DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੋਲੀਬਾਰੀ ਦੇ ਮੁਲਜ਼ਮਾਂ ਦੀ ਪਛਾਣ ਲਈ ਫੋਟੋਆਂ ਜਾਰੀ

ਇਤਲਾਹ ਦੇਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ

  • fb
  • twitter
  • whatsapp
  • whatsapp
featured-img featured-img
ਗੋਲੀਬਾਰੀ ਦੇ ਦੋਸ਼ ’ਚ ਫੜੇ ਮੁਲਜ਼ਮ ਹੰਸਪ੍ਰੀਤ ਸਿੰਘ, ਹਰਸ਼ਦੀਪ ਸਿੰਘ ਅਤੇ ਹਰਵਿੰਦਰ ਕੁਮਾਰ ਕੇਮਰਾ।
Advertisement

ਸਰੀ ਪੁਲੀਸ ਨੇ ਸਰੀ ਵਿੱਚ 26 ਜਨਵਰੀ ਨੂੰ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਫੜੇ ਦੋ ਮੁਲਜ਼ਮਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਦੀ ਪਛਾਣ ਕਰਨ ਤੇ ਕਿਸੇ ਹੋਰ ਜੁਰਮ ਵਿੱਚ ਇਨ੍ਹਾਂ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਦੇਣ। ਪੁਲੀਸ ਨੂੰ ਸ਼ੱਕ ਹੈ ਕਿ ਇਹ ਮੁਲਜ਼ਮ ਹੋਰ ਅਪਰਾਧਕ ਘਟਨਾਵਾਂ ’ਚ ਵੀ ਸ਼ਾਮਲ ਹੋ ਸਕਦੇ ਹਨ। ਹੰਸਪ੍ਰੀਤ ਸਿੰਘ ਅਤੇ ਹਰਸ਼ਦੀਪ ਸਿੰਘ ਨੂੰ ਗੋਲੀਬਾਰੀ ਤੋਂ ਅਗਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਫਿਰੌਤੀਆਂ ਲਈ ਗੋਲੀਬਾਰੀ ਕਰਨ ਵਾਲੇ ਗਰੋਹ ਦਾ ਹਿੱਸਾ ਹਨ। ਪੁਲੀਸ ਦਾ ਕਹਿਣਾ ਹੈ ਕਿ ਫਿਰੌਤੀ ਦੇ ਅਪਰਾਧਾਂ ਨੂੰ ਨੱਥ ਪਾਉਣ ਲਈ ਸਰਕਾਰ ਵੱਲੋਂ ਐਲਾਨੇ ਢਾਈ ਲੱਖ ਦੇ ਫੰਡ ਵਿੱਚੋਂ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਇਸੇ ਦੌਰਾਨ ਪੁਲੀਸ ਨੇ 56 ਸਾਲਾ ਹਰਵਿੰਦਰ ਕੁਮਾਰ ਕੇਮਰਾ ਨੂੰ ਖ਼ਤਰਨਾਕ ਅਪਰਾਧੀ ਦੱਸਦੇ ਹੋਏ ਉਸ ਦਾ ਨਾਂ ‘ਮੋਸਟ ਵਾਂਟਡ’ ਸੂਚੀ ਵਿੱਚ ਸ਼ਾਮਲ ਕੀਤਾ ਹੈ। ਉਸ ਉੱਤੇ ਕਈ ਖ਼ਤਰਨਾਕ ਅਪਰਾਧਾਂ ਦੇ ਦੋਸ਼ ਹਨ। ਪੁਲੀਸ ਅਨੁਸਾਰ ਜਿਸ ਕਿਸੇ ਨੂੰ ਵੀ ਉਸ ਬਾਰੇ ਪਤਾ ਲੱਗੇ, ਉਹ ਤੁਰੰਤ ਗੁਪਤ ਤਰੀਕੇ ਨਾਲ ਪੁਲੀਸ ਨੂੰ ਇਤਲਾਹ ਦੇਵੇ ਤਾਂ ਜੋ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।

Advertisement
Advertisement
×