ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਪੂਰੀ ਤਰ੍ਹਾਂ ਸਿਹਤਮੰਦ, ਦਿਲ ਤੇ ਪੇਟ ਦੀ ਐੱਮਆਰਆਈ ‘ਠੀਕ’: ਅਮਰੀਕੀ ਡਾਕਟਰ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਿਛਲੇ ਦਿਨਾਂ ਵਿਚ ਕਰਵਾਈ ਐੱਮਆਰਆਈ ਨੂੰ ਲੈ ਕੇ ਲਾਏ ਜਾ ਰਹੇ ਕਿਆਸਾਂ ਦਰਮਿਆਨ ਉਨ੍ਹਾਂ ਦੇ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਪੂਰੀ ਤਰ੍ਹਾਂ ਸਿਹਤਮੰਦ ਹਨ। ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਦੀ ਅਕਤੂਬਰ ਵਿਚ ਇਹਤਿਆਤ ਵਜੋਂ ਦਿਲ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ। ਫੋਟੋ; ਰਾਇਟਰਜ਼
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਿਛਲੇ ਦਿਨਾਂ ਵਿਚ ਕਰਵਾਈ ਐੱਮਆਰਆਈ ਨੂੰ ਲੈ ਕੇ ਲਾਏ ਜਾ ਰਹੇ ਕਿਆਸਾਂ ਦਰਮਿਆਨ ਉਨ੍ਹਾਂ ਦੇ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਪੂਰੀ ਤਰ੍ਹਾਂ ਸਿਹਤਮੰਦ ਹਨ। ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਦੀ ਅਕਤੂਬਰ ਵਿਚ ਇਹਤਿਆਤ ਵਜੋਂ ਦਿਲ ਤੇ ਪੇਟ ਦੀ ਐੱਮਆਰਆਈ ਕਰਵਾਈ ਗਈ ਸੀ, ਜੋ ਕਿ ਬਿਲਕੁਲ ਨਾਰਮਲ ਹੈ ਤੇ ਸਭ ਕੁਝ ਠੀਕ ਹੈ।

ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਤੇ ਦਫ਼ਤਰ ਵ੍ਹਾਈਟ ਹਾਊਸ ਵੱਲੋਂ ਡਾਕਟਰ ਤਰਫ਼ੋਂ ਜਾਰੀ ਇਕ ਮੇਮੋ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਇਹ ਦੱਸਣ ਤੋਂ ਨਾਂਹ ਕਰ ਦਿੱਤੀ ਸੀ ਕਿ ਅਕਤੂਬਰ ਵਿਚ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿਚ ਹੋਏ ਸਰੀਰਕ ਟੈਸਟ ਦੌਰਾਨ ਐੱਮਆਰਆਈ ਕਿਉਂ ਕੀਤਾ ਗਿਆ ਸੀ। ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਟਰੰਪ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਮਆਰਆਈ ਦੇ ਨਤੀਜਿਆਂ ਨੂੰ ‘ਪੂਰੀ ਤਰ੍ਹਾਂ ਠੀਕ’ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਕੋਈ ਚਾਹੇ ਤਾਂ ਉਹ ਰਿਪੋਰਟ ਜਾਰੀ ਕਰ ਸਕਦੇ ਹਨ, ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਹੈ ਕਿ ਐੱਮਆਰਆਈ ਸਰੀਰ ਦੇ ਕਿਸ ਅੰਗ ’ਤੇ ਕੀਤਾ ਗਿਆ ਸੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਸੀ ਕਿ ਇਹ ‘ਦਿਮਾਗ’ ਦਾ ਨਹੀਂ ਸੀ।

Advertisement

Advertisement
Tags :
#PresidentTrumpDonald Trump healthਐੱਮਆਰਆਈਡੋਨਲਡ ਟਰੰਪ ਦੀ ਸਿਹਤ
Show comments