DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada ’ਚ firing ਦੇ ਦੋਸ਼ ਹੇਠ ਦੋ Punjabi ਕਾਬੂ

ਘਟਨਾ ਸੀ ਸੀ ਟੀ ਵੀ ਵਿਚ ਕੈਦ

  • fb
  • twitter
  • whatsapp
  • whatsapp
featured-img featured-img
ਪਦਮਨ ਸਿੰਘ ਤੇ ਦਮਨਜੀਤ ਸਿੰਘ
Advertisement

ਕੈਨੇਡਾ ਪੁਲੀਸ ਹਿੰਸਕ ਕਾਰਵਾਈਆਂ ’ਚ ਸ਼ਾਮਲ ਵਿਦੇਸ਼ੀ ਨਾਗਰਿਕਾਂ ਖਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ। ਕੁਝ ਦਿਨ ਪਹਿਲਾਂ 5 ਪੰਜਾਬੀਆਂ ਨੂੰ ਡਿਪੋਰਟ ਕੀਤਾ ਗਿਆ ਸੀ। ਸਰੀ ਪੁਲੀਸ ਨੇ ਅਪਰੈਲ ਦੇ ਆਖਰੀ ਹਫਤੇ ਇਕ ਪਰਿਵਾਰ ਨੂੰ ਡਰਾਉਣ ਲਈ ਘਰ ’ਤੇ ਗੋਲੀਬਾਰੀ ਕਰਨ ਦੇ ਦੋਸ਼ ਹੇਠ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਬਾਰਡਰ ਸਰਵਿਸ ਏਜੰਸੀ ਹਵਾਲੇ ਕੀਤਾ ਗਿਆ ਹੈ।

ਸਰੀ ਪੁਲੀਸ ਨੇ ਦੱਸਿਆ ਕਿ ਉਸਨੇ 87 ਐਵੇਨਿਊ ਅਤੇ 134 ਸਟਰੀਟ ’ਤੇ ਸਥਿਤ ਮਕਾਨ ’ਤੇ 22 ਅਪਰੈਲ ਨੂੰ ਗੋਲੀਬਾਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦਮਨਜੀਤ ਸਿੰਘ (22) ਅਤੇ ਪਦਮਨ ਸਿੰਘ (30) ਵਜੋਂ ਹੋਈ ਹੈ। ਘਟਨਾ ਸੀ ਸੀ ਟੀ ਵੀ ਵਿਚ ਕੈਦ ਹੋਣ ਕਾਰਨ ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਕੀਤੀ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਦੋਵਾਂ ਮੁਲਜ਼ਮਾਂ ਨੂੰ ਵੱਖੋ-ਵੱਖਰੇ ਦਿਨ ਜੱਜ ਮੂਹਰੇ ਪੇਸ਼ ਕੀਤਾ ਜਾਵੇਗਾ। ਬਾਰਡਰ ਸਰਵਿਸ ਏਜੰਸੀ ਵੱਲੋਂ ਇਹ ਮਾਮਲਾ ਦੇਖੇ ਜਾਣ ਕਾਰਨ ਮੁਲਜ਼ਮਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਪਰ ਪੁਲੀਸ ਨੇ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ। ਪੁਲੀਸ ਨੇ ਇਕ ਪੰਜਾਬੀ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਪੀਲ ਪੁਲੀਸ ਨੇ ਵਾਹਨਾਂ ਦੀਆਂ ਨਕਲੀ ਨੰਬਰ ਪਲੇਟਾਂ ਬਣਾਉਣ ਵਾਲੇ ਦੋ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

Advertisement

Advertisement
Advertisement
×