DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੈਰਿਫ਼ ’ਤੇ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਰੱਦ ਕਰਨਾ ਦੇਸ਼ ਲਈ ਚਿੰਤਾਜਨਕ: ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਜਤਾਈ ਚਿੰਤਾ; ਕਿਹਾ- ਵਸੂਲੇ ਗਏ ਅਰਬਾਂ ਡਾਲਰ ਵਾਪਸ ਕਰਨਾ ਦੇਸ਼ ਲਈ ਹੋਵੇਗਾ ਅਸੰਭਵ

  • fb
  • twitter
  • whatsapp
  • whatsapp
featured-img featured-img
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ। ਰਾਇਟਰਜ਼ ਫਾਈਲ
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਇੱਕਤਰਫਾ ਟੈਰਿਫ਼ (ਸ਼ੁਲਕ) ਲਗਾਉਣ ਦੀ ਸ਼ਕਤੀ ਦੇ ਖ਼ਿਲਾਫ਼ ਫ਼ੈਸਲਾ ਸੁਣਾਇਆ, ਤਾਂ ਦੇਸ਼ ਲਈ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ।

ਟਰੰਪ ਨੇ ਸੋਸ਼ਲ ਮੀਡੀਆ '’ ਪੋਸਟ ਕਰਦਿਆਂ ਕਿਹਾ ਕਿ ਜੇਕਰ ਅਦਾਲਤ ਉਨ੍ਹਾਂ ਵੱਲੋਂ ਲਗਾਏ ਗਏ ਵਿਆਪਕ ਟੈਰਿਫ਼ਾਂ ਨੂੰ ਰੱਦ ਕਰ ਦਿੰਦੀ ਹੈ, ਤਾਂ ਅਮਰੀਕਾ ਬਹੁਤ ਬੁਰੀ ਤਰ੍ਹਾਂ ਫਸ ਜਾਵੇਗਾ।

Advertisement

ਉਨ੍ਹਾਂ ਅਨੁਸਾਰ ਟੈਰਿਫ਼ ਰਾਹੀਂ ਇਕੱਠੇ ਕੀਤੇ ਗਏ ਭਾਰੀ ਫੰਡਾਂ ਨੂੰ ਵਾਪਸ ਕਰਨਾ ਸਰਕਾਰ ਲਈ ਲਗਭਗ ਅਸੰਭਵ ਹੋਵੇਗਾ ਅਤੇ ਇਹ ਦੇਸ਼ ਦੀ ਆਰਥਿਕਤਾ ਲਈ ਇੱਕ ਵੱਡਾ ਝਟਕਾ ਸਾਬਤ ਹੋ ਸਕਦਾ ਹੈ।

Advertisement

ਟਰੰਪ ਨੇ ਅਦਾਲਤੀ ਫ਼ੈਸਲੇ ਤੋਂ ਪਹਿਲਾਂ ਲਗਾਤਾਰ ਕਈ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਪੈਸੇ ਵਾਪਸ ਕਰਨ ਦੀ ਪ੍ਰਕਿਰਿਆ ਨੂੰ ਬਹੁਤ ਗੁੰਝਲਦਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਨੌਬਤ ਆਉਂਦੀ ਹੈ, ਤਾਂ ਇਹ ਰਕਮ ਇੰਨੀ ਵੱਡੀ ਹੋਵੇਗੀ ਕਿ ਇਹ ਪਤਾ ਲਗਾਉਣ ਵਿੱਚ ਹੀ ਕਈ ਸਾਲ ਲੱਗ ਜਾਣਗੇ ਕਿ ਕਿਸ ਨੂੰ, ਕਦੋਂ ਅਤੇ ਕਿੰਨੀ ਰਕਮ ਵਾਪਸ ਕਰਨੀ ਹੈ।

ਟਰੰਪ ਨੇ ਦਲੀਲ ਦਿੱਤੀ ਕਿ ਅਜਿਹਾ ਹੋਣਾ ਦੇਸ਼ ਦੇ ਹਿੱਤ ਵਿੱਚ ਨਹੀਂ ਹੋਵੇਗਾ ਕਿਉਂਕਿ ਵਸੂਲੀ ਗਈ ਰਕਮ ਦਾ ਹਿਸਾਬ-ਕਿਤਾਬ ਕਰਨਾ ਅਤੇ ਉਸ ਨੂੰ ਮੁੜ ਵੰਡਣਾ ਇੱਕ ਨਾ-ਸੁਲਝਣ ਵਾਲੀ ਚੁਣੌਤੀ ਬਣ ਜਾਵੇਗਾ।

Advertisement
×