DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nepal Flood Updates: ਨੇਪਾਲ ਵਿੱਚ ਭੋਟੇਕੋਸ਼ੀ ਨਦੀ ਦਾ ਜਲ ਪੱਧਰ ਫਿਰ ਵਧਿਆ; ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਚੌਕਸੀ ਵਰਤਣ ਦੀ ਸਲਾਹ

ਅਧਿਕਾਰੀਆਂ ਅਨੁਸਾਰ ਕਰੀਬ 2,400 ਲੋਕ ਹੁਣ ਵੀ ਲਾਪਤਾ

  • fb
  • twitter
  • whatsapp
  • whatsapp
featured-img featured-img
Photo PTI
Advertisement

ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਦੇ ਕੁਝ ਦਿਨ ਬਾਅਦ ਐਤਵਾਰ ਨੂੰ ਭੋਟੇਕੋਸ਼ੀ ਨਦੀ ਦਾ ਜਲ ਪੱਧਰ ਫਿਰ ਵਧ ਗਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਖੋਜ ਅਤੇ ਬਚਾਅ ਮੁਹਿੰਮ ਵਿੱਚ ਲੱਗੇ ਕਰਮਚਾਰੀਆਂ ਨੂੰ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ।

ਹਿਮਾਲੀਅਨ ਸਰਹੱਦੀ ਖੇਤਰ ਤੋਂ ਦੱਖਣ ਵੱਲ ਵਗਣ ਵਾਲੀ ਭੋਟੇਕੋਸ਼ੀ ਨਦੀ ਵਿੱਚ ਬੁੱਧਵਾਰ ਨੂੰ ਆਏ ਅਚਾਨਕ ਹੜ੍ਹਾਂ ਦੌਰਾਨ ਭਾਰੀ ਮਾਤਰਾ ਵਿੱਚ ਪਾਣੀ ਮੱਧ ਨੇਪਾਲ ਵੱਲ ਵਗਿਆ ਸੀ।

Advertisement

ਇਨ੍ਹਾਂ ਭਿਆਨਕ ਹੜ੍ਹਾਂ ਦੌਰਾਨ ਵਿਆਪਕ ਤਬਾਹੀ ਹੋਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵਧ ਕੇ ਲਗਪਗ 700 ਪਹੁੰਚ ਗਈ ਹੈ।

Advertisement

ਕੌਮੀ ਆਫ਼ਤ ਜੋਖਮ ਘਟਾਓ ਅਤੇ ਪ੍ਰਬੰਧਨ ਅਥਾਰਟੀ (ਐੱਨ ਡੀ ਆਰ ਆਰ ਐੱਮ ਏ) ਨੇ ਇੱਕ ਬਿਆਨ ਵਿੱਚ ਕਿਹਾ, "ਹੜ੍ਹ ਪ੍ਰਭਾਵਿਤ ਭੋਟੇਕੋਸ਼ੀ ਨਦੀ ਦੇ ਪਾਣੀ ਦਾ ਪੱਧਰ ਥੋੜ੍ਹਾ ਵਧਿਆ ਹੈ। ਸਾਰੇ ਸਬੰਧਤ ਲੋਕਾਂ ਨੂੰ ਸਾਵਧਾਨੀ ਦੇ ਉਪਾਅ ਕਰਨ ਦੀ ਤਾਕੀਦ ਕੀਤੀ ਜਾਂਦੀ ਹੈ।"

ਅਥਾਰਟੀ ਨੇ ਰਾਸੁਵਾ, ਨੁਵਾਕੋਟ, ਧਾਡਿੰਗ ਅਤੇ ਚਿਤਵਾਨ ਜ਼ਿਲ੍ਹਿਆਂ ਵਿੱਚ ਖੋਜ ਅਤੇ ਬਚਾਅ ਕਰਮਚਾਰੀਆਂ ਤੇ ਹੋਰ ਸਬੰਧਤ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਐੱਨ ਡੀ ਆਰ ਆਰ ਐੱਮ ਏ ਨੇ ਕਿਹਾ ਕਿ ਵਾਧੂ ਜਾਣਕਾਰੀ ਮਿਲਣ ਤੋਂ ਬਾਅਦ ਸਥਿਤੀ ਬਾਰੇ ਹੋਰ ਜਾਣਕਾਰੀ ਦਿੱਤੀ ਜਾਵੇਗੀ।

ਨੇਪਾਲ ਵਿੱਚ ਹੜ੍ਹ ਤੋਂ ਬਾਅਦ ਹੁਣ ਵੀ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ, ਉੱਥੇ ਹੀ ਮੀਂਹ ਮੁੜ ਸ਼ੁਰੂ ਹੋਣ ਅਤੇ ਨਦੀਆਂ ਦਾ ਜਲ ਪੱਧਰ ਵਧਣ ਦੇ ਵਿਚਕਾਰ ਵੀ ਖੋਜ ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।

ਅਧਿਕਾਰੀਆਂ ਅਨੁਸਾਰ ਕਰੀਬ 2,400 ਲੋਕ ਹੁਣ ਵੀ ਲਾਪਤਾ ਹਨ।

ਤਲਾਸ਼ ਅਤੇ ਬਚਾਅ ਮੁਹਿੰਮ ਲਈ 15,000 ਤੋਂ ਵੱਧ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਉੱਥੇ ਹੀ, ਫਸੇ ਹੋਏ ਲੋਕਾਂ ਨੂੰ ਕੱਢਣ ਅਤੇ ਰਾਹਤ ਸਮੱਗਰੀ ਪਹੁੰਚਾਉਣ ਲਈ ਹੈਲੀਕਾਪਟਰ ਲਗਾਤਾਰ ਉਡਾਣਾਂ ਭਰ ਰਹੇ ਹਨ।

ਅਚਾਨਕ ਆਏ ਹੜ੍ਹਾਂ ਨੇ ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਨਦੀ ਦੇ ਕਿਨਾਰੇ ਦੇ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਸੀ। ਇਸ ਨਾਲ ਸੜਕਾਂ, ਪੁਲ, ਬਸਤੀਆਂ ਅਤੇ ਹਾਈਡ੍ਰੋਇਲੈਕਟਰਿਕ ਪ੍ਰਾਜੈਕਟਾਂ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ।

Advertisement
×