DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nepal Flood Rescue: ਦਸ ਦਿਨਾਂ ਬਾਅਦ ਮਲਬੇ ਵਿੱਚੋਂ ਜ਼ਿੰਦਾ ਕੱਢੀ ਗਈ ਔਰਤ

26 ਅਗਸਤ ਨੂੰ ਅਚਾਨਕ ਆਏ ਹੜ੍ਹਾਂ ਵਿੱਚ ਹੁਣ ਤੱਕ 1,300 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ

  • fb
  • twitter
  • whatsapp
  • whatsapp
featured-img featured-img
Nepal Police officers assist Chandika Kumari Shrestha after she was rescued alive from a damaged house following deadly flash floods and mudslides, in Betrawati in Nuwakot district, Nepal, September 5, 2026. Nepal Police/Handout via REUTERS. THIS IMAGE HAS BEEN SUPPLIED BY A THIRD PARTY. NO RESALES. NO ARCHIVES.
Advertisement

ਨੇਪਾਲ ਵਿੱਚ 26 ਅਗਸਤ ਨੂੰ ਅਚਾਨਕ ਹੜ੍ਹ ਆਉਣ ਦੇ ਲਗਪਗ 10 ਦਿਨਾਂ ਬਾਅਦ ਸ਼ਨਿੱਚਰਵਾਰ ਨੂੰ ਮਲਬੇ ਵਿੱਚੋਂ 60 ਸਾਲਾ ਇੱਕ ਔਰਤ ਨੂੰ ਜ਼ਿੰਦਾ ਕੱਢੇ ਜਾਣ ਨਾਲ ਹੋਰ ਲਾਪਤਾ ਲੋਕਾਂ ਦੇ ਵੀ ਜਿਉਂਦੇ ਹੋਣ ਬਾਰੇ ਨਵੀਂ ਉਮੀਦ ਜਾਗੀ ਹੈ।

‘ਕਾਂਤੀਪੁਰ ਔਨਲਾਈਨ’ ਸਮਾਚਾਰ ਪੋਰਟਲ ਦੀ ਖ਼ਬਰ ਮੁਤਾਬਕ, ਬਚਾਅ ਮੁਹਿੰਮ ਦੀ ਸਥਿਤੀ ਨੂੰ ਬਿਆਨ ਕਰਦਿਆਂ ਆਰਮਡ ਪੁਲੀਸ ਫੋਰਸ (ਏ ਪੀ ਐੱਫ) ਦੇ ਇੰਸਪੈਕਟਰ ਸੁਮਨ ਬਿਕ ਨੇ ਕਿਹਾ, “ਅਸੀਂ ਪਹਿਲਾਂ ਵੀ ਇਸੇ ਜਗ੍ਹਾ ‘ਤੇ ਤਲਾਸ਼ੀ ਅਤੇ ਬਚਾਅ ਮੁਹਿੰਮ ਚਲਾਈ ਸੀ, ਪਰ ਸਾਨੂੰ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ ਸੀ।”

Advertisement

ਨੇਪਾਲ ਦੀ ਭੋਟੇਕੋਸ਼ੀ ਨਦੀ ਵਿੱਚ 26 ਅਗਸਤ ਨੂੰ ਅਚਾਨਕ ਆਏ ਹੜ੍ਹਾਂ ਵਿੱਚ 1,300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 5,000 ਤੋਂ ਵੱਧ ਲੋਕ ਲਾਪਤਾ ਹਨ।

Advertisement

ਨੁਵਾਕੋਟ ਜ਼ਿਲ੍ਹੇ ਦੇ ਬਿਦੁਰ ਨਗਰਪਾਲਿਕਾ ਦੇ ਬੇਤਰਾਵਤੀ ਦੀ ਰਹਿਣ ਵਾਲੀ ਚੰਡਿਕਾ ਸ਼੍ਰੇਸ਼ਠ, ਮਲਬੇ ਹੇਠ ਦੱਬੇ ਇੱਕ ਚਾਰ ਮੰਜ਼ਿਲਾ ਘਰ ਦੀ ਉੱਪਰਲੀ ਮੰਜ਼ਿਲ 'ਤੇ ਮਿਲੀ।

ਸ਼੍ਰੇਸ਼ਠ ਨੂੰ ਬਚਾਏ ਜਾਣ ਨਾਲ ਇਹ ਉਮੀਦ ਫਿਰ ਤੋਂ ਜਾਗ ਪਈ ਹੈ ਕਿ 26 ਅਗਸਤ ਦੀ ਆਫ਼ਤ ਤੋਂ ਬਾਅਦ ਲਾਪਤਾ ਹੋਏ ਹੋਰ ਲੋਕ ਵੀ ਸ਼ਾਇਦ ਜ਼ਿੰਦਾ ਹੋਣ। ਬਚਾਅ ਟੀਮ ਮਲਬੇ ਅਤੇ ਚਿੱਕੜ ਵਿੱਚ ਦੱਬੇ ਘਰਾਂ ਤੇ ਵੱਡੇ ਖੇਤਰਾਂ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੀ ਹੈ।

