US ਨੇ Iran 'ਤੇ ਲਗਾਤਾਰ ਦੂਜੇ ਦਿਨ ਕੀਤੇ ਹਮਲੇ; 10 ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
ਅਮਰੀਕੀ ਫੌਜ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿਰਦੇਸ਼ਾਂ 'ਤੇ ਇਰਾਨ ਵਿੱਚ 10 ਥਾਵਾਂ 'ਤੇ ਹਮਲੇ ਕੀਤੇ। ਅਮਰੀਕੀ ਸੈਨਾ ਨੇ ਇਹ ਜਾਣਕਾਰੀ ਦਿੱਤੀ। ਇਰਾਨ 'ਤੇ ਲਗਾਤਾਰ ਦੂਜੇ ਦਿਨ ਕੀਤੇ ਗਏ ਇਨ੍ਹਾਂ ਅਮਰੀਕੀ ਹਮਲਿਆਂ ਕਾਰਨ ਜੰਗਬੰਦੀ ਸਮਝੌਤਾ ਖ਼ਤਰੇ ਵਿੱਚ ਪੈ ਗਿਆ ਹੈ।...
ਅਮਰੀਕੀ ਫੌਜ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿਰਦੇਸ਼ਾਂ 'ਤੇ ਇਰਾਨ ਵਿੱਚ 10 ਥਾਵਾਂ 'ਤੇ ਹਮਲੇ ਕੀਤੇ। ਅਮਰੀਕੀ ਸੈਨਾ ਨੇ ਇਹ ਜਾਣਕਾਰੀ ਦਿੱਤੀ।
ਇਰਾਨ 'ਤੇ ਲਗਾਤਾਰ ਦੂਜੇ ਦਿਨ ਕੀਤੇ ਗਏ ਇਨ੍ਹਾਂ ਅਮਰੀਕੀ ਹਮਲਿਆਂ ਕਾਰਨ ਜੰਗਬੰਦੀ ਸਮਝੌਤਾ ਖ਼ਤਰੇ ਵਿੱਚ ਪੈ ਗਿਆ ਹੈ।
'ਯੂ ਐੱਸ ਸੈਂਟਰਲ ਕਮਾਂਡ' ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਇੱਕ ਮਾਲਵਾਹਕ ਜਹਾਜ਼ 'ਤੇ ਸ਼ਨਿੱਚਰਵਾਰ ਤੜਕੇ ਹੋਏ ਹਮਲੇ ਤੋਂ ਬਾਅਦ ਅਮਰੀਕੀ ਫੌਜੀ ਜਹਾਜ਼ਾਂ ਨੇ "ਇਰਾਨ ਦੇ ਫੌਜੀ ਨਿਗਰਾਨੀ ਢਾਂਚੇ, ਸੰਚਾਰ ਪ੍ਰਣਾਲੀਆਂ, ਹਵਾਈ ਰੱਖਿਆ ਟਿਕਾਣਿਆਂ, ਡਰੋਨ ਸਟੋਰੇਜ (ਭੰਡਾਰਨ) ਕੇਂਦਰਾਂ ਅਤੇ ਬਾਰੂਦੀ ਸੁਰੰਗਾਂ ਵਿਛਾਉਣ ਵਾਲੀਆਂ ਤਾਕਤਾਂ ਨੂੰ ਨਿਸ਼ਾਨਾ ਬਣਾਇਆ।"
ਪੋਸਟ ਵਿੱਚ ਦੱਸਿਆ ਗਿਆ ਕਿ ਹੋਰਮੁਜ਼ ਜਲਮਾਰਗ (Strait of Hormuz) ਅਤੇ ਉਸਦੇ ਆਸ-ਪਾਸ ਦੇ ਕਈ ਇਲਾਕਿਆਂ ਵਿੱਚ ਇਰਾਨ ਦੇ 10 ਫੌਜੀ ਟਿਕਾਣਿਆਂ 'ਤੇ ਹਮਲੇ ਕੀਤੇ ਗਏ।
