DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pakistan: ਲੁੱਟ-ਖੋਹ ਦੌਰਾਨ 28 ਸਾਲਾ ਹਿੰਦੂ ਡਾਕਟਰ ਦਾ ਕਤਲ

ਲੁਟੇਰੇ 25 ਲੱਖ ਰੁਪਏ ਲੈ ਕੇ ਹੋਏ ਫਰਾਰ

  • fb
  • twitter
  • whatsapp
  • whatsapp
Advertisement

ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਸੋਮਵਾਰ ਨੂੰ ਇੱਕ ਲੁੱਟ-ਖੋਹ ਦੌਰਾਨ 28 ਸਾਲਾ ਹਿੰਦੂ ਡਾਕਟਰ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਕਰਾਚੀ ਦੇ ਪੌਸ਼ ਇਲਾਕੇ ਕਲਿਫਟਨ ਵਿੱਚ ਵਾਪਰੀ।

ਸੀਨੀਅਰ ਪੁਲੀਸ ਅਧਿਕਾਰੀ ਐੱਸ ਐੱਸ ਪੀ ਮਹਿਰੋਜ਼ ਅਲੀ ਨੇ ਦੱਸਿਆ ਕਿ ਆਕਾਸ਼ ਚੰਦ ਉਸ ਸਮੇਂ ਮਾਰਿਆ ਗਿਆ ਜਦੋਂ ਇੱਕ ਨਿੱਜੀ ਬੈਂਕ ਦੇ ਬਾਹਰ ਲੁਟੇਰਿਆਂ ਅਤੇ ਬੈਂਕ ਦੇ ਸੁਰੱਖਿਆ ਗਾਰਡ ਵਿਚਕਾਰ ਗੋਲੀਬਾਰੀ ਹੋਈ।

Advertisement

ਅਲੀ ਨੇ ਦੱਸਿਆ ਕਿ ਚੰਦ ਆਪਣੇ ਪਿਤਾ ਅਤੇ ਚਚੇਰੇ ਭਰਾ ਨਾਲ ਇੱਕ ਬੈਂਕ ਵਿੱਚੋਂ 50 ਲੱਖ ਰੁਪਏ ਕਢਵਾ ਕੇ ਲਿਆਇਆ ਸੀ ਅਤੇ ਦੂਜੇ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ 25-25 ਲੱਖ ਦੇ ਦੋ ਪੈਕੇਟ ਲੈ ਕੇ ਜਾ ਰਿਹਾ ਸੀ।

Advertisement

ਅਲੀ ਨੇ ਕਿਹਾ, "ਜਿਵੇਂ ਹੀ ਉਨ੍ਹਾਂ ਦੀ ਕਾਰ ਬੈਂਕ ਦੇ ਬਾਹਰ ਰੁਕੀ, ਉਨ੍ਹਾਂ ਦੇ ਪਿੱਛੇ ਇੱਕ ਹੋਰ ਕਾਰ ਆ ਕੇ ਰੁਕੀ ਅਤੇ ਉਨ੍ਹਾਂ ਕੋਲੋਂ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਦਰਵਾਜ਼ੇ 'ਤੇ ਖੜ੍ਹੇ ਬੈਂਕ ਦੇ ਸੁਰੱਖਿਆ ਗਾਰਡ ਨੇ ਗੋਲੀ ਚਲਾ ਦਿੱਤੀ ਅਤੇ ਲੁਟੇਰਿਆਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਚੰਦ ਮਾਰਿਆ ਗਿਆ।"

ਲੁਟੇਰੇ 25 ਲੱਖ ਰੁਪਏ ਦਾ ਇੱਕ ਪੈਕੇਟ ਲੈ ਕੇ ਫ਼ਰਾਰ ਹੋ ਗਏ।

ਉਨ੍ਹਾਂ ਕਿਹਾ, "ਅਸੀਂ ਇਸ ਘਟਨਾ ਦੀ ਜਾਂਚ ਕਰ ਰਹੇ ਹਾਂ ਕਿ ਕੀ ਇਹ ਕਿਸੇ ਅੰਦਰੂਨੀ ਬੰਦੇ ਦਾ ਕੰਮ ਸੀ ਅਤੇ ਚੰਦ ਕਿਸ ਦੀ ਗੋਲੀ ਨਾਲ ਮਾਰਿਆ ਗਿਆ, ਕਿਉਂਕਿ ਸੁਰੱਖਿਆ ਗਾਰਡ ਨੇ ਸ਼ੁਰੂ ਵਿੱਚ ਸੋਚਿਆ ਸੀ ਕਿ ਜਿਸ ਕਾਰ ਵਿੱਚ ਇਹ ਪਰਿਵਾਰ ਆਇਆ ਸੀ, ਉਹ ਵੀ ਲੁਟੇਰਿਆਂ ਦੇ ਸਾਥੀ ਸਨ।"

ਚੰਦ ਪਿਛਲੇ ਦੋ ਸਾਲਾਂ ਤੋਂ ਕਰਾਚੀ ਦੇ ਜਿਨਾਹ ਪੋਸਟ ਗ੍ਰੈਜੂਏਟ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ। ਉਸ ਦੇ ਚਾਚੇ ਖੇਮ ਚੰਦ ਨੇ ਕਿਹਾ ਕਿ ਪਰਿਵਾਰ ਉਦੋਂ ਤੱਕ ਉਸ ਦਾ ਅੰਤਿਮ ਸਸਕਾਰ ਨਹੀਂ ਕਰੇਗਾ ਜਦੋਂ ਤੱਕ ਲੁਟੇਰੇ ਫੜੇ ਨਹੀਂ ਜਾਂਦੇ।

Advertisement
×