DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰੁੜ੍ਹ ਗਏ, ਦੱਬ ਗਏ ਅਤੇ ਫਸ ਗਏ

ਨੇਪਾਲ ਦੇ ਹੜ੍ਹ ਵਿੱਚ ਬਚੇ ਲੋਕਾਂ ਨੇ ਦੱਸੀਆਂ ਡਰਾਉਣੀਆਂ ਕਹਾਣੀਆਂ

  • fb
  • twitter
  • whatsapp
  • whatsapp
featured-img featured-img
ਹੈਲੀਕਾਪਟਰ ਰਾਹੀਂ ਬਚਾਅ ਕੇ ਲਿਆਂਦੀ ਗਈ ਮਹਿਲਾ ਦਾ ਮੈਡੀਕਲ ਚੈਕਅੱਪ ਕਰਦੇ ਹੋਏ ਫ਼ੌਜੀ ਡਾਕਟਰ। -ਫੋਟੋ: ਰਾਇਟਰਜ਼
Advertisement
ਮਿੱਟੀ ਨਾਲ ਲਿੱਬੜੀ ਬਜ਼ੁਰਗ ਔਰਤ ਨੂੰ ਜੇ ਸੀ ਬੀ ਦੇ ਪੰਜੇ ਵਿੱਚ ਬਿਠਾ ਕੇ ਸੁਰੱਖਿਅਤ ਬਾਹਰ ਕੱਢਣ ਦੀਆਂ ਤਸਵੀਰਾਂ ਨੇਪਾਲ ਦੇ ਅਚਾਨਕ ਆਏ ਤਬਾਹਕੁਨ ਹੜ੍ਹਾਂ ਵਿੱਚ ਬਚਣ ਦੀਆਂ ਲਾਸਾਨੀ ਕਹਾਣੀਆਂ ਦਾ ਪ੍ਰਤੀਕ ਬਣ ਗਈਆਂ ਹਨ। ਉਸ ਔਰਤ, 97 ਸਾਲਾ ਗੁਨਾ ਮਾਇਆ ਬੋਹਰਾ, ਨੂੰ ਚਾਰ ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਮਲਬੇ ਵਿੱਚੋਂ ਜ਼ਿੰਦਾ ਕੱਢਿਆ ਗਿਆ ਸੀ। ਉਸ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਹਸਪਤਾਲ ਵਿੱਚ ਠੀਕ ਹੋ ਰਹੀ ਹੈ, ਜਦੋਂ ਕਿ ਉਸ ਦੇ ਪੜਪੋਤੇ ਦੀਪਕ ਨੇ ਬੀ ਬੀ ਸੀ ਨੇਪਾਲੀ ਨੂੰ ਦੱਸਿਆ ਕਿ ਉਹ ਯੋਧੇ ਵਰਗੀ ਲੱਗ ਰਹੀ ਸੀ, ਜੋ ਜੰਗ ਜਿੱਤ ਕੇ ਪਰਤੀ ਹੋਵੇ।

ਇਹ ਨੇਪਾਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਬਚਣ ਦੀਆਂ ਉਨ੍ਹਾਂ ਕਈ ਕਹਾਣੀਆਂ ਵਿੱਚੋਂ ਇੱਕ ਹੈ, ਜਿੱਥੇ ਲੋਕ ਡਿੱਗਦੀਆਂ ਬਸਤੀਆਂ ਤੋਂ ਭੱਜੇ, ਪਹਾੜੀਆਂ ’ਤੇ ਪਨਾਹ ਲਈ ਅਤੇ ਬਚਾਅ ਕਰਮਚਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਜੰਗਲਾਂ ਵਿੱਚ ਰਾਤਾਂ ਕੱਟੀਆਂ। ਨੇਪਾਲ ਵਿੱਚ ਅਚਾਨਕ ਆਏ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਸ਼ਨਿਚਰਵਾਰ ਨੂੰ 600 ਨੂੰ ਪਾਰ ਕਰ ਗਈ, ਕਿਉਂਕਿ ਬਚਾਅ ਟੀਮਾਂ ਸਮੇਂ ਦੇ ਵਿਰੁੱਧ ਦੌੜਦੀਆਂ ਹੋਈਆਂ ਭਾਲ ਅਤੇ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ, ਜਦੋਂ ਕਿ 2,400 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।

Advertisement

ਨੇਪਾਲ-ਤਿੱਬਤ ਸਰਹੱਦ ’ਤੇ ਸਥਿਤ ਕਸਬੇ ਤਿਮੁਰੇ ਵਿੱਚ ਕਸਟਮ ਏਜੰਟ ਰਾਜੂ ਬੁਧਾਥੋਕੀ ਲਈ, ਤਬਾਹੀ ਉਦੋਂ ਸ਼ੁਰੂ ਹੋਈ ਜਦੋਂ ਬੁੱਧਵਾਰ ਸਵੇਰੇ ਅਚਾਨਕ ਪਹਾੜੀ ਹਿਲਣ ਲੱਗੀ। ‘ਕਾਠਮੰਡੂ ਪੋਸਟ’ ਅਨੁਸਾਰ, ਬੁਧਾਥੋਕੀ ਜੋ ਆਪਣੇ ਕਮਰੇ ਵਿੱਚ ਆਰਾਮ ਕਰ ਰਿਹਾ ਸੀ, ਨੇ ਸ਼ੁਰੂ ਵਿੱਚ ਸੋਚਿਆ ਕਿ ਭੂਚਾਲ ਆਇਆ ਹੈ। ਉਹ ਬਾਹਰ ਭੱਜਿਆ ਅਤੇ ਨੇੜਲੀ ਪੁਲੀਸ ਚੌਕੀ ਵੱਲ ਗਿਆ, ਪਰ ਦੇਖਿਆ ਕਿ ਪੁਲੀਸ ਵਾਲੇ ਖ਼ੁਦ ਭੱਜ ਰਹੇ ਸਨ। ਜਦੋਂ ਉਹ ਤਾਰ ਦੀ ਵਾੜ ਕੋਲੋਂ ਲੰਘ ਰਿਹਾ ਸੀ, ਤਾਂ ਉਸ ਦੇ ਹੱਥ ਵਿੱਚ ਸੱਟ ਲੱਗ ਗਈ। ਅਖ਼ਬਾਰ ਦੀ ਖ਼ਬਰ ਮੁਤਾਬਕ ਪਿੱਛੇ ਮੁੜ ਕੇ ਉਸ ਨੇ ਦੇਖਿਆ ਕਿ ਤਿਮੁਰੇ ਬਾਜ਼ਾਰ ਦੇ ਘਰ ਹੜ੍ਹ ਵਿੱਚ ਇੱਕ ਤੋਂ ਬਾਅਦ ਇੱਕ ਰੁੜ੍ਹ ਰਹੇ ਸਨ ਤੇ ਕੁਝ ਸਕਿੰਟਾਂ ਵਿੱਚ ਹੀ ਨਦੀ ਵਿੱਚ ਸਮਾ ਗਏ।

Advertisement

Advertisement
×