DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਅਪਰੇਸ਼ਨ ਹਾਕਆਈ ਸਟ੍ਰਾਈਕ’: ਅਮਰੀਕਾ ਵੱਲੋਂ ਸੀਰੀਆ ਵਿੱਚ ਆਈ ਐੱਸ ਆਈ ਐੱਸ ਵਿਰੁੱਧ ਵੱਡੇ ਹਵਾਈ ਹਮਲੇ

ਅਮਰੀਕਾ ਨੇ ਪਿਛਲੇ ਮਹੀਨੇ ਪਾਲਮੀਰਾ ਵਿੱਚ ਹੋਏ ਆਈ ਐੱਸ ਆਈ ਐੱਸ ਦੇ ਹਮਲੇ ਦਾ ਬਦਲਾ ਲੈਣ ਲਈ ਸੀਰੀਆ ਵਿੱਚ ‘ਅਪਰੇਸ਼ਨ ਹਾਕਆਈ ਸਟ੍ਰਾਈਕ’ ਤਹਿਤ ਵੱਡੇ ਪੱਧਰ ’ਤੇ ਹਵਾਈ ਹਮਲੇ ਕੀਤੇ ਹਨ, ਜਿਸ ਵਿੱਚ ਦੋ ਅਮਰੀਕੀ ਸੈਨਿਕ ਅਤੇ ਇੱਕ ਨਾਗਰਿਕ ਦੁਭਾਸ਼ੀਆ...

  • fb
  • twitter
  • whatsapp
  • whatsapp
featured-img featured-img
Photo: X/@CENTCOM
Advertisement

ਅਮਰੀਕਾ ਨੇ ਪਿਛਲੇ ਮਹੀਨੇ ਪਾਲਮੀਰਾ ਵਿੱਚ ਹੋਏ ਆਈ ਐੱਸ ਆਈ ਐੱਸ ਦੇ ਹਮਲੇ ਦਾ ਬਦਲਾ ਲੈਣ ਲਈ ਸੀਰੀਆ ਵਿੱਚ ‘ਅਪਰੇਸ਼ਨ ਹਾਕਆਈ ਸਟ੍ਰਾਈਕ’ ਤਹਿਤ ਵੱਡੇ ਪੱਧਰ ’ਤੇ ਹਵਾਈ ਹਮਲੇ ਕੀਤੇ ਹਨ, ਜਿਸ ਵਿੱਚ ਦੋ ਅਮਰੀਕੀ ਸੈਨਿਕ ਅਤੇ ਇੱਕ ਨਾਗਰਿਕ ਦੁਭਾਸ਼ੀਆ ਮਾਰੇ ਗਏ ਸਨ।

 ਅਮਰੀਕੀ ਸੈਂਟਰਲ ਕਮਾਂਡ (CENTCOM) ਅਨੁਸਾਰ, ਇਹ ਹਮਲੇ ਸ਼ਨਿਚਰਵਾਰ ਦੁਪਹਿਰ ਨੂੰ ਸਹਿਯੋਗੀ ਬਲਾਂ ਦੇ ਨਾਲ ਮਿਲ ਕੇ ਕੀਤੇ ਗਏ, ਜਿਨ੍ਹਾਂ ਵਿੱਚ ਪੂਰੇ ਸੀਰੀਆ ਵਿੱਚ ਇਸਲਾਮਿਕ ਸਟੇਟ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਇਸ ਕਾਰਵਾਈ ਦਾ ਮਕਸਦ ਸਾਰਜੈਂਟ ਐਡਗਰ ਬ੍ਰਾਇਨ ਟੋਰੇਸ-ਟੋਵਰ, ਸਾਰਜੈਂਟ ਵਿਲੀਅਮ ਨਥਾਨਿਏਲ ਹਾਵਰਡ ਅਤੇ ਦੁਭਾਸ਼ੀਏ ਅਯਾਦ ਮੰਸੂਰ ਸਾਕਤ ਦੀ ਮੌਤ ਦਾ ਜਵਾਬ ਦੇਣਾ ਹੈ। 

Advertisement

ਸੈਂਟਰਲ ਕਮਾਂਡ ਨੇ ਇੱਕ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਅਮਰੀਕੀ ਸੈਨਿਕਾਂ ਨੂੰ ਨੁਕਸਾਨ ਪਹੁੰਚਾਏਗਾ, ਤਾਂ ਉਸ ਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੱਭ ਕੇ ਖ਼ਤਮ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਮੁਹਿੰਮ 19 ਦਸੰਬਰ ਨੂੰ ਸ਼ੁਰੂ ਹੋਈ ਸੀ, ਜਿਸ ਦੇ ਪਹਿਲੇ ਪੜਾਅ ਵਿੱਚ ਕੇਂਦਰੀ ਸੀਰੀਆ ਵਿੱਚ ਆਈ ਐੱਸ ਆਈ ਐੱਸ ਦੇ ਹਥਿਆਰਾਂ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ 70 ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਸੀ।

Advertisement

Advertisement
×