DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Trump's Warning To Iran ਇਰਾਨ ਨੇ ਮੇਰੀ ਹੱਤਿਆ ਕਰਵਾਈ ਤਾਂ ਉਸ ਦੀ ਹਸਤੀ ਮਿਟਾ ਦੇਵਾਂਗੇ: ਟਰੰਪ

Trump's Warning To Iran: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਇਰਾਨ ਨੇ ਉਨ੍ਹਾਂ ਦੀ ਹੱਤਿਆ ਕਰਵਾਈ ਤਾਂ ਉਹ ਇਰਾਨ ਦੀ ਹਸਤੀ ਮਿਟਾ ਦੇਣਗੇ। ਟਰੰਪ ਨੇ ਨਿਊਜ਼ਨੇਸ਼ਨ ਦੇ ਪ੍ਰੋਗਰਾਮ ‘ਕੇਟੀ ਪਾਵਲਿਚ ਟੂਨਾਈਟ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ,...

  • fb
  • twitter
  • whatsapp
  • whatsapp
Advertisement

Trump's Warning To Iran: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਇਰਾਨ ਨੇ ਉਨ੍ਹਾਂ ਦੀ ਹੱਤਿਆ ਕਰਵਾਈ ਤਾਂ ਉਹ ਇਰਾਨ ਦੀ ਹਸਤੀ ਮਿਟਾ ਦੇਣਗੇ। ਟਰੰਪ ਨੇ ਨਿਊਜ਼ਨੇਸ਼ਨ ਦੇ ਪ੍ਰੋਗਰਾਮ ‘ਕੇਟੀ ਪਾਵਲਿਚ ਟੂਨਾਈਟ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, ‘‘ਮੈਂ ਬਹੁਤ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕੁਝ ਵੀ ਹੁੰਦਾ ਹੈ, ਤਾਂ ਉਹ ਉਨ੍ਹਾਂ ਨੂੰ ਨਕਸ਼ੇ ਤੋਂ ਮਿਟਾ ਦੇਣਗੇ।’’

ਇਸ ਤੌਂ ਪਹਿਲਾਂ ਇਰਾਨ ਨੇ ਟਰੰਪ ਨੂੰ ਦੇਸ਼ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੀ ਵਿਰੁੱਧ ਕੋਈ ਵੀ ਕਾਰਵਾਈ ਕਰਨ ਖਿਲਾਫ਼ ਚੇਤਾਵਨੀ ਦਿੱਤੀ ਸੀ। ਕਾਬਿਲੇਗੌਰ ਹੈ ਕਿ ਟਰੰਪ ਨੇ ਖਮੇਨੀ ਦੇ ਕਰੀਬ 40 ਸਾਲਾਂ ਦੇ ਸ਼ਾਸਨ ਨੂੰ ਖਤਮ ਕਰਨ ਦੀ ਗੱਲ ਆਖੀ ਸੀ ਤੇ ਹੁਣ ਇਰਾਨ ਨੂੰ ਨਵੇਂ ਸਿਰੇ ਤੋਂ ਉਪਰੋਕਤ ਚੇਤਾਵਨੀ ਦਿੱਤੀ ਹੈ।

Advertisement

ਇਰਾਨ ਦੇ ਹਥਿਆਰਬੰਦ ਬਲਾਂ ਦੇ ਬੁਲਾਰੇ ਜਨਰਲ ਅਬੁਲਫਜ਼ਲ ਸ਼ੇਕਾਰਚੀ ਨੇ ਕਿਹਾ, ‘‘ਟਰੰਪ ਜਾਣਦੇ ਹਨ ਕਿ ਜੇਕਰ ਸਾਡੇ ਨੇਤਾ ਵੱਲ ਇੱਕ ਹੱਥ ਵਧਾਇਆ ਗਿਆ, ਤਾਂ ਅਸੀਂ ਨਾ ਸਿਰਫ਼ ਉਸ ਹੱਥ ਨੂੰ ਕੱਟ ਦੇਵਾਂਗੇ ਸਗੋਂ ਉਨ੍ਹਾਂ ਦੀ ਦੁਨੀਆ ਨੂੰ ਅੱਗ ਲਗਾ ਦੇਵਾਂਗੇ।’’ ਟਰੰਪ ਨੇ ਪਹਿਲਾਂ ਕਿਹਾ ਸੀ ਕਿ ਉਸ ਨੇ ਆਪਣੇ ਸਲਾਹਕਾਰਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਜੇਕਰ ਇਰਾਨ ਉਸ ਦੀ ਹੱਤਿਆ ਕਰਦਾ ਹੈ ਤਾਂ ਇਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇ।

Advertisement

Advertisement
×