ਕਾਂਤੀਪੁਰ ਔਨਲਾਈਨ ਦੇ ਅਨੁਸਾਰ, ਹੜ੍ਹ ਆਉਣ 'ਤੇ ਸ਼੍ਰੇਸ਼ਠ ਆਪਣੇ ਪਰਿਵਾਰਕ ਮੈਂਬਰਾਂ ਨਾਲ ਲਾਪਤਾ ਹੋ ਗਈ ਸੀ। ਕਈ ਦਿਨਾਂ ਤੱਕ ਨਾ ਮਿਲਣ ਤੋਂ ਬਾਅਦ, ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਮ੍ਰਿਤਕ ਸਮਝ ਲਿਆ ਅਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ੁਰੂ ਕਰ ਦਿੱਤੀਆਂ।

ਹਾਲਾਂਕਿ, ਇੰਸਪੈਕਟਰ ਸੁਮਨ ਬਿਕ ਨੇ ਕਿਹਾ, “ਅਸੀਂ ਪਹਿਲਾਂ ਵੀ ਇਸੇ ਜਗ੍ਹਾ ‘ਤੇ ਤਲਾਸ਼ੀ ਅਤੇ ਬਚਾਅ ਮੁਹਿੰਮ ਚਲਾਈ ਸੀ, ਪਰ ਸਾਨੂੰ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ ਸੀ।” ਬਿਕ ਦੇ ਅਨੁਸਾਰ, ਸ਼ਨਿੱਚਰਵਾਰ ਨੂੰ, ਜਦੋਂ ਇੱਕ ਏ ਪੀ ਐੱਫ ਟੀਮ ਦੁਬਾਰਾ ਬੇਤਰਾਵਤੀ ਖੇਤਰ ਵਿੱਚੋਂ ਲੰਘ ਰਹੀ ਸੀ, ਤਾਂ ਉਨ੍ਹਾਂ ਨੇ ਮਲਬੇ ਹੇਠ ਦੱਬੇ ਘਰ ਦੇ ਨੇੜੇ ਇੱਕ ਹਲਕੀ ਜਿਹੀ ਆਵਾਜ਼ ਸੁਣੀ। ਟੀਮ ਨੇ ਪਹਿਲਾਂ ਵੀ ਖੇਤਰ ਦੀ ਭਾਲ ਕੀਤੀ ਸੀ ਪਰ ਉਸ ਸਮੇਂ ਕੁਝ ਨਹੀਂ ਸੁਣਿਆ।

ਬਿਕ ਨੇ ਦੱਸਿਆ ਕਿ ਬਚਾਅ ਟੀਮ ਨੇ ਢਾਂਚੇ ਦੇ ਆਲੇ-ਦੁਆਲੇ ਤੋਂ ਚਿੱਕੜ ਹਟਾ ਦਿੱਤਾ ਅਤੇ ਅੰਦਰ ਜਾਣ ਲਈ ਇੱਕ ਖਿੜਕੀ ਤੋੜ ਦਿੱਤੀ। ਉਸ ਨੇ ਕਿਹਾ ਕਿ ਜਿਵੇਂ ਹੀ ਟੀਮ ਅੰਦਰ ਗਈ, ਸ਼੍ਰੇਸ਼ਠ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਸੀ।

ਬਿਕ ਨੇ ਨਿਊਜ਼ ਪੋਰਟਲ ਨੂੰ ਦੱਸਿਆ ਕਿ ਸ਼੍ਰੇਸ਼ਠ ਚਿੱਕੜ ਵਿੱਚ ਲਗਪਗ ਅੱਧੀ ਦੱਬੀ ਹੋਈ ਮਿਲੀ, ਉਸ ਦੇ ਸਰੀਰ ਅਤੇ ਸਿਰ ਦਾ ਸਿਰਫ਼ ਇੱਕ ਛੋਟਾ ਜਿਹਾ ਹਿੱਸਾ ਹੀ ਦਿਖਾਈ ਦੇ ਰਿਹਾ ਸੀ। ਉਸਨੇ ਕਿਹਾ ਕਿ ਬਚਾਅ ਕਾਰਜ ਵਿੱਚ ਕਰੀਬ 40 ਤੋਂ 45 ਮਿੰਟ ਲੱਗੇ। ਕਾਂਤੀਪੁਰ ਔਨਲਾਈਨ ਦੇ ਅਨੁਸਾਰ, ਸ਼੍ਰੇਸ਼ਠ ਨੂੰ ਇਲਾਜ ਲਈ ਨੇਪਾਲ ਫੌਜ ਦੇ ਹੈਲੀਕਾਪਟਰ ਰਾਹੀਂ ਕਾਠਮੰਡੂ ਲਿਜਾਇਆ ਗਿਆ। ਉਸ ਦਾ ਇਲਾਜ ਛਾਉਣੀ ਦੇ ਬੀਰੇਂਦਰ ਮਿਲਟਰੀ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।

Advertisement
×