ਨਾਗਲ ਜ਼ਰੂਰੀ ਦਸਤਾਵੇਜ਼ਾਂ ਨਾਲ ਵੀਜ਼ਾ ਅਰਜ਼ੀ ਦੇਵੇ: ਚੀਨ
ਚੀਨ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਦੇ ਸਿਖਰਲਾ ਦਰਜਾ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ ਸਾਰੇ ਜ਼ਰੂਰੀ ਦਸਤਾਵੇਜ਼ਾਂ ਨਾਲ ਆਪਣੀ ਅਰਜ਼ੀ ਉਨ੍ਹਾਂ ਦੇ ਦੂਤਾਵਾਸ ’ਚ ਜਮ੍ਹਾਂ ਕਰਨੀ ਚਾਹੀਦੀ ਹੈ। ਨਾਗਲ ਨੂੰ ਟੂਰਨਾਮੈਂਟ ਲਈ ਚੀਨ ਦੀ ਯਾਤਰਾ ਦਾ ਵੀਜ਼ਾ...
Advertisement
ਚੀਨ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਦੇ ਸਿਖਰਲਾ ਦਰਜਾ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ ਸਾਰੇ ਜ਼ਰੂਰੀ ਦਸਤਾਵੇਜ਼ਾਂ ਨਾਲ ਆਪਣੀ ਅਰਜ਼ੀ ਉਨ੍ਹਾਂ ਦੇ ਦੂਤਾਵਾਸ ’ਚ ਜਮ੍ਹਾਂ ਕਰਨੀ ਚਾਹੀਦੀ ਹੈ।
ਨਾਗਲ ਨੂੰ ਟੂਰਨਾਮੈਂਟ ਲਈ ਚੀਨ ਦੀ ਯਾਤਰਾ ਦਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਨਾਗਲ ਨੇ ਆਸਟਰੇਲੀਅਨ ਓਪਨ ਪਲੇਅ-ਆਫ ਮੁਕਾਬਲੇ ’ਚ ਹਿੱਸਾ ਲੈਣ ਚੇਂਗਦੂ ਜਾਣਾ ਸੀ। ਇਸ ਮੁਕਾਬਲੇ ਰਾਹੀਂ ਖੇਤਰੀ ਖਿਡਾਰੀਆਂ ਨੂੰ 2026 ਆਸਟਰੇਲੀਅਨ ਓਪਨ ਦੇ ਮੁੱਖ ਡਰਾਅ ’ਚ ਦਾਖਲਾ ਮਿਲੇਗਾ। ਨਾਗਲ ਨੇ ਐਕਸ ’ਤੇ ਲਿਖਿਆ ਕਿ ਉਸ ਦਾ ਵੀਜ਼ਾ ਬਿਨਾਂ ਕਿਸੇ ਕਾਰਨ ਨਾਮਨਜ਼ੂਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਭਾਰਤ ’ਚ ਚੀਨ ਦੇ ਰਾਜਦੂਤ ਤੋਂ ਮਦਦ ਮੰਗੀ ਸੀ।
Advertisement
Advertisement
