DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab ਅਸੈਂਬਲੀ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਦੀ ਮੰਗ ਵਾਲਾ ਮਤਾ ਪਾਸ

Social Media Ban: ਬੱਚਿਆਂ ਨੂੰ ਡਿਜੀਟਲ ਦੁ਼ਨੀਆ ਦੇ ਵੱਧ ਰਹੇ ਖ਼ਤਰਿਆਂ ਤੋਂ ਬਚਾਉਣ ਲਈ ਕਾਰਵਾੲੀ ਮੰਗੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਸਾਈਬਰ ਬੁਲਿੰਗ, ਆਨਲਾਈਨ ਸ਼ੋਸ਼ਣ ਅਤੇ ਨਾਬਾਲਗਾਂ 'ਤੇ ਬਹੁਤ ਜ਼ਿਆਦਾ ਸਕ੍ਰੀਨ ਸਮੇਂ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਵੱਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਪਾਕਿਸਤਾਨ ਦੀ ਪੰਜਾਬ ਅਸੈਂਬਲੀ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਖਾਤਿਆਂ 'ਤੇ ਪ੍ਰਭਾਵਸ਼ਾਲੀ ਕਾਨੂੰਨੀ ਪਾਬੰਦੀ ਦੀ ਮੰਗ ਕਰਨ ਵਾਲਾ ਇੱਕ ਮਤਾ ਪਾਸ ਕਰ ਦਿੱਤਾ ਹੈ।

ਇਹ ਮਤਾ ਮੰਗਲਵਾਰ ਨੂੰ ਕਾਨੂੰਨਸਾਜ਼ ਸਾਰਾ ਅਹਿਮਦ ਵੱਲੋਂ ਪੇਸ਼ ਕੀਤਾ ਗਿਆ ਸੀ, ਜੋ ਕਿ ਚਾਈਲਡ ਪ੍ਰੋਟੈਕਸ਼ਨ ਬਿਊਰੋ ਦੇ ਚੇਅਰਪਰਸਨ ਵੀ ਹਨ।

Advertisement

ਪੰਜਾਬ ਅਸੈਂਬਲੀ ਦੇ ਬੁਲਾਰੇ ਅਨੁਸਾਰ ਸਦਨ ਨੇ ਵਿਰੋਧੀ ਧਿਰ ਪਾਕਿਸਤਾਨ ਤਹਿਰਕ-ਏ-ਇਨਸਾਫ਼ (PTI) ਦੇ ਸਮਰਥਨ ਨਾਲ ਸਰਬਸੰਮਤੀ ਨਾਲ ਇਸ ਮਤੇ ਨੂੰ ਅਪਣਾ ਲਿਆ ਹੈ। ਸੂਬਾਈ ਅਸੈਂਬਲੀ ਨੇ ਸਿਫ਼ਾਰਸ਼ ਕੀਤੀ ਹੈ ਕਿ ਕੇਂਦਰ ਸਰਕਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਤੱਕ ਪਹੁੰਚ ਨੂੰ ਸੀਮਤ ਕਰਨ ਲਈ ਢੁਕਵੀਂ ਕਾਨੂੰਨੀ ਕਾਰਵਾਈ ਕਰੇ।

Advertisement

ਮਤੇ ਵਿੱਚ ਬੱਚਿਆਂ ਨੂੰ ਡਿਜੀਟਲ ਦੁ਼ਨੀਆ ਦੇ ਵੱਧ ਰਹੇ ਖ਼ਤਰਿਆਂ ਤੋਂ ਬਚਾਉਣ ਲਈ ਵਿਆਪਕ ਕਾਨੂੰਨ ਅਤੇ ਕੇਂਦਰੀ ਤੇ ਸੂਬਾਈ ਸੰਸਥਾਵਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਤਾਲਮੇਲ ਵਾਲੀ ਵਿਧੀ ਦੀ ਮੰਗ ਕੀਤੀ ਗਈ ਹੈ।

ਮਤੇ ਵਿੱਚ ਕਿਹਾ ਗਿਆ ਹੈ, "ਸੋਸ਼ਲ ਮੀਡੀਆ ਤੱਕ ਬਿਨਾਂ ਕਿਸੇ ਪਾਬੰਦੀ ਦੇ ਪਹੁੰਚ ਨਾਬਾਲਗਾਂ ਨੂੰ ਕਈ ਤਰ੍ਹਾਂ ਦੇ ਖ਼ਤਰਿਆਂ ਦਾ ਸਾਹਮਣਾ ਕਰਵਾ ਰਹੀ ਹੈ, ਜਿਸ ਵਿੱਚ ਸਾਈਬਰ ਬੁਲਿੰਗ, ਆਨਲਾਈਨ ਜਿਨਸੀ ਸ਼ੋਸ਼ਣ, ਇਤਰਾਜ਼ਯੋਗ ਸਮੱਗਰੀ ਅਤੇ ਮਾਨਸਿਕ ਤਣਾਅ ਸ਼ਾਮਲ ਹਨ।"

ਮਤੇ ਵਿੱਚ ਆਸਟਰੇਲੀਆ, ਫਰਾਂਸ, ਚੀਨ ਅਤੇ ਅਮਰੀਕਾ ਦੇ ਕਈ ਰਾਜਾਂ ਵੱਲੋਂ ਬੱਚਿਆਂ ਦੀ ਸੋਸ਼ਲ ਮੀਡੀਆ ਤੱਕ ਪਹੁੰਚ ਨੂੰ ਨਿਯੰਤ੍ਰਿਤ ਕਰਨ ਲਈ ਅਪਣਾਏ ਗਏ ਉਪਾਵਾਂ ਦਾ ਹਵਾਲਾ ਦਿੱਤਾ ਗਿਆ ਅਤੇ ਸਰਕਾਰ ਨੂੰ ਪਾਕਿਸਤਾਨ ਵਿੱਚ ਵੀ ਅਜਿਹੇ ਹੀ ਕਾਨੂੰਨੀ ਸੁਰੱਖਿਆ ਉਪਾਅ (ਸੇਫਗਾਰਡਜ਼) ਪੇਸ਼ ਕਰਨ ਦੀ ਅਪੀਲ ਕੀਤੀ ਗਈ।

ਇਹ ਕਦਮ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਦੁਨੀਆ ਭਰ ਦੀਆਂ ਸਰਕਾਰਾਂ ਬੱਚਿਆਂ ਦੀ ਆਨਲਾਈਨ ਸੁਰੱਖਿਆ ਨੂੰ ਲੈ ਕੇ ਵੱਧ ਰਹੀਆਂ ਚਿੰਤਾਵਾਂ ਨਾਲ ਜੂਝ ਰਹੀਆਂ ਹਨ, ਅਤੇ ਕਈ ਅਧਿਐਨ ਲਗਾਤਾਰ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੀ ਵਰਤੋਂ, ਮਾਨਸਿਕ ਸਿਹਤ ਸਮੱਸਿਆਵਾਂ, ਸਾਈਬਰ ਦੁਰਵਰਤੋਂ ਅਤੇ ਨੁਕਸਾਨਦੇਹ ਸਮੱਗਰੀ ਦੇ ਸੰਪਰਕ ਵਿੱਚ ਆਉਣ ਵਿਚਕਾਰ ਸਬੰਧਾਂ ਦੀ ਜਾਂਚ ਕਰ ਰਹੇ ਹਨ।

Advertisement
×