DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Riyadh Airport Attack: ਸਾਊਦੀ ਅਰਬ ਦੀ ਰਾਜਧਾਨੀ ਰਿਆਧ ਦੇ ਹਵਾਈ ਅੱਡੇ ’ਤੇ ਮੁੜ ਹਮਲਾ

ਧਮਾਕਿਆਂ ਮਗਰੋਂ ਹਵਾਈ ਅੱਡਾ ਖਾਲੀ ਕਰਵਾਇਆ; ਪਿਛਲੇ 24 ਘੰਟਿਆਂ ਦੌਰਾਨ 225 ਉਡਾਣਾਂ ਰੱਦ

  • fb
  • twitter
  • whatsapp
  • whatsapp
Advertisement

Riyadh Airport Attack: ਸਾਊਦੀ ਅਰਬ ਦੀ ਰਾਜਧਾਨੀ ਰਿਆਧ ਦੇ ਹਵਾਈ ਅੱਡੇ ’ਤੇ ਸ਼ਨਿਚਰਵਾਰ ਨੂੰ ਮੁੜ ਹਮਲਾ ਹੋਇਆ ਅਤੇ ਧਮਾਕਿਆਂ ਮਗਰੋਂ ਇਸ ਨੂੰ ਖਾਲੀ ਕਰਵਾ ਲਿਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਦੋ ਦਿਨ ਪਹਿਲਾਂ ਸਾਊਦੀ ਅਰਬ ਦੇ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ ਇੱਕ ਪਾਇਲਟ ਵੀ ਸ਼ਾਮਲ ਸੀ। ਇਰਾਨ ਜੰਗ ਦੇ ਨਵੇਂ ਮੋਰਚੇ ’ਤੇ ਸਾਊਦੀ ਅਰਬ ਨੂੰ ਲਗਾਤਾਰ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਰਿਆਧ ਹਵਾਈ ਅੱਡੇ ’ਤੇ ਹਵਾਈ ਆਵਾਜਾਈ ਰੋਕ ਦਿੱਤੀ ਗਈ ਹੈ।

Advertisement

ਸਾਊਦੀ ਅਰਬ ਦੀ ਅਗਵਾਈ ਹੇਠਲੇ ਗੱਠਜੋੜ ਵੱਲੋਂ ਗੁਆਂਢੀ ਦੇਸ਼ ਯਮਨ ਵਿੱਚ ਇਰਾਨ-ਸਮਰਥਿਤ ਹੂਤੀ ਬਾਗੀਆਂ ਵਿਰੁੱਧ ਵੱਡੀ ਫੌਜੀ ਕਾਰਵਾਈ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਸ ਹਫ਼ਤੇ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡੇ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਹੂਤੀ ਬਾਗੀਆਂ ਨੇ ਪਹਿਲਾਂ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਬੁੱਧਵਾਰ ਨੂੰ ਹੋਏ ਇੱਕ ਹਮਲੇ ਵਿੱਚ ਸੁਡਾਨ ਦੇ ਇੱਕ ਨਾਗਰਿਕ ਦੀ ਮੌਤ ਹੋ ਗਈ ਸੀ।

Advertisement

ਰਿਆਧ ਵਿੱਚ ਦੋ ਵੱਡੇ ਧਮਾਕਿਆਂ ਦੀ ਆਵਾਜ਼ ਸੁਣੀ

ਰਿਆਧ ਦੇ ਵਸਨੀਕ ਅਹਿਮਦ ਸਈਦ ਨੇ ਦੱਸਿਆ ਕਿ ਉਸ ਨੇ ਰਾਜਧਾਨੀ ਵਿੱਚ ਦੋ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ। ਹਵਾਈ ਅੱਡੇ ਨੇ ਮੁਸਾਫ਼ਰਾਂ ਨੂੰ ਸੂਚਨਾ ਜਾਰੀ ਕਰਦਿਆਂ ਕਿਹਾ ਕਿ ਉੱਥੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਬਾਰੇ ਸਬੰਧਤ ਹਵਾਈ ਕੰਪਨੀ ਤੋਂ ਜਾਣਕਾਰੀ ਲੈਣ।

ਉਡਾਣਾਂ ਦੀ ਨਿਗਰਾਨੀ ਕਰਨ ਵਾਲੀ ਵੈੱਬਸਾਈਟ ਫਲਾਈਟਅਵੇਅਰ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਹਵਾਈ ਅੱਡੇ ਤੋਂ ਘੱਟੋ-ਘੱਟ 225 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਸ਼ਨਿਚਰਵਾਰ ਨੂੰ ਹੂਤੀ ਬਾਗੀਆਂ ਵੱਲੋਂ ਤਾਜ਼ਾ ਹਮਲੇ ਬਾਰੇ ਤੁਰੰਤ ਕੋਈ ਬਿਆਨ ਨਹੀਂ ਆਇਆ।

