ ਤੇਜ਼ ਕਰਦਿਆਂ ਉੱਤਰੀ ਖੇਤਰ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ। ਦੂਜੇ ਪਾਸੇ ਇਰਾਨ ਨੇ ਪਲਟਵਾਰ ਕਰਦਿਆਂ ਤੜਕੇ ਪੱਛਮੀ ਏਸ਼ੀਆ ਵਿੱਚ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਅਤੇ ਚਿਤਾਵਨੀ ਦਿੱਤੀ ਕਿ ਉਸ ਦੇ ਹਮਲੇ ਤੇਜ਼ ਹੋ ਸਕਦੇ ਹਨ। ਅਮਰੀਕੀ ਬਲਾਂ ਨੇ ਇਰਾਨ 'ਤੇ ਲਗਾਈ ਗਈ ਸਮੁੰਦਰੀ ਨਾਕਾਬੰਦੀ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਜਹਾਜ਼ 'ਤੇ ਗੋਲੀਬਾਰੀ ਵੀ ਕੀਤੀ।

ਅਮਰੀਕਾ ਅਤੇ ਇਰਾਨ ਵਿਚਾਲੇ ਕਈ ਦਿਨਾਂ ਤੋਂ ਜਾਰੀ ਹਮਲਿਆਂ ਤੇ ਜਵਾਬੀ ਹਮਲਿਆਂ ਅਤੇ ਹਰਮੁਜ਼ ਜਲਮਾਰਗ (Strait of Hormuz) ਨੂੰ ਲੈ ਕੇ ਦਿੱਤੀਆਂ ਗਈਆਂ ਧਮਕੀਆਂ ਨੇ ਜੰਗ ਨੂੰ ਖ਼ਤਮ ਕਰਨ ਲਈ ਹੋਏ ਅੰਤਰਿਮ ਸਮਝੌਤੇ ਨੂੰ ਲਗਪਗ ਖ਼ਤਮ ਕਰ ਦਿੱਤਾ ਹੈ। ਇਸ ਨਾਲ ਪੂਰੇ ਖੇਤਰ ਵਿੱਚ ਫਿਰ ਤੋਂ ਵਿਆਪਕ ਜੰਗ ਛਿੜਨ ਦਾ ਖ਼ਤਰਾ ਵਧ ਗਿਆ ਹੈ।

Advertisement

ਇਰਾਨੀ ਅਧਿਕਾਰੀਆਂ ਅਨੁਸਾਰ, ਅਮਰੀਕੀ ਹਮਲਿਆਂ ਵਿੱਚ ਹੁਣ ਤੱਕ 35 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 300 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।

Advertisement

ਇਸ ਵਾਰ ਦੇ ਸੰਘਰਸ਼ ਵਿੱਚ ਪਹਿਲੀ ਵਾਰ ਇਰਾਨ ਦੀ ਰਾਜਧਾਨੀ ਤਹਿਰਾਨ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਹਮਲੇ ਹੋਏ। ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਹੁਣ ਪਹਿਲਾਂ ਨਾਲੋਂ ਵੱਧ ਥਾਵਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਇਰਾਨੀ ਫ਼ੌਜ ਦੇ ਖਾਤਮ ਅਲ-ਅੰਬੀਆ ਸੈਂਟਰਲ ਹੈੱਡਕੁਆਰਟਰ ਦੇ (ਬੁਲਾਰੇ) ਕਰਨਲ ਇਬਰਾਹਿਮ ਜ਼ੁਲਫਿਕਾਰੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਇਰਾਨ ਦੇ ਪੁਲਾਂ ਅਤੇ ਬਿਜਲੀ ਘਰਾਂ (ਪਾਵਰ ਪਲਾਂਟਾਂ) 'ਤੇ ਹਮਲਾ ਕਰਨ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਚਿਤਾਵਨੀ 'ਤੇ ਅਮਲ ਕਰਦਾ ਹੈ, ਤਾਂ ਇਰਾਨ ਖੇਤਰ ਵਿੱਚ ਬੁਨਿਆਦੀ ਢਾਂਚੇ 'ਤੇ ਵੱਡੇ ਪੱਧਰ 'ਤੇ ਹਮਲੇ ਕਰ ਸਕਦਾ ਹੈ।

ਵੀਰਵਾਰ ਤੜਕੇ ਅਮਰੀਕਾ ਨੇ ਤਹਿਰਾਨ ਦੇ ਆਲੇ-ਦੁਆਲੇ ਹਮਲੇ ਕੀਤੇ। ਸਰਕਾਰੀ ਮੀਡੀਆ ਅਨੁਸਾਰ, ਅਮਰੀਕਾ ਨੇ ਸੇਮਨਾਨ ਸੂਬੇ ਨੂੰ ਵੀ ਨਿਸ਼ਾਨਾ ਬਣਾਇਆ, ਜਿੱਥੇ ਇਰਾਨ ਦੀਆਂ ਬੈਲਿਸਟਿਕ ਮਿਜ਼ਾਈਲ ਨਿਰਮਾਣ ਇਕਾਈਆਂ ਅਤੇ ਪੁਲਾੜ (ਸਪੇਸ) ਪ੍ਰੋਗਰਾਮ ਨਾਲ ਸਬੰਧਤ ਟਿਕਾਣੇ ਹਨ।

ਇਰਾਨੀ ਮੀਡੀਆ ਨੇ ਇਹ ਵੀ ਦੱਸਿਆ ਕਿ ਵੀਰਵਾਰ ਸਵੇਰੇ ਹਮਦਾਨ, ਹੋਰਮੋਜ਼ਗਾਨ, ਖੁਜ਼ੇਸਤਾਨ, ਲੋਰੇਸਤਾਨ, ਮਰਕਜ਼ੀ ਅਤੇ ਸਿਸਤਾਨ-ਬਲੂਚਿਸਤਾਨ ਸੂਬਿਆਂ ਦੇ ਆਲੇ-ਦੁਆਲੇ ਵੀ ਹਮਲੇ ਹੋਏ।

ਇਸ ਦੌਰਾਨ ਅਮਰੀਕੀ ਫ਼ੌਜ ਨੇ ਕਿਹਾ ਕਿ ਉਸ ਨੇ ਕੁਰਾਕਾਓ (Curacao) ਦੇ ਝੰਡੇ ਵਾਲੇ ਤੇਲ ਟੈਂਕਰ 'ਬੇਲਮਾ' 'ਤੇ ਗੋਲੀਬਾਰੀ ਕੀਤੀ, ਜੋ ਫਾਰਸ ਦੀ ਖਾੜੀ (Persian Gulf) ਵਿੱਚ ਇਰਾਨ ਦੇ ਮੁੱਖ ਤੇਲ ਨਿਰਯਾਤ ਟਰਮੀਨਲ ਖਾਰਗ ਟਾਪੂ (Kharg Island) ਵੱਲ ਜਾ ਰਿਹਾ ਸੀ। ਅਮਰੀਕਾ ਅਨੁਸਾਰ, ਜਹਾਜ਼ ਨੇ ਕਈ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਤੋਂ ਬਾਅਦ ਇੱਕ ਅਮਰੀਕੀ ਜਹਾਜ਼ ਨੇ ਉਸ ਦੀ ਚਿਮਨੀ 'ਤੇ ਮਿਜ਼ਾਈਲ ਦਾਗ ਕੇ ਉਸ ਨੂੰ ਚੱਲਣ ਦੇ ਯੋਗ ਨਹੀਂ ਛੱਡਿਆ।

Advertisement
×