ਫਾਰਸ ਦੀ ਖਾੜੀ ਵਿੱਚ ਜਾਰੀ ਹਮਲਿਆਂ ਕਾਰਨ ਇਰਾਨ ਜੰਗ ਦੇ ਇੱਕ ਵਾਰ ਫਿਰ ਕੰਟਰੋਲ ਤੋਂ ਬਾਹਰ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਰਾਨ ਅਤੇ ਅਮਰੀਕਾ ਨੇ ਜੰਗ ਖ਼ਤਮ ਕਰਨ ਲਈ ਅੰਤਿਮ ਸਮਝੌਤੇ 'ਤੇ ਸਹਿਮਤੀ ਬਣਾਉਣ ਦੇ ਮਕਸਦ ਨਾਲ ਇੱਕ ਅੰਤਰਿਮ ਸਮਝੌਤਾ ਕੀਤਾ ਸੀ।
ਦੂਜੇ ਪਾਸੇ ਟਰੰਪ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਅਮਰੀਕਾ ਨੇ "ਜੰਗਬੰਦੀ ਸਮਝੌਤੇ ਦੀ ਦੁਬਾਰਾ ਉਲੰਘਣਾ ਕੀਤੇ ਜਾਣ ਦੇ ਜਵਾਬ ਵਿੱਚ ਇਰਾਨ ਦੇ ਮਿਜ਼ਾਈਲ, ਡਰੋਨ ਸਟੋਰੇਜ ਕੇਂਦਰਾਂ ਅਤੇ ਤੱਟਵਰਤੀ ਰਡਾਰ ਟਿਕਾਣਿਆਂ 'ਤੇ ਹਮਲੇ ਕੀਤੇ।"
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇੱਕ ਸਮਾਂ ਅਜਿਹਾ ਆ ਸਕਦਾ ਹੈ, ਜਦੋਂ ਅਮਰੀਕਾ ਲਈ ਸੰਜਮ ਰੱਖਣਾ ਸੰਭਵ ਨਹੀਂ ਹੋਵੇਗਾ ਅਤੇ ਉਹ "ਫੌਜੀ ਕਾਰਵਾਈ ਦੇ ਜ਼ਰੀਏ ਕੰਮ ਪੂਰਾ ਕਰਨ ਲਈ ਮਜਬੂਰ ਹੋ ਜਾਵੇਗਾ।"
ਜ਼ਿਕਰਯੋਗ ਹੈ ਕਿ ਇਰਾਨ ਦੇ ਇੱਕ ਡਰੋਨ ਨੇ ਵੀਰਵਾਰ ਨੂੰ ਓਮਾਨ ਦੇ ਤੱਟ ਨੇੜੇ ਇੱਕ ਮਾਲਵਾਹਕ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ, ਜਿਸਦੇ ਜਵਾਬ ਵਿੱਚ ਅਮਰੀਕੀ ਸੈਨਾ ਨੇ ਅਗਲੇ ਦਿਨ ਹਮਲੇ ਕੀਤੇ ਸਨ।
'ਯੂ ਐੱਸ ਸੈਂਟਰਲ ਕਮਾਂਡ' ਨੇ ਕਿਹਾ ਕਿ ਇਰਾਨੀ ਫੌਜਾਂ ਨੇ ਹਾਲ ਹੀ ਵਿੱਚ ਡਰੋਨ ਨਾਲ 'ਕੀਕੂ' ਨਾਮਕ ਤੇਲ ਟੈਂਕਰ 'ਤੇ ਹਮਲਾ ਕੀਤਾ। ਟੈਂਕਰ ਵਿੱਚ 20 ਲੱਖ ਬੈਰਲ ਤੋਂ ਵੱਧ ਕੱਚਾ ਤੇਲ ਲੱਦਿਆ ਹੋਇਆ ਸੀ ਅਤੇ ਉਹ ਹੋਰਮੁਜ਼ ਜਲਮਾਰਗ ਤੋਂ ਲੰਘ ਰਿਹਾ ਸੀ।

