ਆਰਟੀਆਈ ਅਰਜ਼ੀਆਂ ਲਈ ਓਟੀਪੀ ਈ-ਮੇਲ ਵੈਰੀਫਿਕੇਸ਼ਨ 16 ਤੋਂ
ਨਵੀਂ ਦਿੱਲੀ: ਕੇਂਦਰ 16 ਜੂਨ ਤੋਂ ਸੂਚਨਾ ਅਧਿਕਾਰ (ਆਰਟੀਆਈ) ਐਕਟ ਅਧੀਨ ਸਾਰੀਆਂ ਅਰਜ਼ੀਆਂ ਲਈ ‘ਵਨ-ਟਾਈਮ ਪਾਸਵਰਡ’ (ਓਟੀਪੀ) ਰਾਹੀਂ ਈ-ਮੇਲ ਤਸਦੀਕ ਪ੍ਰਣਾਲੀ ਲਾਗੂ ਕਰਨ ਜਾ ਰਿਹਾ ਹੈ। ਇਸ ਦਾ ਮਕਸਦ ਨਾਗਰਿਕਾਂ ਦੀ ਨਿੱਜਤਾ ਅਤੇ ਡੇਟਾ ਸੁਰੱਖਿਆ ਵਧਾਉਣਾ ਅਤੇ ਪੋਰਟਲ ਦੇ ਸਾਈਬਰ...
Advertisement
ਨਵੀਂ ਦਿੱਲੀ: ਕੇਂਦਰ 16 ਜੂਨ ਤੋਂ ਸੂਚਨਾ ਅਧਿਕਾਰ (ਆਰਟੀਆਈ) ਐਕਟ ਅਧੀਨ ਸਾਰੀਆਂ ਅਰਜ਼ੀਆਂ ਲਈ ‘ਵਨ-ਟਾਈਮ ਪਾਸਵਰਡ’ (ਓਟੀਪੀ) ਰਾਹੀਂ ਈ-ਮੇਲ ਤਸਦੀਕ ਪ੍ਰਣਾਲੀ ਲਾਗੂ ਕਰਨ ਜਾ ਰਿਹਾ ਹੈ। ਇਸ ਦਾ ਮਕਸਦ ਨਾਗਰਿਕਾਂ ਦੀ ਨਿੱਜਤਾ ਅਤੇ ਡੇਟਾ ਸੁਰੱਖਿਆ ਵਧਾਉਣਾ ਅਤੇ ਪੋਰਟਲ ਦੇ ਸਾਈਬਰ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਨਾਗਰਿਕ ਸਬੰਧਤ ਪੋਰਟਲ ਰਾਹੀਂ ਆਰਟੀਆਈ ਅਰਜ਼ੀਆਂ ਦਾਇਰ ਕਰ ਸਕਦੇ ਹਨ। ਅਧਿਕਾਰਤ ਬਿਆਨ ਅਨੁਸਾਰ, ‘ਨਾਗਰਿਕਾਂ ਦੀ ਨਿੱਜਤਾ ਅਤੇ ਡੇਟਾ ਸੁਰੱਖਿਆ ਵਧਾਉਣ ਤੇ ਪੋਰਟਲ ਦੇ ਸਾਈਬਰ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ 16 ਜੂਨ 2025 ਤੋਂ ਸਾਰੀਆਂ ਆਰਟੀਆਈ ਅਰਜ਼ੀਆਂ ਲਈ ਓਟੀਪੀ ਰਾਹੀਂ ਈ-ਮੇਲ ਤਸਦੀਕ ਪ੍ਰਣਾਲੀ ਲਾਗੂ ਕੀਤੀ ਜਾਵੇਗੀ।’ -ਪੀਟੀਆਈ
Advertisement
Advertisement