DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nepal floods: ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 903

ਹੁਣ ਵੀ ਕਰੀਬ 4,250 ਲੋਕ ਲਾਪਤਾ; ਬਚਾਅ ਕਾਰਜ ਲਗਾਤਾਰ ਜਾਰੀ

  • fb
  • twitter
  • whatsapp
  • whatsapp
featured-img featured-img
REUTERS
Advertisement

ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵਧ ਕੇ 903 ਹੋ ਗਈ, ਜਦੋਂ ਕਿ ਆਫ਼ਤ ਤੋਂ ਬਾਅਦ ਹੁਣ ਵੀ ਕਰੀਬ 4,250 ਲੋਕ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਟੀਮਾਂ ਲਗਾਤਾਰ ਲਾਸ਼ਾਂ ਬਰਾਮਦ ਕਰ ਰਹੀਆਂ ਹਨ ਅਤੇ ਲਾਪਤਾ ਲੋਕਾਂ ਦੀ ਭਾਲ ਵਿੱਚ ਜੁਟੀਆਂ ਹਨ।

ਬਚਾਅ ਕਰਮੀ ਆਫ਼ਤ ਦੇ ਛੇਵੇਂ ਦਿਨ ਲਾਪਤਾ ਲੋਕਾਂ ਦੀ ਭਾਲ ਅਤੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਯਤਨ ਕਰ ਰਹੇ ਹਨ। ਪ੍ਰਭਾਵਿਤ ਸਾਰੇ ਅੱਠ ਜ਼ਿਲ੍ਹਿਆਂ ਵਿੱਚੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

Advertisement

ਮੰਨਿਆ ਜਾ ਰਿਹਾ ਹੈ ਕਿ ਇਹ ਆਫ਼ਤ ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਜ਼ਮੀਨ ਜਾਂ ਬਰਫ਼ ਦੀਆਂ ਚੱਟਾਨਾ ਖਿਸਕਣ ਕਾਰਨ ਆਈ ਹੈ, ਜਿਸ ਨੇ 26 ਅਗਸਤ ਨੂੰ ਉੱਤਰੀ ਅਤੇ ਮੱਧ ਨੇਪਾਲ ਦੇ ਕਸਬਿਆਂ ਅਤੇ ਪਿੰਡਾਂ ਵਿੱਚ ਤਬਾਹੀ ਮਚਾ ਦਿੱਤੀ ਸੀ।

Advertisement

ਕੌਮੀ ਆਫ਼ਤ ਜੋਖ਼ਮ ਕਟੌਤੀ ਅਤੇ ਪ੍ਰਬੰਧਨ ਅਥਾਰਟੀ (ਐੱਨ ਡੀ ਆਰ ਆਰ ਐੱਮ ਏ) ਨੇ ਦੱਸਿਆ ਕਿ ਅਚਾਨਕ ਆਏ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 903 ਹੋ ਗਈ ਹੈ। ਅਥਾਰਟੀ ਦੇ ਅਨੁਸਾਰ, ਹੁਣ ਤੱਕ ਚਿਤਵਾਨ ਤੋਂ 272 ਲਾਸ਼ਾਂ, ਨਵਲਪਰਾਸੀ ਪੂਰਬ ਤੋਂ 207, ਨਵਲਪਰਾਸੀ ਪੱਛਮੀ ਤੋਂ 151 ਅਤੇ ਗੋਰਖਾ ਜ਼ਿਲ੍ਹੇ ਤੋਂ 62 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ, ਨੁਵਾਕੋਟ ਤੋਂ 95, ਧਾਡਿੰਗ ਤੋਂ 55, ਤਾਨਾਹੁਨ ਤੋਂ 37 ਅਤੇ ਰਸੁਵਾ ਤੋਂ 24 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਅਥਾਰਟੀ ਨੇ ਦੱਸਿਆ ਕਿ ਹੁਣ ਵੀ 4,247 ਲੋਕ ਲਾਪਤਾ ਹਨ। ਇਨ੍ਹਾਂ ਵਿੱਚ 85 ਸੁਰੱਖਿਆ ਕਰਮੀ ਅਤੇ 320 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

Advertisement
×