ਪੇਰੂ ਵਿੱਚ ਯਾਤਰੀ ਬੱਸ ਖੱਡ ਵਿੱਚ ਡਿੱਗੀ: 37 ਲੋਕਾਂ ਦੀ ਮੌਤ
ਦੱਖਣੀ ਪੇਰੂ ਵਿੱਚ ਬੁੱਧਵਾਰ ਤੜਕੇ ਇੱਕ ਯਾਤਰੀ ਬੱਸ ਦੂਜੇ ਵਾਹਨ ਨਾਲ ਟਕਰਾਉਣ ਤੋਂ ਬਾਅਦ ਇੱਕ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਅਰੇਕਿਪਾ ਖੇਤਰ ਦੇ ਸਿਹਤ ਮੈਨੇਜਰ,...
ਦੱਖਣੀ ਪੇਰੂ ਵਿੱਚ ਬੁੱਧਵਾਰ ਤੜਕੇ ਇੱਕ ਯਾਤਰੀ ਬੱਸ ਦੂਜੇ ਵਾਹਨ ਨਾਲ ਟਕਰਾਉਣ ਤੋਂ ਬਾਅਦ ਇੱਕ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ।
ਅਰੇਕਿਪਾ ਖੇਤਰ ਦੇ ਸਿਹਤ ਮੈਨੇਜਰ, ਵਾਲਥਰ ਓਪੋਰਟੋ ਨੇ ਦੱਸਿਆ ਕਿ ਬੱਸ ਇੱਕ ਪਿਕਅੱਪ ਟਰੱਕ ਨਾਲ ਟਕਰਾਈ ਅਤੇ ਇੱਕ ਮੋੜ ’ਤੇ ਸੜਕ ਤੋਂ ਹੇਠਾਂ ਉਤਰ ਗਈ, ਓਕੋਨਾ ਨਦੀ ਦੇ ਕੰਢੇ 200 ਮੀਟਰ ਹੇਠਾਂ ਜਾ ਡਿੱਗੀ।
ਇਹ ਬੱਸ ਦੱਖਣੀ ਪੇਰੂ ਵਿੱਚ ਸਥਿਤ ਇੱਕ ਖਨਨ ਖੇਤਰ, ਚਾਲਾ ਸ਼ਹਿਰ ਤੋਂ ਚੱਲੀ ਸੀ ਅਤੇ ਅਰੇਕਿਪਾ ਸ਼ਹਿਰ ਵੱਲ ਜਾ ਰਹੀ ਸੀ। ਪੇਰੂ ਵਿੱਚ ਘਾਤਕ ਬੱਸ ਹਾਦਸੇ ਅਸਧਾਰਨ ਨਹੀਂ ਹਨ। ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ, ਪਰ ਅਧਿਕਾਰੀਆਂ ਨੇ ਪਿਛਲੇ ਸਮੇਂ ਵਿੱਚ ਕਿਹਾ ਹੈ ਕਿ ਅਣਗਹਿਲੀ ਨਾਲ ਡਰਾਈਵਿੰਗ ਅਤੇ ਤੇਜ਼ ਰਫ਼ਤਾਰ ਕਈ ਅਜਿਹੇ ਹਾਦਸਿਆਂ ਦੇ ਪਿੱਛੇ ਮੁੱਖ ਕਾਰਨ ਹਨ।
ਦਸ ਦਈਏ ਕਿ ਅਗਸਤ ਵਿੱਚ, ਇੱਕ ਹਾਈਵੇਅ 'ਤੇ ਇੱਕ ਬੱਸ ਪਲਟ ਗਈ ਸੀ ਅਤੇ 10 ਲੋਕਾਂ ਦੀ ਮੌਤ ਹੋ ਗਈ ਸੀ। ਜੁਲਾਈ ਵਿੱਚ, ਲੀਮਾ ਤੋਂ ਪੇਰੂ ਦੇ ਐਮਾਜ਼ਾਨ ਖੇਤਰ ਤੱਕ ਸਫ਼ਰ ਕਰ ਰਹੀ ਇੱਕ ਹੋਰ ਬੱਸ ਵੀ ਪਲਟ ਗਈ ਸੀ, ਜਿਸ ਵਿੱਚ ਘੱਟੋ-ਘੱਟ 18 ਲੋਕ ਮਾਰੇ ਗਏ ਸਨ ਅਤੇ 48 ਜ਼ਖਮੀ ਹੋ ਗਏ ਸਨ।
ਜਨਵਰੀ ਵਿੱਚ ਇੱਕ ਬੱਸ ਦੇ ਨਦੀ ਵਿੱਚ ਡਿੱਗਣ ਕਾਰਨ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ 32 ਜ਼ਖਮੀ ਹੋ ਗਏ ਸਨ।
ਡੈਥ ਇਨਫਾਰਮੇਸ਼ਨ ਸਿਸਟਮ ਦੇ ਅਧਿਕਾਰਤ ਅੰਕੜਿਆਂ ਅਨੁਸਾਰ, 2024 ਵਿੱਚ ਇਸ ਦੱਖਣੀ ਅਮਰੀਕੀ ਦੇਸ਼ ਵਿੱਚ ਸੜਕ ਹਾਦਸਿਆਂ ਦੇ ਨਤੀਜੇ ਵਜੋਂ ਲਗਭਗ 3,173 ਮੌਤਾਂ ਹੋਈਆਂ ਸਨ।

