Milan Tram Derail: ਇਟਲੀ ਦੇ ਮਿਲਾਨ ਵਿੱਚ ਟਰਾਮ ਹਾਦਸਾਗ੍ਰਸਤ; ਇਕ ਹਲਾਕ; 40 ਜ਼ਖਮੀ
ਇਕ ਜ਼ਖਮੀ ਦੀ ਹਾਲਤ ਗੰਭੀਰ; ਮੌਕੇ ’ਤੇ 13 ਐਂਬੂਲੈਂਸਾਂ ਪੁੱਜੀਆਂ
People receive medical assistance at the scene following a deadly tram derailment in Milan, Italy, February 27, 2026. REUTERS/Daniele Mascolo
Advertisement
ਇਟਲੀ ਦੇ ਸ਼ਹਿਰ ਮਿਲਾਨ ਦੇ ਕੇਂਦਰੀ ਹਿੱਸੇ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਟਰਾਮ ਪਟੜੀ ਤੋਂ ਉਤਰ ਗਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 40 ਹੋਰ ਜ਼ਖਮੀ ਹੋ ਗਏ। ਇਨ੍ਹਾਂ ਵਿਚ ਇਕ ਦੀ ਹਾਲਤ ਗੰਭੀਰ ਹੈ।
ਇਹ ਹਾਦਸਾ ਵਿਟੋਰੀਓ ਵੇਨੇਟੋ ’ਤੇ ਵਾਪਰਿਆ। ਇਸ ਮੌਕੇ ਰਾਹਤ ਕਾਰਜਾਂ ਲਈ 13 ਐਂਬੂਲੈਂਸਾਂ ਮੌਕੇ ’ਤੇ ਪਹੁੰਚ ਗਈਆਂ।
Advertisement
ਸਿਵਲ ਪ੍ਰੋਟੈਕਸ਼ਨ ਟੀਮਾਂ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ। ਸਥਾਨਕ ਟਰਾਂਸਪੋਰਟ ਕੰਪਨੀ ਏਟੀਐਮ (ATM) ਨੇ ਅਜੇ ਤੱਕ ਇਸ ਘਟਨਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਪੁਲੀਸ ਅਤੇ ਪ੍ਰਸ਼ਾਸਨ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਟਰਾਮ ਪਟੜੀ ਤੋਂ ਕਿਵੇਂ ਉਤਰੀ।
Advertisement
Advertisement
×

