DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਈਸ ਖ਼ਿਲਾਫ਼ ਲੋਕ ਸੜਕਾਂ ’ਤੇ ਉੱਤਰੇ

ਮਿਨੀਪੋਲਿਸ ਮਗਰੋਂ ਓਰੇਗਨ ’ਚ ਫੈਡਰਲ ਅਧਿਕਾਰੀਆਂ ਦੀ ਗੋਲੀਬਾਰੀ ’ਚ ਦੋ ਜ਼ਖ਼ਮੀ

  • fb
  • twitter
  • whatsapp
  • whatsapp
featured-img featured-img
ਮਿਨੀਪੋਲਿਸ ਵਿੱਚ ਰੈਨੀ ਨਿਕੋਲ ਗੁੱਡ ਦੀ ਮੌਤ ਤੋਂ ਬਾਅਦ ਲੋਕ ਐਰੀਜ਼ੋਨਾ ਦੇ ਫੀਨਿਕਸ ਵਿੱਚ ਆਈਸ ਫੀਲਡ ਆਫਿਸ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ। -ਫੋਟੋ: ਰਾਇਟਰਜ਼
Advertisement

ਇਮੀਗਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ (ਆਈ ਸੀ ਈ) ਅਫਸਰ ਵੱਲੋਂ ਗੋਲੀ ਮਾਰ ਕੇ ਇੱਕ ਮਹਿਲਾ ਦੀ ਹੱਤਿਆ ਕੀਤੇ ਜਾਣ ਦੇ ਰੋਸ ਵਜੋਂ ਵੱਡੀ ਗਿਣਤੀ ਲੋਕਾਂ ਨੇ ਰੋਸ ਮੁਜ਼ਾਹਰੇ ਕੀਤੇ। ਦੂਜੇ ਪਾਸੇ ਓਰੇਗਨ ’ਚ ਫੈਡਰਲ ਅਧਿਕਾਰੀਆਂ ਵੱਲੋਂ ਕੀਤੀ ਗਈ ਇੱਕ ਹੋਰ ਗੋਲੀਬਾਰੀ ’ਚ ਦੋ ਜਣੇ ਜ਼ਖ਼ਮੀ ਹੋ ਗਏ ਅਤੇ ਇਸ ਨਾਲ ਪੂਰੇ ਅਮਰੀਕਾ ’ਚ ਐਨਫੋਰਸਮੈਂਟ ਮੁਹਿੰਮਾਂ ਦੀ ਜਾਂਚ ਹੋਰ ਤੇਜ਼ ਹੋ ਗਈ ਹੈ।

ਗੋਲੀਬਾਰੀ ’ਚ ਰੈਨੀ ਗੁਡ ਨਾਂ ਦੀ ਮਹਿਲਾ ਦੀ ਮੌਤ ਦੇ ਰੋਸ ਵਜੋਂ ਸੈਂਕੜੇ ਲੋਕ ਮਿਨੀਪੋਲਿਸ ਦੀ ਮੁੱਖ ਸੜਕ ’ਤੇ ਮਾਰਚ ਕਰਦੇ ਹੋਏ ਆਈ ਸੀ ਈ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਫੈਡਰਲ ਸੁਵਿਧਾ ਕੇਂਦਰ ਦੇ ਬਾਹਰ ਰੋਸ ਮੁਜ਼ਹਰਾ ਕੀਤਾ। ਗੋਲੀਬਾਰੀ ਦੀ ਨਵੀਂ ਘਟਨਾ ਓਰੇਗਨ ਦੇ ਪੋਰਟਲੈਂਡ ’ਚ ਹਸਪਾਤਲ ਦੇ ਬਾਹਰ ਵਾਪਰੀ ਜਿਸ ਦੌਰਾਨ ਵਾਹਨ ਅੰਦਰ ਬੈਠੇ ਪੁਰਸ਼ ਤੇ ਮਹਿਲਾ ਜ਼ਖ਼ਮੀ ਹੋ ਗਏ। ਐੱਫ ਬੀ ਆਈ ਤੇ ਓਰੇਗਨ ਨਿਆਂ ਵਿਭਾਗ ਮਾਮਲੇ ਦੀ ਜਾਂਚ ਕਰ ਰਹੇ ਹਨ। ਮੇਅਰ ਕੀਥ ਵਿਲਸਨ ਤੇ ਨਗਰ ਕੌਂਸਲ ਨੇ ਆਈ ਸੀ ਈ ਨੂੰ ਸ਼ਹਿਰ ’ਚ ਸਾਰੀਆਂ ਗਤੀਵਿਧੀਆਂ ਉਦੋਂ ਤੱਕ ਬੰਦ ਕਰਨ ਲਈ ਕਿਹਾ ਹੈ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ।

Advertisement

ਮਿਨੀਪੋਲਿਸ ਗੋਲੀਬਾਰੀ ਦੀ ਘਟਨਾ ਦੀ ਤਰ੍ਹਾਂ ਹੀ ਪੋਰਟਲੈਂਡ ’ਚ ਵੀ ਗ੍ਰਹਿ ਸੁਰੱਖਿਆ ਵਿਭਾਗ ਨੇ ਆਈ ਸੀ ਈ ਅਧਿਕਾਰੀਆਂ ਦੀ ਕਾਰਵਾਈ ਦਾ ਬਚਾਅ ਕੀਤਾ ਹੈ।

Advertisement

Advertisement
×