DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pakistan Gas Pipeline: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਦਹਿਸ਼ਤਗਰਦਾਂ ਨੇ ਗੈਸ ਪਾਈਪਲਾਈਨ ਉਡਾਈ

ਕਈ ਸ਼ਹਿਰਾਂ ਵਿੱਚ ਗੈਸ ਸਪਲਾਈ ਪ੍ਰਭਾਵਿਤ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਦਹਿਸ਼ਤਗਰਦਾਂ ਨੇ ਸਰਕਾਰੀ ਗੈਸ ਕੰਪਨੀ ਦੀ ਇੱਕ ਪਾਈਪਲਾਈਨ ਨੂੰ ਬੰਬ ਨਾਲ ਉਡਾ ਦਿੱਤਾ ਹੈ ਜਿਸ ਕਾਰਨ ਕੁਏਟਾ ਦੇ ਕੁਝ ਹਿੱਸਿਆਂ ਸਮੇਤ ਕਈ ਕਸਬਿਆਂ ਅਤੇ ਸ਼ਹਿਰਾਂ ਦੀ ਗੈਸ ਸਪਲਾਈ ਪ੍ਰਭਾਵਿਤ ਹੋ ਗਈ ਹੈ। ਸੁਈ ਸਦਰਨ ਗੈਸ ਕੰਪਨੀ (SSGC) ਦੇ ਬੁਲਾਰੇ ਨੇ ਦੱਸਿਆ ਕਿ ਇਹ ਧਮਾਕਾ ਕੁਏਟਾ-ਸਿਬੀ ਰੋਡ ਤੋਂ ਲਗਪਗ 700 ਤੋਂ 800 ਮੀਟਰ ਦੀ ਦੂਰੀ 'ਤੇ ਗੋਰਕਾਟ ਨੇੜੇ ਬੋਲਾਨ ਦਰਿਆਈ ਖੇਤਰ ਵਿੱਚ ਕੇ.ਐੱਮ.ਪੀ.-246 ਵਾਲਵ ਅਸੈਂਬਲੀ ਵਿਖੇ ਹੋਇਆ। ਇਸ ਧਮਾਕੇ ਕਾਰਨ 18 ਇੰਚ ਚੌੜੀ ਪਾਈਪਲਾਈਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਗੈਸ ਦੀ ਸਪਲਾਈ ਠੱਪ ਹੋ ਗਈ ਹੈ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਪਾਈਪਲਾਈਨ ਕੋਲ ਵਿਸਫੋਟਕ ਪਦਾਰਥ ਲਗਾ ਕੇ ਰਿਮੋਟ ਕੰਟਰੋਲ ਨਾਲ ਇਸ ਨੂੰ ਧਮਾਕੇ ਨਾਲ ਉਡਾ ਦਿੱਤਾ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਨੂੰ ਸਖ਼ਤ ਕਰ ਦਿੱਤਾ ਗਿਆ ਹੈ ਅਤੇ ਮੁਰੰਮਤ ਦਾ ਕੰਮ ਕਰ ਰਹੀ ਐੱਸ.ਐੱਸ.ਜੀ.ਸੀ. (SSGC) ਦੀਆਂ ਟੀਮਾਂ ਨੂੰ ਵੀ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।

Advertisement

ਗੈਸ ਕੰਪਨੀ ਦਾ ਕਹਿਣਾ ਹੈ ਕਿ ਮੈਨੇਜਮੈਂਟ ਸਥਿਤੀ ਉੱਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਜਲਦੀ ਤੋਂ ਜਲਦੀ ਸਪਲਾਈ ਬਹਾਲ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਪੁਲੀਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਅਤਿਵਾਦੀਆਂ ਵੱਲੋਂ ਪਹਿਲਾਂ ਵੀ ਕਈ ਵਾਰ ਸੁਈ ਸਦਰਨ ਗੈਸ ਕੰਪਨੀ ਦੀਆਂ ਸਪਲਾਈ ਲਾਈਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ। ਇਸੇ ਮਹੀਨੇ ਦੇ ਸ਼ੁਰੂ ਵਿੱਚ ਅਤਿਵਾਦੀਆਂ ਨੇ ਨਸੀਰਾਬਾਦ ਖੇਤਰ ਵਿੱਚ ਵੀ ਇੱਕ ਗੈਸ ਪਾਈਪਲਾਈਨ ਨੂੰ ਉਡਾਇਆ ਸੀ ਅਤੇ ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਡੇਰਾ ਬੁਗਤੀ ਵਿੱਚ ਪਾਈਪਲਾਈਨ ਉਡਾਏ ਜਾਣ ਕਾਰਨ ਸੂਬੇ ਦੇ ਇੱਕ ਵਿਸ਼ਾਲ ਖੇਤਰ ਵਿੱਚ ਗੈਸ ਦੀ ਸਪਲਾਈ ਮੁਅੱਤਲ ਕਰ ਦਿੱਤੀ ਗਈ ਸੀ।

Advertisement

Advertisement
×