ਪਾਕਿਸਤਾਨ ਦੇ ਫੌਜ ਮੁੱਖੀ ਅਤੇ ਇਰਾਨੀ ਵਿਦੇਸ਼ ਮੰਤਰੀ ਨੇ ਪੱਛਮੀ ਏਸ਼ੀਆ ਟਕਰਾਅ ਖ਼ਤਮ ਕਰਨ ਨੂੰ ਲੈ ਕੇ ਕੀਤੀ ਗੱਲਬਾਤ
ਪਾਕਿਸਤਾਨ ਦੇ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਪੱਛਮੀ ਏਸ਼ੀਆ ਟਕਰਾਅ ਨੂੰ ਖ਼ਤਮ ਕਰਨ ਅਤੇ ਖੇਤਰ ਵਿੱਚ ਸਥਾਈ ਸ਼ਾਂਤੀ ਸਥਾਪਤ ਕਰਨ ਦੇ ਯਤਨਾਂ ਤਹਿਤ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨਾਲ ਗੱਲਬਾਤ ਕੀਤੀ। ਇਰਾਨ ਸਰਕਾਰ ਨੇ ਸ਼ਨਿੱਚਰਵਾਰ ਨੂੰ ਇਹ...
ਪਾਕਿਸਤਾਨ ਦੇ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਪੱਛਮੀ ਏਸ਼ੀਆ ਟਕਰਾਅ ਨੂੰ ਖ਼ਤਮ ਕਰਨ ਅਤੇ ਖੇਤਰ ਵਿੱਚ ਸਥਾਈ ਸ਼ਾਂਤੀ ਸਥਾਪਤ ਕਰਨ ਦੇ ਯਤਨਾਂ ਤਹਿਤ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨਾਲ ਗੱਲਬਾਤ ਕੀਤੀ। ਇਰਾਨ ਸਰਕਾਰ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪਾਕਿਸਤਾਨੀ ਫ਼ੌਜ ਨੇ ਦੱਸਿਆ ਕਿ ਮੁਨੀਰ ਅਮਰੀਕਾ ਅਤੇ ਇਰਾਨ ਵਿਚਾਲੇ ਸ਼ਾਂਤੀ ਸਮਝੌਤੇ ਦੇ ਯਤਨਾਂ ਨੂੰ ਤੇਜ਼ ਕਰਨ ਲਈ ਇੱਕ ਅਹਿਮ ਯਾਤਰਾ 'ਤੇ ਸ਼ੁੱਕਰਵਾਰ ਨੂੰ ਤਹਿਰਾਨ ਪਹੁੰਚੇ। ਫ਼ੌਜ ਨੇ ਕਿਹਾ ਕਿ ਇਹ ਯਾਤਰਾ "ਵਿਚੋਲਗੀ ਦੇ ਜਾਰੀ ਯਤਨਾਂ ਦੇ ਤਹਿਤ" ਕੀਤੀ ਗਈ।
ਮੁਨੀਰ ਦੇ ਤਹਿਰਾਨ ਪਹੁੰਚਣ 'ਤੇ ਇਰਾਨ ਦੇ ਗ੍ਰਹਿ ਮੰਤਰੀ ਐਸਕੰਦਰ ਮੋਮੇਨੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਫ਼ੌਜ ਨੇ ਦੱਸਿਆ ਕਿ ਮੁਨੀਰ ਦੇ ਕਰੀਬੀ ਮੰਨੇ ਜਾਣ ਵਾਲੇ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਪਹਿਲਾਂ ਹੀ ਤਹਿਰਾਨ ਵਿੱਚ ਹਨ ਅਤੇ ਚੋਟੀ ਦੇ ਇਰਾਨੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ।
ਇਰਾਨ ਸਰਕਾਰ ਵੱਲੋਂ ਸੋਸ਼ਲ ਮੀਡੀਆ 'ਤੇ ਜਾਰੀ ਇੱਕ ਬਿਆਨ ਅਨੁਸਾਰ, ਮੁਨੀਰ ਨੇ ਤਹਿਰਾਨ ਵਿੱਚ ਅਰਾਗਚੀ ਨਾਲ ਮੁਲਾਕਾਤ ਕੀਤੀ ਅਤੇ "ਤਣਾਅ ਨੂੰ ਹੋਰ ਵਧਣ ਤੋਂ ਰੋਕਣ ਅਤੇ ਪੱਛਮੀ ਏਸ਼ੀਆ ਵਿੱਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੂਟਨੀਤਕ ਯਤਨਾਂ" 'ਤੇ ਚਰਚਾ ਕੀਤੀ।
ਇਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਇਸਲਾਮਿਕ ਰਿਪਬਲਿਕ ਨਿਊਜ਼ ਏਜੰਸੀ (IRNA) ਨੇ ਖ਼ਬਰ ਦਿੱਤੀ ਹੈ ਕਿ ਦੋਵਾਂ ਆਗੂਆਂ ਵਿਚਾਲੇ ਗੱਲਬਾਤ ਦੇਰ ਰਾਤ ਤੱਕ ਜਾਰੀ ਰਹੀ।
ਫ਼ੀਲਡ ਮਾਰਸ਼ਲ ਦੀ ਕਰੀਬ ਇੱਕ ਮਹੀਨੇ ਵਿੱਚ ਇਰਾਨ ਦੀ ਇਹ ਦੂਜੀ ਯਾਤਰਾ ਹੈ।
ਪਾਕਿਸਤਾਨ ਇਰਾਨ ਯੁੱਧ ਵਿੱਚ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ। ਇਸ ਟਕਰਾਅ ਕਾਰਨ ਊਰਜਾ ਦੀ ਗੰਭੀਰ ਕਮੀ ਪੈਦਾ ਹੋ ਗਈ ਹੈ ਅਤੇ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ 'ਤੇ ਅਸਰ ਪਿਆ ਹੈ।
ਕਈ ਮਾਹਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ 'ਤੇ ਇਰਾਨ ਅਤੇ ਅਮਰੀਕਾ ਦੋਵੇਂ ਭਰੋਸਾ ਕਰਦੇ ਹਨ।
ਇਸਲਾਮਾਬਾਦ ਨੇ ਸ਼ਾਂਤੀ ਵਾਰਤਾ ਲਈ ਦੋਵਾਂ ਪੱਖਾਂ ਦੇ ਸੀਨੀਅਰ ਆਗੂਆਂ ਦੀ ਪਿਛਲੇ ਮਹੀਨੇ ਮੇਜ਼ਬਾਨੀ ਕੀਤੀ ਸੀ। ਇਹ 1979 ਤੋਂ ਬਾਅਦ ਇਸ ਤਰ੍ਹਾਂ ਦੀ ਪਹਿਲੀ ਵਾਰਤਾ ਸੀ, ਪਰ ਇਸ ਦੌਰਾਨ ਦੋਵੇਂ ਪੱਖ ਕਿਸੇ ਸਮਝੌਤੇ 'ਤੇ ਨਹੀਂ ਪਹੁੰਚ ਸਕੇ ਸਨ।
ਮੰਨਿਆ ਜਾਂਦਾ ਹੈ ਕਿ ਗੱਲਬਾਤ ਵਿੱਚ ਮੁੱਖ ਅੜਚਨਾਂ ਇਰਾਨ ਦਾ ਪਰਮਾਣੂ ਪ੍ਰੋਗਰਾਮ ਅਤੇ ਹੋਰਮੁਜ਼ ਜਲਮਾਰਗ (Strait of Hormuz) 'ਤੇ ਕੰਟਰੋਲ ਹਨ।

