DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

US Independence 250th Anniversary: ਅਮਰੀਕਾ ਵਿੱਚ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਮੌਕੇ 'ਤੇ ਸਮਾਗਮ ਸ਼ੁਰੂ

ਅਮਰੀਕਾ ਵਿੱਚ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਮੌਕੇ 'ਤੇ ਸ਼ਨਿੱਚਰਵਾਰ ਨੂੰ ਪੂਰੇ ਦੇਸ਼ ਵਿੱਚ ਸਮਾਗਮ ਸ਼ੁਰੂ ਹੋ ਗਏ ਹਨ। ਰਾਸ਼ਟਰਪਤੀ ਡੋਨਲਡ ਟਰੰਪ ਇਸ ਮੌਕੇ 'ਤੇ ਵਾਸ਼ਿੰਗਟਨ ਦੇ ਨੈਸ਼ਨਲ ਮਾਲ ਵਿੱਚ ਭਾਸ਼ਣ ਦੇਣਗੇ। ਟਰੰਪ ਸ਼ੁੱਕਰਵਾਰ ਨੂੰ ਸਾਊਥ ਡਕੋਟਾ ਦੇ ਮਾਊਂਟ ਰਸ਼ਮੋਰ...

  • fb
  • twitter
  • whatsapp
  • whatsapp
featured-img featured-img
U.S. President Donald Trump delivers remarks during a celebration for the 250th anniversary of U.S. independence, at Mount Rushmore in Keystone, South Dakota, U.S., July 3, 2026. REUTERS/Kylie Cooper TPX IMAGES OF THE DAY
Advertisement

ਅਮਰੀਕਾ ਵਿੱਚ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਮੌਕੇ 'ਤੇ ਸ਼ਨਿੱਚਰਵਾਰ ਨੂੰ ਪੂਰੇ ਦੇਸ਼ ਵਿੱਚ ਸਮਾਗਮ ਸ਼ੁਰੂ ਹੋ ਗਏ ਹਨ।

ਰਾਸ਼ਟਰਪਤੀ ਡੋਨਲਡ ਟਰੰਪ ਇਸ ਮੌਕੇ 'ਤੇ ਵਾਸ਼ਿੰਗਟਨ ਦੇ ਨੈਸ਼ਨਲ ਮਾਲ ਵਿੱਚ ਭਾਸ਼ਣ ਦੇਣਗੇ। ਟਰੰਪ ਸ਼ੁੱਕਰਵਾਰ ਨੂੰ ਸਾਊਥ ਡਕੋਟਾ ਦੇ ਮਾਊਂਟ ਰਸ਼ਮੋਰ ਗਏ ਸਨ, ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਸੀ।

Advertisement

ਸ਼ਨਿੱਚਰਵਾਰ ਨੂੰ ਸ਼ਿਕਾਗੋ ਦੇ ਨੇਵੀ ਪੀਅਰ ਦੇ ਉੱਪਰ ਅਤੇ ਨਿਊਯਾਰਕ ਸ਼ਹਿਰ ਦੀ ਸਕਾਈਲਾਈਨ ਦੇ ਸਾਹਮਣੇ ਆਤਿਸ਼ਬਾਜ਼ੀ ਕੀਤੇ ਜਾਣ ਦੀ ਯੋਜਨਾ ਹੈ। ਨਿਊਯਾਰਕ ਸ਼ਹਿਰ ਵਿੱਚ ਅੱਧੀ ਰਾਤ ਨੂੰ ਇੱਕ 'ਬਾਲ ਡ੍ਰੌਪ' ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ।

Advertisement

ਦੂਜੇ ਪਾਸੇ ਅਮਰੀਕਾ ਦੇ ਪੂਰਬੀ ਤੱਟ ਦੇ ਕਈ ਸੂਬਿਆਂ ਵਿੱਚ ਭਿਆਨਕ ਗਰਮੀ ਦੇ ਚਲਦਿਆਂ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਸਥਿਤ 'ਗ੍ਰੇਟ ਅਮੈਰੀਕਨ ਸਟੇਟ ਫੇਅਰ' ਅਸਥਾਈ ਤੌਰ 'ਤੇ ਬੰਦ ਕਰਨਾ ਪਿਆ ਅਤੇ ਨਾਲ ਹੀ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੀਆਂ ਕਈ ਤਿਆਰੀਆਂ ਵੀ ਰੱਦ ਕਰਨੀਆਂ ਪਈਆਂ। ਇਸ ਤੋਂ ਇਲਾਵਾ ਸ਼ਹਿਰ ਵਿੱਚ ਸ਼ਨਿੱਚਰਵਾਰ ਨੂੰ ਹੋਣ ਵਾਲੀ ਆਜ਼ਾਦੀ ਦਿਹਾੜੇ ਦੀ ਪਰੇਡ ਨੂੰ ਰੱਦ ਕਰ ਦਿੱਤਾ ਗਿਆ।

ਟਰੰਪ ਨੇ ਸ਼ੁੱਕਰਵਾਰ ਨੂੰ ਮਾਊਂਟ ਰਸ਼ਮੋਰ ਵਿੱਚ ਆਪਣੇ ਸੰਬੋਧਨ 'ਚ ਸਾਮਵਾਦ (ਕਮਿਊਨਿਜ਼ਮ) ਨੂੰ "ਅਮਰੀਕੀ ਆਜ਼ਾਦੀ ਲਈ ਇੱਕ ਵੱਡਾ ਖ਼ਤਰਾ" ਦੱਸਿਆ।

Advertisement
×