DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Spain Migrant Boat: ਸਪੇਨ ਨੇੜੇ ਪਰਵਾਸੀਆਂ ਦੀ ਕਿਸ਼ਤੀ ਪਲਟੀ; 80 ਤੋਂ ਵੱਧ ਮੌਤਾਂ, ਦਰਜਨਾਂ ਲਾਪਤਾ

ਸਮੁੰਦਰ ਵਿੱਚ ਫਸੀ ਕਿਸ਼ਤੀ ਵਿੱਚੋਂ 40 ਤੋਂ ਵੱਧ ਨੂੰ ਸੁਰੱਖਿਅਤ ਕੱਢਿਆ

  • fb
  • twitter
  • whatsapp
  • whatsapp
featured-img featured-img
Migrants wait to be assisted by the Red Cross after disembarking from a Spanish coast guard vessel at the port of Arguineguin, on the island of Gran Canaria, Spain, September 3, 2026. REUTERS/Borja Suarez
Advertisement

Spain Migrant Boat: ਸਪੇਨ ਦੇ ਕੈਨਾਰੀ ਟਾਪੂ ਨੇੜੇ ਅੰਧ ਮਹਾਸਾਗਰ ਵਿੱਚ ਪਰਵਾਸੀਆਂ ਦੀ ਇੱਕ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ 80 ਤੋਂ ਵਧ ਜਣਿਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰਨਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੌਰਾਨ ਵਾਕਿੰਗ ਬਾਰਡਰਜ਼ ਦੀ ਸੰਸਥਾਪਕ ਹੇਲੇਨਾ ਮਾਲੇਨੋ ਨੇ ਰਿਪੋਰਟ ਦਿੱਤੀ ਹੈ ਕਿ ਇਸ ਹਾਦਸੇ ਦੌਰਾਨ 83 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਤਿੰਨ ਔਰਤਾਂ ਅਤੇ ਇੱਕ ਬੱਚਾ ਵੀ ਸ਼ਾਮਲ ਹੈ। ਦੂਜੇ ਪਾਸੇ ਏਜੰਸੀ ਨੇ ਪੰਜ ਜਣਿਆਂ ਦੀਆਂ ਮੌਤਾਂ ਦੀ ਹੀ ਪੁਸ਼ਟੀ ਕੀਤੀ ਹੈ।

ਸਪੇਨ ਦੀ ਸਮੁੰਦਰੀ ਬਚਾਅ ਸੇਵਾ ਨੇ ਦੱਸਿਆ ਕਿ ਕਿਸ਼ਤੀ ਹਾਦਸੇ ਵਿਚ ਬਚੇ ਤਿੰਨ ਬਚੇ ਹੋਏ ਲੋਕਾਂ ਨੂੰ ਤੁਰੰਤ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਦਕਿ ਬਾਕੀ 41 ਪਰਵਾਸੀਆਂ ਨੂੰ ਕਿਸ਼ਤੀ ਰਾਹੀਂ ਸੁਰੱਖਿਅਤ ਕੱਢ ਕੇ ਬੰਦਰਗਾਹ ਲਿਆਂਦਾ ਗਿਆ, ਜਿੱਥੇ ਰੈੱਡ ਕਰਾਸ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਗਈ। ਰੈੱਡ ਕਰਾਸ ਦੇ ਬੁਲਾਰੇ ਜੋਸ ਐਂਟੋਨੀਓ ਰੋਡਰਿਗਜ਼ ਵੇਰੋਨਾ ਨੇ ਦੱਸਿਆ ਕਿ ਸਾਰੇ ਬਚੇ ਹੋਏ ਲੋਕ ਮਾਲੀ ਜਾਂ ਸੇਨੇਗਲ ਤੋਂ ਸਨ।

Advertisement

ਰੈੱਡ ਕਰਾਸ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਬਚੇ ਹੋਏ ਪਰਵਾਸੀ ਬਿਮਾਰ ਹਨ ਤੇ ਕਈ ਲੋਕ ਜ਼ਮੀਨ 'ਤੇ ਪਹੁੰਚਦਿਆਂ ਹੀ ਡਿੱਗ ਪਏ ਜਾਂ ਉਲਟੀਆਂ ਕਰਨ ਲੱਗੇ। ਪਰਵਾਸੀਆਂ ਨੇ ਦੱਸਿਆ ਕਿ ਉਹ ਗੈਂਬੀਆ ਤੋਂ ਚੱਲੇ ਸਨ ਅਤੇ ਕਈ ਹਫ਼ਤਿਆਂ (ਕਰੀਬ ਇੱਕ ਮਹੀਨਾ) ਤੋਂ ਸਮੁੰਦਰ ਵਿੱਚ ਫਸੇ ਹੋਏ ਸਨ। ਖਾਣ-ਪੀਣ ਦਾ ਸਾਮਾਨ ਖ਼ਤਮ ਹੋਣ ਕਾਰਨ ਉਨ੍ਹਾਂ ਨੂੰ ਸਮੁੰਦਰੀ ਪਾਣੀ ਪੀਣਾ ਪਿਆ ਜਿਸ ਨਾਲ ਉਹ ਬਿਮਾਰ ਹੋ ਗਏ।

Advertisement

ਅਫਰੀਕਾ ਤੋਂ ਸਪੇਨ ਜਾਣ ਦਾ ਰਸਤਾ ਬਹੁਤ ਔਖਾ

ਪਰਵਾਸੀਆਂ ਨੇ ਇਹ ਵੀ ਦੱਸਿਆ ਕਿ ਸ਼ੁਰੂ ਵਿੱਚ ਕਿਸ਼ਤੀ ਵਿੱਚ 100 ਤੋਂ ਵੱਧ ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਔਰਤਾਂ ਅਤੇ ਇੱਕ ਬੱਚਾ ਵੀ ਸ਼ਾਮਲ ਸੀ। ਸਫ਼ਰ ਦੌਰਾਨ ਜਿਵੇਂ-ਜਿਵੇਂ ਲੋਕਾਂ ਦੀ ਮੌਤ ਹੁੰਦੀ ਗਈ, ਉਨ੍ਹਾਂ ਦੀਆਂ ਲਾਸ਼ਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ ਰਿਹਾ ਪਰ ਬਾਅਦ ਵਿਚ ਲਾਸ਼ਾਂ ਨੂੰ ਸੁੱਟਣ ਦੀ ਵੀ ਤਾਕਤ ਨਹੀਂ ਬਚੀ। ਖ਼ਰਾਬ ਮੌਸਮ, ਤੇਜ਼ ਹਵਾਵਾਂ ਅਤੇ ਢਾਈ ਮੀਟਰ ਉੱਚੀਆਂ ਲਹਿਰਾਂ ਕਾਰਨ ਰਾਹਤ ਕਾਰਜਾਂ ਵਿਚ ਸਮੱਸਿਆ ਆਈ।

ਪੱਛਮੀ ਅਫ਼ਰੀਕੀ ਅੰਧ ਮਹਾਸਾਗਰ ਦਾ ਇਹ ਰਸਤਾ ਯੂਰਪ ਜਾਣ ਵਾਲੇ ਸਭ ਤੋਂ ਖ਼ਤਰਨਾਕ ਸਮੁੰਦਰੀ ਰਸਤਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿੱਥੇ ਪਿਛਲੇ ਕੁਝ ਸਾਲਾਂ ਵਿੱਚ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

Advertisement
×