DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਅਮਰੀਕਾ ਦੇ Idaho ’ਚ ਫਾਸਟ ਫੂਡ ਰੈਸਟੋਰੈਂਟ ’ਚ ਗੋਲੀਬਾਰੀ: 3 ਦੀ ਮੌਤ, 7 ਜ਼ਖ਼ਮੀ

ਇਨ-ਐਨ-ਆਊਟ ਬਰਗਰ ਰੈਸਟੋਰੈਂਟ ’ਚ ਹੋਈ ਫਾਇਰਿੰਗ; ਪੁਲੀਸ ਨੂੰ ਰੈਸਟੋਰੈਂਟ ਨੇੜਿਓਂ ਮਿਲੀ ਸ਼ੱਕੀ ਹਮਲਾਵਰ ਦੀ ਲਾਸ਼

  • fb
  • twitter
  • whatsapp
  • whatsapp
featured-img featured-img
Emergency responders at the site of a fatal shooting incident in Twin Falls, Idaho, U.S., August 1, 2026, in this still image obtained from a video. ABC AFFILIATE KIVI/Handout via REUTERS
Advertisement

Idaho ਦੇ ਇੱਕ ਇਨ-ਐਨ-ਆਊਟ ਬਰਗਰ (In-N-Out Burger) ਰੈਸਟੋਰੈਂਟ ਵਿੱਚ ਹੋਈ ਗੋਲੀਬਾਰੀ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਸੱਤ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। Twin Falls ਸ਼ਹਿਰ ਦੇ ਇੱਕ ਬੁਲਾਰੇ ਨੇ ਇਸ ਦਰਦਨਾਕ ਘਟਨਾ ਦੀ ਪੁਸ਼ਟੀ ਕੀਤੀ ਹੈ।

ਟਵਿਨ ਫਾਲਸ (Twin Falls) ਸ਼ਹਿਰ ਦੇ ਜਨਤਕ ਸੂਚਨਾ ਅਧਿਕਾਰੀ ਜੋਸ਼ ਪਾਲਮਰ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਘਟਨਾ ਵਾਲੀ ਥਾਂ ’ਤੇ ਪਹੁੰਚੀ ਪੁਲੀਸ ਨੇ ਰੈਸਟੋਰੈਂਟ ਦੇ ਨੇੜਲੇ ਇਲਾਕੇ ’ਚੋਂ ਸ਼ੱਕੀ ਬੰਦੂਕਧਾਰੀ ਦੀ ਲਾਸ਼ ਬਰਾਮਦ ਕੀਤੀ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਮ੍ਰਿਤਕਾਂ ਦੀ ਕੁੱਲ ਗਿਣਤੀ ਵਿੱਚ ਸ਼ੱਕੀ ਹਮਲਾਵਰ ਸ਼ਾਮਲ ਹੈ ਜਾਂ ਨਹੀਂ।

Advertisement

ਪਾਲਮਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨ ਅਤੇ ਪੁਲੀਸ ਅਜੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਸੂਚਿਤ ਕਰਨ ’ਚ ਲੱਗੀ ਹੋਈ ਹੈ। ਇਸੇ ਕਾਰਨ ਗੋਲੀਬਾਰੀ ਵਿੱਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਲੋਕਾਂ ਦੇ ਨਾਂ, ਉਮਰ ਜਾਂ ਹੋਰ ਵੇਰਵੇ ਹਾਲੇ ਜਨਤਕ ਨਹੀਂ ਕੀਤੇ ਗਏ ਹਨ। ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Advertisement

Advertisement
×