ਯਮਨ ਵਿੱਚ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦੀ ਹਮਾਇਤ ਪ੍ਰਾਪਤ ਯਮਨ ਸਰਕਾਰ ਦੀਆਂ ਫੌਜਾਂ ਵਿਚਾਲੇ ਲੜਾਈ ਤੇਜ਼ ਹੋ ਗਈ ਹੈ। ਸਾਊਦੀ ਅਰਬ ਦੀ ਅਗਵਾਈ ਵਾਲਾ ਗੱਠਜੋੜ ਸਰਕਾਰੀ ਫੌਜਾਂ ਨੂੰ ਹਵਾਈ ਮਦਦ ਦੇ ਰਿਹਾ ਹੈ ਤਾਂ ਜੋ ਲਾਲ ਸਾਗਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੂਤੀ ਬਾਗੀਆਂ ਵੱਲੋਂ ਹਾਲ ਹੀ ਵਿੱਚ ਹਾਸਲ ਕੀਤੇ ਇਲਾਕੇ ਵਾਪਸ ਲਏ ਜਾ ਸਕਣ।

ਟਰੰਪ ਨੇ ਹਮਲਿਆਂ ’ਤੇ ਨਾਰਾਜ਼ਗੀ ਜਤਾਈ

ਸਾਊਦੀ ਅਰਬ ਨੇ ਆਪਣੇ ਹਵਾਈ ਅੱਡਿਆਂ, ਫੌਜੀ ਟਿਕਾਣਿਆਂ ਅਤੇ ਤੇਲ ਸਬੰਧੀ ਬੁਨਿਆਦੀ ਢਾਂਚੇ ’ਤੇ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਅਮਰੀਕਾ ਅਤੇ ਹੋਰ ਸਹਿਯੋਗੀ ਦੇਸ਼ਾਂ ਤੋਂ ਮਦਦ ਮੰਗੀ ਹੈ। ਅਧਿਕਾਰੀਆਂ ਅਨੁਸਾਰ, ਅਮਰੀਕਾ ਵੱਲੋਂ ਖੁਫੀਆ ਜਾਣਕਾਰੀ ਸਾਂਝੀ ਕਰਨ, ਨਿਸ਼ਾਨਿਆਂ ਦੀ ਪਛਾਣ ਕਰਨ ਅਤੇ ਫੌਜੀ ਕਾਰਵਾਈ ਦੀ ਯੋਜਨਾਬੰਦੀ ਵਿੱਚ ਮਦਦ ਦਿੱਤੀ ਗਈ ਹੈ।

ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਤੋਂ ਬਾਹਰ ਆਉਂਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਰਿਆਧ ਹਵਾਈ ਅੱਡੇ ’ਤੇ ਹੋਏ ਹਮਲਿਆਂ ਬਾਰੇ ਪੁੱਛਿਆ ਗਿਆ। ਉਨ੍ਹਾਂ ਕਿਹਾ, “ਇਹ ਚੰਗੀ ਗੱਲ ਨਹੀਂ ਹੈ” ਅਤੇ “ਮੈਂ ਖੁਸ਼ ਨਹੀਂ ਹਾਂ।” ਹਾਲਾਂਕਿ, ਇਨ੍ਹਾਂ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਵੱਲੋਂ ਨਵੀਂ ਫੌਜੀ ਮਦਦ ਦੇਣ ਦਾ ਕੋਈ ਤੁਰੰਤ ਸੰਕੇਤ ਨਹੀਂ ਮਿਲਿਆ।

ਕਈ ਹਵਾਈ ਕੰਪਨੀਆਂ ਨੇ ਉਡਾਣਾਂ ਰੋਕੀਆਂ

ਹੂਤੀ ਬਾਗੀਆਂ ਨੇ ਇਸ ਹਫ਼ਤੇ ਦੁਨੀਆ ਭਰ ਦੀਆਂ ਹਵਾਈ ਕੰਪਨੀਆਂ ਨੂੰ ਆਖ਼ਰੀ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਸਾਊਦੀ ਹਵਾਈ ਖੇਤਰ ਵਿੱਚ ਉਡਾਣਾਂ ਚਲਾਉਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਉਨ੍ਹਾਂ ਨੇ ਇਸ ਹਵਾਈ ਖੇਤਰ ਨੂੰ ਆਪਣੀਆਂ ਫੌਜੀ ਕਾਰਵਾਈਆਂ ਦਾ ਖੇਤਰ ਦੱਸਿਆ।

ਏਅਰ ਇੰਡੀਆ, ਫਲਾਈਦੁਬਈ, ਲੁਫਥਾਂਸਾ ਗਰੁੱਪ ਅਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਸਮੇਤ ਕਈ ਕੰਪਨੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਅਗਲੇ ਕੁਝ ਦਿਨਾਂ ਲਈ ਰਿਆਧ ਅਤੇ ਸਾਊਦੀ ਅਰਬ ਦੇ ਹੋਰ ਹਵਾਈ ਅੱਡਿਆਂ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਮੁਲਤਵੀ ਕਰ ਦਿੱਤੀਆਂ ਹਨ।

Advertisement
×