DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਮਰੀਕੀ ਸਰਕਾਰ ਦਾ ਵੱਡਾ ਕਦਮ: ਵਿਦੇਸ਼ੀ ਕਾਮਿਆਂ ਲਈ 60 ਦਿਨਾਂ ਦਾ ਗ੍ਰੇਸ ਪੀਰੀਅਡ ਖ਼ਤਮ ਕਰਨ ਦਾ ਪ੍ਰਸਤਾਵ

ਐੱਚ-1ਬੀ ਅਤੇ ਹੋਰ ਵੀਜ਼ਾ ਧਾਰਕਾਂ ਲਈ ਨਵਾਂ ਸੰਕਟ; ਭਾਰਤੀ ਕਰਮਚਾਰੀਆਂ 'ਤੇ ਪਵੇਗਾ ਸਭ ਤੋਂ ਵੱਡਾ ਪ੍ਰਭਾਵ

  • fb
  • twitter
  • whatsapp
  • whatsapp
featured-img featured-img
Photo for representation
Advertisement

ਅਮਰੀਕੀ ਸਰਕਾਰ ਨੇ ਉਸ 60 ਦਿਨਾਂ ਦੇ ਗ੍ਰੇਸ ਪੀਰੀਅਡ ਨੂੰ ਖਤਮ ਕਰਨ ਦਾ ਪ੍ਰਸਤਾਵ ਰੱਖਿਆ ਹੈ ਜੋ ਕੁਝ ਵਿਦੇਸ਼ੀ ਕਾਮਿਆਂ ਨੂੰ ਆਪਣੀਆਂ ਨੌਕਰੀਆਂ ਗੁਆਉਣ ਤੋਂ ਬਾਅਦ ਵੀ ਦੇਸ਼ ਵਿੱਚ ਰਹਿਣ ਦੀ ਆਗਿਆ ਦਿੰਦਾ ਹੈ। ਇਹ ਨਵਾਂ ਕਦਮ ਉਨ੍ਹਾਂ ਨੂੰ ਆਪਣੀ ਨੌਕਰੀ ਖਤਮ ਹੋਣ ਤੋਂ ਤੁਰੰਤ ਬਾਅਦ ਅਮਰੀਕਾ ਛੱਡਣ ਲਈ ਮਜਬੂਰ ਕਰ ਸਕਦਾ ਹੈ।

ਹੋਮਲੈਂਡ ਸਿਕਿਉਰਿਟੀ ਵਿਭਾਗ (ਡੀ ਐੱਚ ਐੱਸ) ਦਾ ਇਹ ਪ੍ਰਸਤਾਵ ਈ-1 (E-1), ਈ-2 (E-2), ਈ-3 (E-3), ਐੱਚ-1ਬੀ (H-1B), ਐੱਚ-1ਬੀ1 (H-1B1), ਐੱਲ-1 (L-1), ਓ-1 (O-1) ਅਤੇ ਟੀ ਐੱਨ (TN) ਵੀਜ਼ਾ ਸ਼੍ਰੇਣੀਆਂ ਵਿੱਚ ਕਰਮਚਾਰੀਆਂ ਲਈ ਇਸ ਵਿਸ਼ੇਸ਼ ਗ੍ਰੇਸ ਪੀਰੀਅਡ ਨੂੰ ਹਟਾਉਣ ਚਾਹੁੰਦਾ ਹੈ।

Advertisement

ਇਸ ਕਦਮ ਦਾ ਭਾਰਤੀਆਂ 'ਤੇ ਸਭ ਤੋਂ ਵੱਧ ਪ੍ਰਭਾਵ ਪੈ ਸਕਦਾ ਹੈ। ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਅਨੁਸਾਰ, ਵਿੱਤੀ ਸਾਲ 2024 ਵਿੱਚ ਉੱਚ-ਹੁਨਰਮੰਦ ਕਾਮਿਆਂ ਲਈ ਜਾਰੀ ਕੀਤੇ ਗਏ H-1B ਵੀਜ਼ਿਆਂ ਵਿੱਚੋਂ 71 ਫੀਸਦੀ ਭਾਰਤੀਆਂ ਨੂੰ ਦਿੱਤੇ ਗਏ ਸਨ।

Advertisement

ਸਾਲ 2016 ਵਿੱਚ ਪੇਸ਼ ਕੀਤਾ ਗਿਆ ਅਤੇ ਜਨਵਰੀ 2017 ਤੋਂ ਲਾਗੂ ਹੋਇਆ ਇਹ ਨਿਯਮ ਯੋਗ ਕਾਮਿਆਂ ਅਤੇ ਕੁਝ ਮਾਮਲਿਆਂ ਵਿੱਚ ਉਨ੍ਹਾਂ ‘ਤੇ ਨਿਰਭਰ ਵਿਅਕਤੀਆਂ ਨੂੰ, ਉਨ੍ਹਾਂ ਦੀ ਨੌਕਰੀ ਜਾਣ ਤੋਂ ਬਾਅਦ ਜਾਂ ਉਨ੍ਹਾਂ ਦੇ ਅਧਿਕਾਰਤ ਠਹਿਰਾਅ ਦੀ ਮਿਆਦ ਖ਼ਤਮ ਹੋਣ ਤੱਕ (ਜੋ ਵੀ ਪਹਿਲਾਂ ਹੋਵੇ) 60 ਦਿਨਾਂ ਤੱਕ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ।

ਇਹ ਸਮਾਂ ਕਰਮਚਾਰੀਆਂ ਨੂੰ ਦੂਜੀ ਨੌਕਰੀ ਲੱਭਣ, ਇੱਕ ਨਵੇਂ ਮਾਲਕ ਕੋਲ ਜ਼ਰੂਰੀ ਇਮੀਗ੍ਰੇਸ਼ਨ ਪਟੀਸ਼ਨ ਦਾਇਰ ਕਰਨ, ਜਾਂ ਇੱਕ ਨਵੀਂ ਕਾਨੂੰਨੀ ਸਥਿਤੀ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ।

ਪ੍ਰਸਤਾਵਿਤ ਨਿਯਮ ਦੇ ਤਹਿਤ, ਕਾਮਿਆਂ ਨੂੰ ਆਮ ਤੌਰ ‘ਤੇ ਇੱਕ ਵਾਰ ਉਨ੍ਹਾਂ ਦਾ ਯੋਗ ਰੁਜ਼ਗਾਰ ਖ਼ਤਮ ਹੋਣ ‘ਤੇ ਅਮਰੀਕਾ ਛੱਡਣਾ ਪਵੇਗਾ ਜਦੋਂ ਤੱਕ ਕਿ ਉਨ੍ਹਾਂ ਕੋਲ ਰਹਿਣ ਦਾ ਕੋਈ ਹੋਰ ਕਾਨੂੰਨੀ ਆਧਾਰ ਨਾ ਹੋਵੇ। ਉਹ ਨਵਾਂ ਯੋਗ ਰੁਜ਼ਗਾਰ ਸੁਰੱਖਿਅਤ ਕਰਨ ਅਤੇ ਜ਼ਰੂਰੀ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ ਵਾਪਸ ਆ ਸਕਦੇ ਹਨ।

Advertisement
×