DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੇਤਨਯਾਹੂ ਨੇ ਅਮਰੀਕਾ ਦੀ ਮਦਦ ਨਾਲ ਵੱਡਾ ਸਿਆਸੀ ਜੂਆ ਖੇਡਿਆ

ਦੋਵਾਂ ਮੁਲਕਾਂ ਦੇ ਸਬੰਧਾਂ ’ਚ ਪੈਦਾ ਹੋ ਸਕਦਾ ਹੈ ਭਾਰੀ ਤਣਾਅ

  • fb
  • twitter
  • whatsapp
  • whatsapp
Advertisement

ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਦੋ ਮੁੱਖ ਥੰਮ੍ਹਾਂ ’ਤੇ ਟਿਕਾਈ ਰੱਖਿਆ ਹੈ ਜਿਨ੍ਹਾਂ ਵਿੱਚ ਅਮਰੀਕਾ ਨਾਲ ਅਟੁੱਟ ਭਾਈਵਾਲੀ ਅਤੇ ਇਰਾਨ ਦੇ ਇਸਲਾਮਿਕ ਸ਼ਾਸਨ ਵਿਰੁੱਧ ਲਗਾਤਾਰ ਕੂਟਨੀਤਕ ਤੇ ਗੁਪਤ ਜੰਗ ਸ਼ਾਮਲ ਹੈ। ਹੁਣ ਜਦੋਂ ਇਜ਼ਰਾਈਲ ਅਤੇ ਅਮਰੀਕਾ ਇਰਾਨੀ ਲੀਡਰਸ਼ਿਪ ਵਿਰੁੱਧ ਸਾਂਝੀ ਜੰਗ ਵਿੱਚ ਕੁੱਦ ਪਏ ਹਨ, ਇਹ ਦੋਵੇਂ ਰਣਨੀਤਕ ਰਸਤੇ ਆਪਸ ਵਿੱਚ ਟਕਰਾਉਣ ਦਾ ਖ਼ਤਰਾ ਪੈਦਾ ਹੋ ਰਿਹਾ ਹੈ। ਇਰਾਨ ਵਿਰੁੱਧ ਇਸ ਲੜਾਈ ਵਿੱਚ ਅਮਰੀਕਾ ਨੂੰ ਸ਼ਾਮਲ ਕਰ ਕੇ ਨੇਤਨਯਾਹੂ ਅਜਿਹਾ ਜੂਆ ਖੇਡ ਰਹੇ ਹਨ ਜੋ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਭਾਰੀ ਤਣਾਅ ਪੈਦਾ ਕਰ ਸਕਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਸ ਜੰਗ ਲਈ ਮਨਾਉਣਾ ਨੇਤਨਯਾਹੂ ਦੀ ਵੱਡੀ ਜਿੱਤ ਮੰਨੀ ਜਾ ਰਹੀ ਹੈ ਅਤੇ ਜੇ ਉਹ ਸਫਲ ਹੁੰਦੇ ਹਨ ਤਾਂ ਉਹ ਇਰਾਨੀ ਸਰਕਾਰ ਨੂੰ ਡੇਗਣ ਦਾ ਆਪਣਾ ਸਾਂਝਾ ਟੀਚਾ ਜਲਦੀ ਹਾਸਲ ਕਰ ਸਕਦੇ ਹਨ, ਪਰ ਜੰਗ ਦੇ ਲੰਮੀ ਚੱਲਣ ਦੀ ਸੂਰਤ ਵਿੱਚ ਇਹ ਸਬੰਧ ਮੁੜ ਪ੍ਰੀਖਿਆ ਦੇ ਦੌਰ ਵਿੱਚੋਂ ਲੰਘ ਸਕਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਜਨਤਾ ਦਾ ਵੱਡਾ ਹਿੱਸਾ ਇਸ ਜੰਗ ਨੂੰ ਇਜ਼ਰਾਈਲ ਦੀ ਮਨਮਰਜ਼ੀ ਵਜੋਂ ਦੇਖ ਸਕਦਾ ਹੈ ਜੋ ਅਮਰੀਕਾ ਨੂੰ ਮੱਧ ਪੂਰਬ ਦੀ ਅਜਿਹੀ ਜੰਗ ਵਿੱਚ ਧੱਕ ਰਿਹਾ ਹੈ ਜੋ ਉਨ੍ਹਾਂ ਦੀ ਆਪਣੀ ਨਹੀਂ ਹੈ। ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਇਜ਼ਰਾਈਲ ਲਈ ਲੋਕ ਹਮਾਇਤ ਘਟੀ ਹੈ ਅਤੇ ਹਮਦਰਦੀ ਫ਼ਲਸਤੀਨੀਆਂ ਵੱਲ ਵਧੀ ਹੈ।

ਜੰਗ ਦੇ ਸ਼ੁਰੂਆਤੀ ਦਿਨਾਂ ਵਿੱਚ ਇਜ਼ਰਾਈਲ ਤੇ ਅਮਰੀਕੀ ਫੌਜ ਮਿਲ ਕੇ ਇਰਾਨੀ ਟਿਕਾਣਿਆਂ ਅਤੇ ਲੀਡਰਸ਼ਿਪ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਪਰ ਇਸ ਦੇ ਮਾੜੇ ਪ੍ਰਭਾਵ ਅਮਰੀਕਾ ਵਿੱਚ ਵੀ ਮਹਿਸੂਸ ਹੋਣੇ ਸ਼ੁਰੂ ਹੋ ਗਏ ਹਨ।

Advertisement

Advertisement
Advertisement
×