DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada School Shooting: ਕੈਨੇਡਾ ਦੇ ਸਕੂਲ ਵਿੱਚ ਗੋਲੀਬਾਰੀ; 10 ਦੀ ਮੌਤ, 25 ਜ਼ਖਮੀ

Canada School Shooting: ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਪਾਸੇ ਸ਼ਾਂਤ ਖੇਤਰ ਵਜੋਂ ਜਾਣੇ ਜਾਂਦੇ ਇਲਾਕੇ ਦੇ ਹਾਇਰ ਸੈਕੰਡਰੀ ਸਕੂਲ ’ਚ ਬੰਦੂਕਧਾਰੀ ਵਲੋਂ ਕੀਤੀ ਗੋਲੀਬਾਰੀ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਅਨੁਸਾਰ ਹਮਲਾਵਰ...

  • fb
  • twitter
  • whatsapp
  • whatsapp
Advertisement

Canada School Shooting: ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਪਾਸੇ ਸ਼ਾਂਤ ਖੇਤਰ ਵਜੋਂ ਜਾਣੇ ਜਾਂਦੇ ਇਲਾਕੇ ਦੇ ਹਾਇਰ ਸੈਕੰਡਰੀ ਸਕੂਲ ’ਚ ਬੰਦੂਕਧਾਰੀ ਵਲੋਂ ਕੀਤੀ ਗੋਲੀਬਾਰੀ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਅਨੁਸਾਰ ਹਮਲਾਵਰ ਬੰਦੂਕਧਾਰੀ ਔਰਤ ਦੀ ਵੀ ਮੌਤ ਹੋ ਗਈ ਹੈ। ਕਰੀਬ 25 ਹੋਰਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ਹਨ।ਇਸ ਤੋਂ ਪਹਿਲਾਂ ਟੰਬਲਰ ਰਿੱਜ ਪੁਲੀਸ ਵਲੋਂ ਲੋਕਾਂ ਨੂੰ ਜਾਨਾਂ ਬਚਾਉਣ ਲਈ ਘਰਾਂ ਦੇ ਅੰਦਰ ਜਾਂ ਸੁਰੱਖਿਅਤ ਥਾਵਾਂ ਤੇ ਲੁਕੇ ਰਹਿਣ ਬਾਰੇ ਚੌਕਸੀ ਜਾਰੀ ਕੀਤੀ ਗਈ ਸੀ। ਬੀ ਸੀ ਰਾਇਲ ਕੈਨੇਡੀਅਨ ਮਾਂਉਟਿਡ ਪੁਲੀਸ ਅਨੁਸਾਰ ਪੁਲੀਸ ਨੂੰ ਮੰਗਲਵਾਰ ਦੁਪਹਿਰੇ ਡੇਢ ਵਜੇ ਟੰਬਲਰ ਰਿੱਜ ਸਕੂਲ ਵਿੱਚ ਕਿਸੇ ਬੰਦੂਕਧਾਰੀ ਦੇ ਬਾਰੇ ਸੂਚਨਾ ਮਿਲੀ ਸੀ, ਮੌਕੇ ’ਤੇ ਪਹੁੰਚਣ ਤੱਕ 7ਵੀਂ ਤੋਂ 12 ਤੱਕ ਦੇ ਕਈ ਵਿਦਿਆਰਥੀਆਂ ਨੂੰ ਗੋਲੀਆਂ ਲੱਗੀਆਂ ਹੋਈਆਂ ਸੀ, ਜਿੰਨਾਂ ਚੋਂ ਕੁਝ ਦੀ ਮੌਤ ਹੋ ਚੁੱਕੀ ਸੀ।

ਉੱਤਰੀ ਖੇਤਰ ਬੀਸੀ ਦੀ ਪੁਲੀਸ ਦੇ ਸੁਪਰਡੈਂਟ ਕੈਨ ਫਲੌਇਡ ਅਨੁਸਾਰ ਪੁਲੀਸ ਸਕੂਲ ਪਹੁੰਚੀ ਤਾਂ ਉੱਥੇ 6 ਵਿਦਿਆਰਥੀਆਂ ਤੇ ਬੰਦੂਕਧਾਰੀ ਦੀ ਮੌਤ ਹੋ ਚੁੱਕੀ ਸੀ, ਇੱਕ ਜ਼ਖ਼ਮੀ ਮੁਢਲੀ ਡਾਕਟਰੀ ਮਦਦ ਦੌਰਾਨ ਦਮ ਤੋੜ ਗਿਆ, 3 ਗੰਭੀਰ ਜ਼ਖ਼ਮੀਆਂ ਨੂੰ ਹਵਾਈ ਐਂਬਲੈਂਸ ਰਾਹੀਂ ਵੱਡੇ ਹਸਪਤਾਲ ਭੇਜਿਆ ਗਿਆ ਹੈ।

