Singh Sewa Group ਦੀ ਸਹਾਇਤਾ ਨਾਲ ਬਿਮਾਰ ਪੰਜਾਬੀ ਵਤਨ ਪਰਤਿਆ
ਸਿੰਘ ਸੇਵਾ ਗਰੁੱਪ ਕਤਰ ਨੇ ਬਿਮਾਰ ਗੁਰਰੀਤ ਸਿਘ ਗੋਪੀ ਨੂੰ ਇਲਾਜ ਲਈ ਭਾਰਤ ਪਰਤਣ ’ਚ ਸਹਾਇਤਾ ਕੀਤੀ ਹੈ। ਗੋਪੀ ਨੂੰ ਆਖ਼ਰੀ ਸਟੇਜ ਦਾ ਕੈਂਸਰ ਹੈ। ਗਰੁੱਪ ਨੇ ਭਾਰਤੀ ਸਫ਼ਾਰਤਖ਼ਾਨੇ ਦੇ ਸਹਿਯੋਗ ਨਾਲ ਗੋਪੀ ਨੂੰ ਭਾਰਤ ਪਹੁੰਚਾਉਣ ’ਚ ਮਦਦ ਕੀਤੀ। ਇੰਡੀਅਨ...
Advertisement
ਸਿੰਘ ਸੇਵਾ ਗਰੁੱਪ ਕਤਰ ਨੇ ਬਿਮਾਰ ਗੁਰਰੀਤ ਸਿਘ ਗੋਪੀ ਨੂੰ ਇਲਾਜ ਲਈ ਭਾਰਤ ਪਰਤਣ ’ਚ ਸਹਾਇਤਾ ਕੀਤੀ ਹੈ। ਗੋਪੀ ਨੂੰ ਆਖ਼ਰੀ ਸਟੇਜ ਦਾ ਕੈਂਸਰ ਹੈ। ਗਰੁੱਪ ਨੇ ਭਾਰਤੀ ਸਫ਼ਾਰਤਖ਼ਾਨੇ ਦੇ ਸਹਿਯੋਗ ਨਾਲ ਗੋਪੀ ਨੂੰ ਭਾਰਤ ਪਹੁੰਚਾਉਣ ’ਚ ਮਦਦ ਕੀਤੀ। ਇੰਡੀਅਨ ਕਮਿਊਨਿਟੀ ਬੇਨੇਵੋਲੈਂਟ ਫੋਰਮ ਦੀ ਸਹਾਇਕ ਸੰਸਥਾ ਸਿੰਘ ਸੇਵਾ ਗਰੁੱਪ ਨੇ ਗੋਪੀ ਦਾ ਨਾ ਸਿਰਫ਼ ਖ਼ਿਆਲ ਰੱਖਿਆ ਸਗੋਂ ਉਸ ਨੂੰ ਘਰ ’ਚ ਬਣਿਆ ਭੋਜਨ ਵੀ ਮੁਹੱਈਆ ਕਰਵਾਇਆ। ਕੁਲਵਿੰਦਰ ਸਿੰਘ ਹਨੀ ਅਤੇ ਗਰਿਮਾ ਮਹਿੰਦੀਰੱਤਾ ਨੇ ਭਾਰਤੀ ਸਫ਼ਾਰਤਖ਼ਾਨੇ ਦੇ ਪ੍ਰਥਮ ਸਕੱਤਰ ਈਸ਼ ਸਿੰਘਲ ਨਾਲ ਰਾਬਤਾ ਕਰ ਕੇ ਗੋਪੀ ਨੂੰ ਭਾਰਤ ਪਹੁੰਚਾਉਣ ਦਾ ਰਾਹ ਪੱਧਰਾ ਕੀਤਾ। ਉਨ੍ਹਾਂ ਇਹ ਵੀ ਯਕੀਨੀ ਬਣਾਇਆ ਕਿ ਗੋਪੀ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਣ ਮਗਰੋਂ ਤੁਰੰਤ ਮੈਡੀਕਲ ਸਹਾਇਤਾ ਮਿਲ ਸਕੇ। ਗੋਪੀ ਦਾ ਤਰਨ ਤਾਰਨ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਅਤੇ ਉਸ ਨੂੰ ਆਉਂਦੇ ਦਿਨਾਂ ’ਚ ਪੀ ਜੀ ਆਈ ਚੰਡੀਗੜ੍ਹ ’ਚ ਵੀ ਦਿਖਾਏ ਜਾਣ ਦੀ ਸੰਭਾਵਨਾ ਹੈ।
Advertisement
Advertisement
×

