DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Myanmar Building Explosion: ਮਿਆਂਮਾਰ ਵਿੱਚ ਇਮਾਰਤ ਅੰਦਰ ਧਮਾਕਾ; 45 ਤੋਂ ਵੱਧ ਲੋਕਾਂ ਦੀ ਮੌਤ

ਉੱਤਰ-ਪੂਰਬੀ ਮਿਆਂਮਾਰ ਵਿੱਚ ਐਤਵਾਰ ਨੂੰ ਇੱਕ ਇਮਾਰਤ ਅੰਦਰ ਹੋਏ ਧਮਾਕੇ ਦੌਰਾਨ 45 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਵਿੱਚ ਮਾਈਨਿੰਗ ਦੀਆਂ ਗਤੀਵਿਧੀਆਂ ਵਿੱਚ ਵਰਤੋਂ ਲਈ ਵਿਸਫੋਟਕ ਸਮੱਗਰੀ ਰੱਖੀ ਹੋਈ ਸੀ। ਬਚਾਅ ਕਰਮਚਾਰੀਆਂ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਉੱਤਰ-ਪੂਰਬੀ ਮਿਆਂਮਾਰ ਵਿੱਚ ਐਤਵਾਰ ਨੂੰ ਇੱਕ ਇਮਾਰਤ ਅੰਦਰ ਹੋਏ ਧਮਾਕੇ ਦੌਰਾਨ 45 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਵਿੱਚ ਮਾਈਨਿੰਗ ਦੀਆਂ ਗਤੀਵਿਧੀਆਂ ਵਿੱਚ ਵਰਤੋਂ ਲਈ ਵਿਸਫੋਟਕ ਸਮੱਗਰੀ ਰੱਖੀ ਹੋਈ ਸੀ। ਬਚਾਅ ਕਰਮਚਾਰੀਆਂ ਅਤੇ ਸਥਾਨਕ ਮੀਡੀਆ ਦੀਆਂ ਖ਼ਬਰਾਂ ਮੁਤਾਬਕ, ਨਾਮਖਾਮ ਕਸਬੇ ਦੇ ਕੌਂਗਟੁਪ ਪਿੰਡ ਵਿੱਚ ਦੁਪਹਿਰ ਵੇਲੇ ਹੋਏ ਧਮਾਕੇ ਵਿੱਚ ਲਗਪਗ 70 ਲੋਕ ਜ਼ਖਮੀ ਹੋ ਗਏ।

ਚੀਨ ਦੀ ਸਰਹੱਦ ਤੋਂ ਲਗਪਗ ਤਿੰਨ ਕਿਲੋਮੀਟਰ ਦੱਖਣ ਵਿੱਚ ਸਥਿਤ ਇਹ ਖੇਤਰ ਤਾਆਂਗ ਨੈਸ਼ਨਲ ਲਿਬਰੇਸ਼ਨ ਆਰਮੀ (TNLA) ਦੇ ਕੰਟਰੋਲ ਹੇਠ ਹੈ, ਜੋ ਮਿਆਂਮਾਰ ਸਰਕਾਰ ਦੇ ਖਿਲਾਫ ਲੜ ਰਿਹਾ ਇੱਕ ਨਸਲੀ ਹਥਿਆਰਬੰਦ ਸਮੂਹ ਹੈ।

Advertisement

ਧਮਾਕੇ ਵਾਲੀ ਥਾਂ 'ਤੇ ਪਹੁੰਚੇ ਇੱਕ ਬਚਾਅ ਕਰਮਚਾਰੀ ਨੇ ਖਬਰ ਏਜੰਸੀ 'ਐਸੋਸੀਏਟਡ ਪ੍ਰੈਸ' (AP) ਨੂੰ ਦੱਸਿਆ ਕਿ ਐਤਵਾਰ ਸ਼ਾਮ ਤੱਕ ਛੇ ਬੱਚਿਆਂ ਸਮੇਤ 46 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ ਹੈ।

Advertisement

ਬਚਾਅ ਕਰਮਚਾਰੀ ਨੇ ਸੁਰੱਖਿਆ ਕਾਰਨਾਂ ਕਰਕੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ 74 ਜ਼ਖਮੀਆਂ ਨੂੰ ਨਾਮਖਾਮ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਬਚਾਅ ਮੁਹਿੰਮ ਜਾਰੀ ਹੈ।

ਇੱਕ ਹੋਰ ਬਚਾਅ ਕਰਮਚਾਰੀ ਨੇ ਦੱਸਿਆ ਕਿ ਧਮਾਕੇ ਵਿੱਚ ਘੱਟੋ-ਘੱਟ 40 ਲੋਕ ਮਾਰੇ ਗਏ ਅਤੇ ਇਮਾਰਤ ਦੇ ਆਲੇ-ਦੁਆਲੇ ਸਥਿਤ 100 ਤੋਂ ਵੱਧ ਮਕਾਨਾਂ ਨੂੰ ਨੁਕਸਾਨ ਪਹੁੰਚਿਆ।

ਮਿਆਂਮਾਰ ਦੀ ਔਨਲਾਈਨ ਸਮਾਚਾਰ ਏਜੰਸੀ 'ਸ਼ਵੇ ਫੀ ਮਿਆਈ' ਸਮੇਤ ਕੁਝ ਹੋਰ ਮੀਡੀਆ ਅਦਾਰਿਆਂ ਨੇ ਆਪਣੀਆਂ ਖ਼ਬਰਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 50 ਤੋਂ 55 ਤੱਕ ਦੱਸੀ ਹੈ। ਉਨ੍ਹਾਂ ਨੇ ਕੁਝ ਤਸਵੀਰਾਂ ਅਤੇ ਵੀਡੀਓਜ਼ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਇਮਾਰਤ ਵਿੱਚੋਂ ਨਿਕਲਦੇ ਧੂੰਏਂ ਦੇ ਗੁਬਾਰ ਅਤੇ ਆਲੇ-ਦੁਆਲੇ ਦੇ ਨੁਕਸਾਨੇ ਗਏ ਮਕਾਨਾਂ ਦਾ ਮਲਬਾ ਦੇਖਿਆ ਜਾ ਸਕਦਾ ਹੈ।

Advertisement
×