DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Zimbabwe ਵਿੱਚ ਮਿੰਨੀ ਬੱਸ ਅਤੇ ਟਰੱਕ ਦੀ ਆਹਮੋ ਸਾਹਮਣੀ ਟੱਕਰ; 27 ਹਲਾਕ

ਚਰਚ ਦੇ ਮੈਂਬਰਾਂ ਨੂੰ ਲਿਜਾ ਰਹੀ ਸੀ ਮਿੰਨੀ ਬੱਸ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

zimbabwe road accident: ਜ਼ਿੰਬਾਬਵੇ ਵਿੱਚ ਚਰਚ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ ਅਤੇ ਇੱਕ ਟਰੱਕ ਦੀ ਆਹਮੋ ਸਾਹਮਣੀ ਟੱਕਰ ਹੋ ਗਈ ਜਿਸ ਵਿੱਚ 27 ਲੋਕਾਂ ਦੀ ਮੌਤ ਹੋ ਗਈ ਹੈ। ਪੁਲੀਸ ਦੇ ਬੁਲਾਰੇ ਪਾਲ ਨਿਆਥੀ ਨੇ ਦੱਸਿਆ ਕਿ ਇਸਾਈ ਧਰਮ ਦੇ ਇਹ ਸ਼ਰਧਾਲੂ ਇੱਕ ਧਾਰਮਿਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।

ਪੁਲੀਸ ਬੁਲਾਰੇ ਨੇ ਦੱਸਿਆ ਕਿ ਰਾਜਧਾਨੀ ਹਰਾਰੇ ਤੋਂ 132 ਕਿਲੋਮੀਟਰ (82 ਮੀਲ) ਦੱਖਣ ਵਿੱਚ ਚਿਵਹ ਕਸਬੇ ਨੇੜੇ ਇੱਕ ਮੁੱਖ ਹਾਈਵੇਅ 'ਤੇ ਜਦੋਂ ਟਰੱਕ ਇੱਕ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਦੀ ਮਿੰਨੀ ਬੱਸ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ।

Advertisement

ਇਹ ਪਤਾ ਲੱਗਿਆ ਹੈ ਕਿ 23 ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀਆਂ ਨੇ ਸਥਾਨਕ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਸਥਾਨਕ ਮੀਡੀਆ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਮੁਤਾਬਕ ਟੱਕਰ ਤੋਂ ਬਾਅਦ ਮਿੰਨੀ ਬੱਸ ਨੂੰ ਅੱਗ ਲੱਗ ਗਈ ਅਤੇ ਉਹ ਸੜ ਕੇ ਸਵਾਹ ਹੋ ਗਈ। ਪਾਲ ਨਿਆਥੀ ਨੇ ਕਿਹਾ ਕਿ ਦੋਵਾਂ ਵਾਹਨਾਂ ਵਿੱਚ ਯਾਤਰੀਆਂ ਦੀ ਗਿਣਤੀ ਸਪੱਸ਼ਟ ਨਹੀਂ ਸੀ।

Advertisement

ਜ਼ਿੰਬਾਬਵੇ ਵਿੱਚ ਭੀੜ-ਭੜੱਕੇ ਵਾਲੀਆਂ ਬੱਸਾਂ, ਮਿੰਨੀ ਬੱਸਾਂ ਅਤੇ ਛੋਟੀਆਂ ਗੱਡੀਆਂ ਨਾਲ ਜੁੜੇ ਸੜਕ ਹਾਦਸੇ ਆਮ ਹਨ, ਜਿਨ੍ਹਾਂ ਦਾ ਮੁੱਖ ਕਾਰਨ ਖ਼ਤਰਨਾਕ ਡਰਾਈਵਿੰਗ ਅਤੇ ਮਾੜੀਆਂ ਸੜਕਾਂ ਨੂੰ ਮੰਨਿਆ ਜਾਂਦਾ ਹੈ। ਅਧਿਕਾਰੀਆਂ ਅਨੁਸਾਰ ਜ਼ਿੰਬਾਬਵੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਸੜਕ ਸੁਰੱਖਿਆ ਦਾ ਰਿਕਾਰਡ ਸਭ ਤੋਂ ਮਾੜਾ ਹੈ ਅਤੇ 94 ਫੀਸਦੀ ਸੜਕ ਹਾਦਸਿਆਂ ਲਈ ਮਨੁੱਖੀ ਗਲਤੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।

ਯੂਨਾਈਟਿਡ ਨੇਸ਼ਨਜ਼ ਇਕਨਾਮਿਕ ਕਮਿਸ਼ਨ ਫਾਰ ਅਫਰੀਕਾ ਮੁਤਾਬਕ ਪੂਰੇ ਅਫ਼ਰੀਕਾ ਵਿੱਚ ਸੜਕ ਹਾਦਸਿਆਂ ਦੌਰਾਨ ਹਰ ਸਾਲ ਲਗਪਗ 300,000 ਲੋਕ ਮਾਰੇ ਜਾਂਦੇ ਹਨ, ਜੋ ਕਿ ਦੁਨੀਆ ਭਰ ਦੀ ਕੁੱਲ ਮੌਤਾਂ ਦਾ ਲਗਭਗ ਇੱਕ ਚੌਥਾਈ ਹਿੱਸਾ ਹੈ।

Advertisement
×