DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Shivraj Singh Chouhan Punjab Visit: ਕੇਂਦਰੀ ਖੇਤੀਬਾੜੀ ਮੰਤਰੀ ਅੱਜ ਅੰਮ੍ਰਿਤਸਰ ਦੌਰੇ ’ਤੇ; ਬਾਬਾ ਬਕਾਲਾ ਵਿਖੇ ਕਿਸਾਨਾਂ ਨਾਲ ਕਰਨਗੇ ਸਿੱਧੀ ਗੱਲਬਾਤ

ਰੱਖੜ ਪੁੰਨਿਆ ਦੇ ਇਤਿਹਾਸਕ ਮੇਲੇ ’ਚ ਹੋਣਗੇ ਸ਼ਾਮਲ; ਉਮਰਾ ਨੰਗਲ ਵਿਖੇ ‘ਕਿਸਾਨ ਚੌਪਾਲ’ ਰਾਹੀਂ ਸੰਬੋਧਨ ਕਰਨਗੇ ਕੇਂਦਰੀ ਮੰਤਰੀ

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ
Advertisement

ਰੱਖੜੀ ਅਤੇ ‘ਰੱਖੜ ਪੁੰਨਿਆ’ ਦੇ ਪਵਿੱਤਰ ਦਿਹਾੜੇ ’ਤੇ ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ (28 ਅਗਸਤ) ਪੰਜਾਬ ਦੇ ਇੱਕ ਰੋਜ਼ਾ ਦੌਰੇ ’ਤੇ ਅੰਮ੍ਰਿਤਸਰ ਪਹੁੰਚ ਰਹੇ ਹਨ। ਆਪਣੇ ਇਸ ਦੌਰੇ ਦੌਰਾਨ ਉਹ ਸਚਖੰਡ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਅਤੇ ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਦੇ ਨਾਲ ਹੀ ਉਹ ਸਿੱਖ ਇਤਿਹਾਸ ਅਤੇ ਆਸਥਾ ਦੇ ਪ੍ਰਤੀਕ ‘ਰੱਖੜ ਪੁੰਨਿਆ’ ਮੇਲੇ ਵਿੱਚ ਸ਼ਿਰਕਤ ਕਰਨਗੇ ਅਤੇ ਬਾਬਾ ਬਕਾਲਾ ਦੇ ਨਜ਼ਦੀਕੀ ਪਿੰਡ ਉਮਰਾ ਨੰਗਲ ਵਿਖੇ ਕਰਵਾਏ ਵਿਸ਼ੇਸ਼ ‘ਕਿਸਾਨ ਚੌਪਾਲ’ ਵਿੱਚ ਖੇਤੀਬਾੜੀ ਖੇਤਰ ਦੇ ‘ਅੰਨਦਾਤਿਆਂ’ (ਕਿਸਾਨਾਂ) ਨਾਲ ਸਿੱਧਾ ਰਾਬਤਾ ਕਾਇਮ ਕਰਨਗੇ।

ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾਣ ਵਾਲਾ ‘ਰੱਖੜ ਪੁੰਨਿਆ’ ਦਾ ਮੇਲਾ ਕੇਵਲ ਰੱਖੜੀ ਦੇ ਤਿਉਹਾਰ ਤੱਕ ਹੀ ਸੀਮਤ ਨਹੀਂ ਹੈ, ਸਗੋਂ ਪੰਜਾਬ ਦੀ ਰਾਜਨੀਤੀ ਵਿੱਚ ਵੀ ਇਸ ਦੀ ਬਹੁਤ ਵੱਡੀ ਅਹਿਮੀਅਤ ਹੈ। ਕੇਂਦਰੀ ਖੇਤੀਬਾੜੀ ਮੰਤਰੀ ਵਜੋਂ ਸ਼ਿਵਰਾਜ ਸਿੰਘ ਚੌਹਾਨ ਦੀ ਇਸ ਮੇਲੇ ਵਿੱਚ ਮੌਜੂਦਗੀ ਨੂੰ ਮਹਿਜ਼ ਇੱਕ ਮੰਤਰਾਲੇ ਦੌਰੇ ਤੋਂ ਪਰ੍ਹੇ ਵੇਖਿਆ ਜਾ ਰਹਾ ਹੈ, ਕਿਉਂਕਿ ਉਹ ਸਿੱਧੇ ਤੌਰ ’ਤੇ ਪੰਜਾਬ ਦੇ ਸਭ ਤੋਂ ਪ੍ਰਮੁੱਖ ਰਾਜਨੀਤਿਕ ਅਤੇ ਸਮਾਜਿਕ ਵਰਗ -ਕਿਸਾਨਾਂ ਨਾਲ ਜੁੜੇ ਹੋਏ ਹਨ।

Advertisement

ਚੌਹਾਨ ਦੀ ਕਿਸਾਨਾਂ ਨਾਲ ਇਹ ਮੁਲਾਕਾਤ ਇਸ ਲਈ ਵੀ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਨਿਊਨਤਮ ਸਮਰਥਨ ਮੁੱਲ (MSP), ਸੀਡ ਬਿਲ 2025 (Seed Bill 2025), ਬਿਜਲੀ ਸਬਸਿਡੀ ਅਤੇ ਹੋਰ ਕਈ ਖੇਤੀ ਮੁੱਦਿਆਂ ’ਤੇ ਕੇਂਦਰ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਵਿਚਕਾਰ ਲਗਾਤਾਰ ਖਿੱਚੋਤਾਣ ਚੱਲ ਰਹੀ ਹੈ। ਅਜਿਹੇ ਮਾਹੌਲ ਵਿੱਚ ਕੇਂਦਰੀ ਮੰਤਰੀ ਵੱਲੋਂ ਕਿਸਾਨਾਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਾ ਅਤੇ ਕੇਂਦਰੀ ਭਲਾਈ ਸਕੀਮਾਂ ਬਾਰੇ ਚਰਚਾ ਕਰਨਾ ਸਿਆਸੀ ਤੌਰ ’ਤੇ ਕਾਫ਼ੀ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

Advertisement

Advertisement
×