Advertisement

ਇਸ ਦੌਰਾਨ ਆਲੇ ਦੁਆਲੇ ਦੇ ਘਰਾਂ ਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਅਜੇ ਹੋਰ ਘਰਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਬੰਦੂਕਧਾਰੀ ਨੇ ਖੁਦਕੁਸ਼ੀ ਕੀਤੀ ਜਾਂ ਕਿਸੇ ਹੋਰ ਨੇ ਉਸ ਨੂੰ ਮਾਰਿਆ ਹੈ। ਪੁਲੀਸ ਪਹਿਲ ਦੇ ਅਧਾਰ ਤੇ ਜ਼ਖ਼ਮੀ ਲੋਕਾਂ ਦੀ ਮਦਦ ਅਤੇ ਹੋਰ ਜ਼ਖ਼ਮੀਆਂ ਦੀ ਭਾਲ ਨੂੰ ਪਹਿਲ ਦੇ ਰਹੀ ਹੈ।

Advertisement

ਪੀਸ ਰਿਵਰ ਸਾਊਥ ਸਕੂਲ ਡਿਸਟ੍ਰਿਕਟ ਨੇ ਕਿਹਾ ਕਿ ਸੈਕੰਡਰੀ ਸਕੂਲ ਅਤੇ ਟੰਬਲਰ ਰਿਜ ਐਲੀਮੈਂਟਰੀ ਸਕੂਲ ਦੋਵਾਂ ਨੂੰ ਲੌਕਡਾਊਨ ਅਤੇ ਸੁਰੱਖਿਅਤ ਕਰ ਦਿੱਤਾ ਗਿਆ ਸੀ। ਪੀਸ ਰਿਵਰ ਸਾਊਥ ਦੇ ਵਿਧਾਇਕ ਲੈਰੀ ਨਿਊਫੀਲਡ ਨੇ ਵਿਧਾਨ ਸਭਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਕਮਿਊਨਿਟੀ ਵਿੱਚ ਆਰਸੀਐਮਪੀ (RCMP) ਅਤੇ ਐਂਬੂਲੈਂਸ ਸਹਾਇਤਾ ਸਮੇਤ ਭਾਰੀ ਮਾਤਰਾ ਵਿੱਚ ਸਰੋਤ ਭੇਜੇ ਗਏ ਹਨ।
ਐਡ

ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਹਮਲਾਵਰ ਕੌਣ ਹੈ ਅਤੇ ਗੋਲੀਬਾਰੀ ਪਿੱਛੇ ਉਸਦਾ ਕੀ ਮਕਸਦ ਸੀ, ਇਸਦਾ ਪਤਾ ਲਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਬੰਦੂਕਧਾਰੀ ਦੀ ਲਾਸ਼ ਮਿਲਣ ਤੋਂ ਬਾਅਦ ਸ਼ਾਮ 6 ਵਜੇ ਲੋਕਾਂ ਨੂੰ ਸੁਰੱਖਿਆ ਬਾਰੇ ਜਾਰੀ ਕੀਤੀ ਚੌਕਸੀ ਵਾਪਸ ਲੈ ਲਈ ਗਈ ਹੈ ਤੇ ਹੁਣ ਉਹ ਕਿੱਧਰੇ ਵੀ ਆ ਜਾ ਸਕਦੇ ਹਨ। ਪੁਲੀਸ ਨੇ ਅਜੇ ਤੱਕ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ। ਕੈਨੇਡਾ ਦੇ ਸਕੂਲ ਵਿੱਚ ਹੋਈ ਗੋਲੀਬਾਰੀ ਦੀ ਗੋਲੀਬਾਰੀ ਦੀ ਇਸ ਘਟਨਾ ਨੇ ਆਮ ਲੋਕਾਂ ਦੀ ਸੁਰੱਖਿਆ ਬਾਰੇ ਵੱਡੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।

ਟੰਬਲਰ ਰਿਜ ਵੈਨਕੂਵਰ ਤੋਂ 1,000 ਕਿਲੋਮੀਟਰ (600 ਮੀਲ) ਤੋਂ ਵੱਧ ਉੱਤਰ ਵਿੱਚ ਅਲਬਰਟਾ ਦੀ ਸਰਹੱਦ ਦੇ ਨੇੜੇ ਸਥਿਤ ਹੈ। ਸੂਬਾਈ ਸਰਕਾਰ ਦੀ ਵੈੱਬਸਾਈਟ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ 7ਵੀਂ ਤੋਂ 12ਵੀਂ ਜਮਾਤ ਤੱਕ ਦੇ 175 ਵਿਦਿਆਰਥੀ ਦਰਸਾਉਂਦੀ ਹੈ। ਕੈਨੇਡਾ ਵਿੱਚ ਸਕੂਲੀ ਗੋਲੀਬਾਰੀ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ।
Advertisement
×