DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Terror Operation: ਬਲੋਚਿਸਤਾਨ ’ਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ: ਅੱਠ ਅਤਿਵਾਦੀ ਹਲਾਕ

Quetta ਦੇ ਬਾਹਰਵਾਰ Intelligence-Based Raid ਦੌਰਾਨ ਮੁਕਾਬਲਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Terror Operation: ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿੱਚ ਸੁਰੱਖਿਆ ਬਲਾਂ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਬੁੱਧਵਾਰ ਨੂੰ ਕੋਇਟਾ ਦੇ ਬਾਹਰਵਾਰ ਅੱਠ ਸ਼ੱਕੀ ਅਤਿਵਾਦੀਆਂ ਨੂੰ ਮਾਰ ਮੁਕਾਇਆ। ਬਲੋਚਿਸਤਾਨ ਦੇ ਅਤਿਵਾਦ ਵਿਰੋਧੀ ਵਿਭਾਗ (CTD) ਦੇ ਬੁਲਾਰੇ ਅਨੁਸਾਰ, ਇਹ ਕਾਰਵਾਈ ਦਾਰਕਸ਼ਾਨ ਕਸਬੇ ਨੇੜੇ ਇੱਕ ਖੁਫ਼ੀਆ ਜਾਣਕਾਰੀ ਦੇ ਅਧਾਰ ’ਤੇ ਕੀਤੀ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਅਤਿਵਾਦੀ ਮਸਤੁੰਗ ਤੋਂ ਕੋਇਟਾ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਆਏ ਸਨ।ਗੋਲੀਬਾਰੀ ਤੋਂ ਬਾਅਦ ਮੌਕੇ ਤੋਂ ਅੱਠ ਲਾਸ਼ਾਂ ਬਰਾਮਦ ਹੋਈਆਂ ਹਨ, ਜਦੋਂਕਿ ਕੁਝ ਅਤਿਵਾਦੀਆਂ ਦੇ ਫ਼ਰਾਰ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।

Advertisement

ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਵੀ ਇਸ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਬਲੋਚਿਸਤਾਨ ਵਿੱਚ ਅਤਿਵਾਦੀ ਹਮਲਿਆਂ ਵਿੱਚ ਤੇਜ਼ੀ ਆਈ ਹੈ। ਪਿਛਲੇ ਮਹੀਨੇ ਵੀ ਸੂਬੇ ਭਰ ਵਿੱਚ ਹੋਏ ਤਾਲਮੇਲ ਵਾਲੇ ਹਮਲਿਆਂ ਵਿੱਚ 15 ਸੁਰੱਖਿਆ ਕਰਮਚਾਰੀ ਅਤੇ 18 ਨਾਗਰਿਕ ਮਾਰੇ ਗਏ ਸਨ, ਜਿਸ ਤੋਂ ਬਾਅਦ ਫੌਜੀ ਕਾਰਵਾਈ ਵਿੱਚ ਲਗਭਗ 206 ਅਤਿਵਾਦੀ ਮਾਰੇ ਗਏ ਸਨ।

Advertisement

ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਵਰਗੇ ਵੱਖਵਾਦੀ ਸਮੂਹ ਪਿਛਲੇ ਦੋ ਦਹਾਕਿਆਂ ਤੋਂ ਇਸ ਖੇਤਰ ਵਿੱਚ ਸਰਗਰਮ ਹਨ, ਪਰ ਪਿਛਲੇ 2-3 ਸਾਲਾਂ ਵਿੱਚ ਇਹਨਾਂ ਹਮਲਿਆਂ ਦੀ ਤਿੱਖਤ ਕਾਫੀ ਵੱਧ ਗਈ ਹੈ।

Advertisement
×