DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nepal floods: ਨੇਪਾਲ ਆਫ਼ਤ ਫੰਡ ਨੂੰ ਪਿਛਲੇ ਤਿੰਨ ਦਿਨਾਂ ਵਿੱਚ ਦੋ ਅਰਬ ਰੁਪਏ ਦਾ ਦਾਨ ਮਿਲਿਆ

ਫੰਡ ਵਿੱਚ ਦਾਨ ਇਕੱਠਾ ਕਰਨ ਅਤੇ ਸਹਾਇਤਾ ਵਿੱਚ ਤਾਲਮੇਲ ਲਈ ਵਿੱਤ ਮੰਤਰਾਲੇ ਨੂੰ ਨੋਡਲ ਮੰਤਰਾਲਾ ਨਾਮਜ਼ਦ ਕੀਤਾ

  • fb
  • twitter
  • whatsapp
  • whatsapp
Advertisement

ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਮਚੀ ਭਾਰੀ ਤਬਾਹੀ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਆਫ਼ਤ ਰਾਹਤ ਫੰਡ ਵਿੱਚ ਲੋਕ ਖੁੱਲ੍ਹ ਕੇ ਦਾਨ ਦੇ ਰਹੇ ਹਨ ਅਤੇ ਪਿਛਲੇ ਤਿੰਨ ਦਿਨਾਂ ਵਿੱਚ 2.295 ਅਰਬ ਰੁਪਏ ਤੋਂ ਵੱਧ ਦਾ ਦਾਨ ਮਿਲਿਆ ਹੈ।

ਨੇਪਾਲ ਵਿੱਚ ਬੀਤੇ ਬੁੱਧਵਾਰ ਨੂੰ ਆਏ ਅਚਾਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 626 ਹੋ ਗਈ ਹੈ। ਇਨ੍ਹਾਂ ਹੜ੍ਹਾਂ ਨੇ ਕਸਬਿਆਂ ਅਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਘਰ, ਗੱਡੀਆਂ, ਸੜਕਾਂ ਅਤੇ ਪੁਲ ਰੁੜ੍ਹ ਗਏ ਅਤੇ ਪਣ-ਬਿਜਲੀ ਪ੍ਰਾਜੈਕਟਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਹੁਣ ਵੀ ਲਗਪਗ 2,400 ਲੋਕ ਲਾਪਤਾ ਹਨ।

Advertisement

ਪ੍ਰਧਾਨ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਤੋਂ ਵੀਰਵਾਰ ਅੱਧੀ ਰਾਤ ਤੱਕ 36 ਘੰਟਿਆਂ ਦੇ ਅੰਦਰ ਫੰਡ ਵਿੱਚ ਲੋਕਾਂ ਨੇ 1.91 ਅਰਬ ਰੁਪਏ ਦਾ ਦਾਨ ਦਿੱਤਾ। ਜਦਕਿ ਸ਼ੁੱਕਰਵਾਰ ਨੂੰ ਹੀ 38.55 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਜਮ੍ਹਾਂ ਹੋਈ।

Advertisement

ਉਨ੍ਹਾਂ ਕਿਹਾ ਕਿ ਹਾਲ ਹੀ ਦੇ ਯੋਗਦਾਨ ਨਾਲ ਫੰਡ ਵਿੱਚ ਜਮ੍ਹਾਂ ਰਸ਼ੀ 2.17 ਅਰਬ ਰੁਪਏ ਤੋਂ ਵਧ ਕੇ 4.09 ਅਰਬ ਰੁਪਏ ਹੋ ਗਈ ਹੈ।

ਸਰਕਾਰ ਨੇ ਫੰਡ ਵਿੱਚ ਦਾਨ ਇਕੱਠਾ ਕਰਨ ਅਤੇ ਸਹਾਇਤਾ ਵਿੱਚ ਤਾਲਮੇਲ ਲਈ ਵਿੱਤ ਮੰਤਰਾਲੇ ਨੂੰ ਨੋਡਲ ਮੰਤਰਾਲਾ ਨਾਮਜ਼ਦ ਕੀਤਾ ਹੈ।

ਵਿੱਤ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਫ਼ਤ ਰਾਹਤ ਫੰਡ ਦੇ ਮੱਦ ਵਿੱਚ ਦਿੱਤੇ ਜਾਣ ਵਾਲੇ ਦਾਨ ਨੂੰ 10 ਵੱਖ-ਵੱਖ ਵਪਾਰਕ ਬੈਂਕਾਂ ਵਿੱਚ ਮੌਜੂਦ ਖਾਤਿਆਂ 'ਚ ਜਮ੍ਹਾਂ ਕਰਵਾਇਆ ਜਾ ਰਿਹਾ ਹੈ।

ਵਿੱਤ ਵਿਭਾਗ ਸਕੱਤਰੇਤ ਦੇ ਅਨੁਸਾਰ, ਵਿੱਤ ਮੰਤਰੀ ਸਵਰਨਿਮ ਵਾਗਲੇ ਸੰਸਥਾਗਤ ਦਾਨੀਆਂ ਤੋਂ ਇੱਕ ਕਰੋੜ ਰੁਪਏ ਜਾਂ ਇਸ ਤੋਂ ਵੱਧ ਦਾ ਯੋਗਦਾਨ ਨਿੱਜੀ ਤੌਰ 'ਤੇ ਸਵੀਕਾਰ ਕਰ ਰਹੇ ਹਨ।ਇਸ ਤੋਂ ਇਲਾਵਾ ਵਿਅਕਤੀਗਤ ਦਾਨੀ ਮੰਤਰਾਲੇ ਵਿੱਚ ਨਿੱਜੀ ਤੌਰ 'ਤੇ ਜਾ ਕੇ ਨਕਦ ਯੋਗਦਾਨ ਦੇ ਸਕਦੇ ਹਨ।

ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੇ ਵੀ ਆਫ਼ਤ ਰਾਹਤ ਫੰਡ ਵਿੱਚ ਇੱਕ ਮਹੀਨੇ ਦੀ ਤਨਖਾਹ ਦਾਨ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸ਼ੁੱਕਰਵਾਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ।

Advertisement
×