DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਜੰਗ ਜਾਰੀ

ਇਜ਼ਰਾਈਲ ਵੱਲੋਂ ਹਿਜ਼ਬੁੱਲਾ ਦੇ 100 ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
ਗਾਜ਼ਾ ਸਿਟੀ ਵਿੱਚ ਇਕ ਫ਼ਲਸਤੀਨੀ ਨਾਗਰਿਕ ਇਜ਼ਰਾਇਲੀ ਹਮਲੇ ’ਚ ਤਬਾਹ ਹੋਈ ਵਾਹਨ ਦਾ ਮਲਬਾ ਹਟਾਉਂਦਾ ਹੋਇਆ। -ਫੋਟੋ: ਰਾਇਟਰਜ਼
Advertisement

ਵਾਸ਼ਿੰਗਟਨ ਵਿਚ ਲੈਬਨਾਨ ਅਤੇ ਇਜ਼ਰਾਇਲੀ ਵਫ਼ਦ ਵਿਚਾਲੇ ਗੱਲਬਾਤ ਦਰਮਿਆਨ ਮੰਗਲਵਾਰ ਨੂੰ ਦੱਖਣੀ ਲੈਬਨਾਨ ਵਿੱਚ ਲਿਤਾਨੀ ਦਰਿਆ ਦੇ ਕੰਢੇ ’ਤੇ ਇਜ਼ਰਾਇਲੀ ਫ਼ੌਜ ਅਤੇ ਹਿਜ਼ਬੁੱਲਾ ਵਿਚਾਲੇ ਝੜਪ ਹੋਈ। ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਗੋਲੀਬੰਦੀ ਦਿਨ-ਬ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਇਸ ਨਾਲ ਇਰਾਨ ਜੰਗ ਵਿੱਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਵੀ ਮੁਸ਼ਕਲ ਹੁੰਦੀਆਂ ਜਾ ਰਹੀਆਂ ਸਨ ਕਿਉਂਕਿ ਤਹਿਰਾਨ ਅਜਿਹਾ ਸਮਝੌਤਾ ਚਾਹੁੰਦਾ ਹੈ, ਜਿਸ ਵਿੱਚ ਲੈਬਨਾਨ ਵਿੱਚ ਲੜਾਈ ਖ਼ਤਮ ਕਰਨਾ ਵੀ ਸ਼ਾਮਲ ਹੈ।

ਲਿਤਾਨੀ ਦਰਿਆ ਅਸਲ ਵਿੱਚ ਇਕ ਸਰਹੱਦ ਰਹੀ ਹੈ ਜਿਸ ਦੇ ਦੱਖਣ ਵਿੱਚ ਵੱਡੇ ਇਲਾਕੇ ’ਤੇ ਇਜ਼ਰਾਇਲੀ ਫ਼ੌਜ ਦਾ ਕਬਜ਼ਾ ਹੈੇ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਫ਼ੌਜੀ ਅਧਿਕਾਰੀਆਂ ਨੂੰ ਮਿਲਣ ਮਗਰੋਂ ਕਿਹਾ ਕਿ ਇਜ਼ਰਾਈਲ ਵੱਲੋਂ ਲੇੈਬਨਾਨ ਵਿਚ ਹਮਲੇ ਤੇਜ਼ ਕੀਤੇ ਜਾਣਗੇ। ਇਜ਼ਰਾਇਲੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੱਖਣੀ ਲੇੈਬਨਾਨ ਅਤੇ ਪੂਰਬੀ ਬੇਕਾ ਵਾਦੀ ਇਲਾਕੇ ਵਿੱਚ ਹਿਜ਼ਬੁੱਲਾ ਦੇ 100 ਤੋਂ ਵੱਧ ਇਲਾਕਿਆਂ ’ਤੇ ਹਮਲਾ ਕੀਤਾ। ਲੇੈਬਨਾਨ ਦੀ ਸਰਕਾਰੀ ਖ਼ਬਰ ਏਜੰਸੀ ਨੇ ਦੱਸਿਆ ਕਿ ਇਹ ਹਮਲਾ ਪੂਰਬੀ ਪਿੰਡ ਮਸ਼ਗ਼ਰਾ ਵਿੱਚ ਹੋਇਆ ਜਿਥੇ ਇਕੋਂ ਪਰਿਵਾਰ ਦੇ ਕਈ ਮੈਂਬਰਾਂ ਸਣੇ 12 ਵਿਅਕਤੀ ਮਾਰੇ ਗਏੇ।

Advertisement

ਗਾਜ਼ਾ ’ਚ ਹਮਾਸ ਦਾ ਮਿਲਟਰੀ ਆਗੂ ਹਲਾਕ

ਦੀਰ ਅਲ ਬਲਾਹ: ਇਜ਼ਰਾਈਲ ਵੱਲੋਂ ਮੰਗਲਵਾਰ ਦੇਰ ਰਾਤ ਗਾਜ਼ਾ ਵਿਚ ਕੀਤੇ ਦੋ ਹਵਾਈ ਹਮਲਿਆਂ ਵਿੱਚ ਹਮਾਸ ਦੇ ਮਿਲਟਰੀ ਆਗੂ ਸਮੇਤ ਤਿੰਨ ਵਿਅਕਤੀ ਮਾਰੇ ਗਏ ਅਤੇ 12 ਹੋਰ ਜ਼ਖ਼ਮੀ ਹੋ ਗਏ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਹ ਹਮਲੇ ਹਮਾਸ ਦੀ ਮਿਲਟਰੀ ਯੂਨਿਟ ਦੇ ਨਵੇੇਂ ਮੁਖੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ। ਇਸ ਹਮਲੇ ਵਿੱਚ ਮਾਰੇ ਗਏ ਮਿਲਟਰੀ ਆਗੂ ਦੀ ਪਛਾਣ ਮੁਹੰਮਦ ਓਦੇਹ ਵਜੋਂ ਹੋਈ ਹੈ, ਜੋ 7 ਅਕਤੂਬਰ 2023 ਦੇ ਹਮਲਿਆਂ ਦਾ ਮੁੱਖ ਸਾਜ਼ਿਸ਼ਘਾੜਾ ਸੀ।

Advertisement

Advertisement
×