Tourist boat capsizes in Vietnam ਵੀਅਤਨਾਮ ਵਿੱਚ ਕਿਸ਼ਤੀ ਪਲਟੀ; 34 ਹਲਾਕ; 8 ਲਾਪਤਾ
ਤੂਫਾਨ ਆੳੁਣ ਤੋਂ ਬਾਅਦ ਵਾਪਰਿਆ ਹਾਦਸਾ
This image from a video provided by QDND shows rescue workers searching for people after a tourist boat capsized in Ha Long Bay, Vietnam on Saturday, July 19, 2025. (AP/PTI)(AP07_19_2025_000277B)
Advertisement
Tourist boat capsizes during thunderstorm in Vietnam, leaving 34 dead Ha Long Bay ਵੀਅਤਨਾਮ ਦੇ ਹਾ ਲੌਂਗ ਬੇਅ ਵਿੱਚ ਅੱਜ ਦੁਪਹਿਰੇ ਤੂਫਾਨ ਆਉਣ ਤੋਂ ਬਾਅਦ ਸੈਰ-ਸਪਾਟਾ ਕਰਦੇ ਸੈਲਾਨੀਆਂ ਦੀ ਕਿਸ਼ਤੀ ਪਲਟ ਗਈ ਜਿਸ ਕਾਰਨ 34 ਜਣੇ ਮਾਰੇ ਗਏ ਜਦਕਿ ਅੱਠ ਲਾਪਤਾ ਹੋ ਗਏ। ਇਹ ਜਾਣਕਾਰੀ ਸਰਕਾਰੀ ਮੀਡੀਆ ਨੇ ਨਸ਼ਰ ਕੀਤੀ ਹੈ। ਜਾਣਕਾਰੀ ਅਨੁਸਾਰ ਕਿਸ਼ਤੀ ਵਿਚ 48 ਯਾਤਰੀ ਅਤੇ ਪੰਜ ਚਾਲਕ ਦਲ ਦੇ ਮੈਂਬਰ ਸਵਾਰ ਸਨ।
ਇਸ ਤੋਂ ਪਹਿਲਾਂ VNExpress ਅਖਬਾਰ ਨੇ ਜਾਣਕਾਰੀ ਦਿੱਤੀ ਸੀ ਕਿ ਬਚਾਅ ਕਰਮਚਾਰੀਆਂ ਨੇ 12 ਜਣਿਆਂ ਨੂੰ ਬਚਾ ਲਿਆ ਹੈ ਤੇ ਘਟਨਾ ਸਥਾਨ ਨੇੜੇ 18 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਦਕਿ 23 ਲਾਪਤਾ ਹਨ। ਇਸ ਅਖਬਾਰ ਨੇ ਕਿਹਾ ਕਿ ਤੇਜ਼ ਹਵਾਵਾਂ ਕਾਰਨ ਕਿਸ਼ਤੀ ਪਲਟ ਗਈ। ਬਚਣ ਵਾਲਿਆਂ ਵਿੱਚ ਇੱਕ 14 ਸਾਲਾ ਲੜਕਾ ਵੀ ਸ਼ਾਮਲ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਸੈਲਾਨੀ ਰਾਜਧਾਨੀ ਹੈਨੋਈ ਤੋਂ ਆਏ ਸਨ ਜਿਨ੍ਹਾਂ ਵਿੱਚ ਲਗਪਗ 20 ਬੱਚੇ ਸ਼ਾਮਲ ਸਨ। ਏਪੀ
Advertisement
Advertisement