DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Middle East Conflict: ਹਰਮੁਜ਼ ਜਲ ਮਾਰਗ ਵਿੱਚ ਇਰਾਨ ਵੱਲੋਂ ਯੂ ਏ ਈ ਦੇ ਜਹਾਜ਼ ’ਤੇ ਹਮਲਾ

Iran UAE Ship Attack: ਏ ਡੀ ਐੱਨ ਓ ਸੀ ਦੇ ਤੇਲ ਟੈਂਕਰ ’ਤੇ ਮਿਜ਼ਾਈਲ ਹਮਲਾ ਕੀਤਾ

  • fb
  • twitter
  • whatsapp
  • whatsapp
Advertisement

ਯੂ ਏ ਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਬੂ ਧਾਬੀ ਦੀ ਸਰਕਾਰੀ ਤੇਲ ਅਤੇ ਗੈਸ ਕੰਪਨੀ ਏ ਡੀ ਐੱਨ ਓ ਸੀ ਦੀ ਮਲਕੀਅਤ ਵਾਲਾ ਇੱਕ ਜਹਾਜ਼ ਉਸ ਸਮੇਂ ਹਮਲੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਹਰਮੁਜ਼ ਜਲ ਮਾਰਗ ਵਿੱਚੋਂ ਲੰਘ ਰਿਹਾ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਪਾਰਕ ਸਮੁੰਦਰੀ ਆਵਾਜਾਈ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਰਾਨ ਨੇ ਇਸ ਉੱਤੇ ਮਿਜ਼ਾਈਲ ਦਾਗ਼ੀ ਹੈ।

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਨਿਚਰਵਾਰ ਤੜਕੇ ਹੋਏ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੰਪਨੀ ਮੁਤਾਬਕ ਫਰਵਰੀ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਵਿਰੁੱਧ ਜੰਗ ਸ਼ੁਰੂ ਕਰਨ ਤੋਂ ਬਾਅਦ ਇਸ ਜਲ ਮਾਰਗ ਵਿੱਚੋਂ ਲੰਘਣ ਵੇਲੇ ਉਨ੍ਹਾਂ ਦੇ ਇੱਕ ਦਰਜਨ ਤੋਂ ਵੱਧ ਜਹਾਜ਼ਾਂ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ, ਜਿਸ ਵਿੱਚ ਇੱਕ ਕਰਿਊ ਮੈਂਬਰ ਦੀ ਮੌਤ ਹੋ ਚੁੱਕੀ ਹੈ ਅਤੇ 20 ਹੋਰ ਜ਼ਖਮੀ ਹੋਏ ਹਨ। ਹਾਲਾਂਕਿ ਏ ਡੀ ਐੱਨ ਓ ਸੀ ਨੇ ਹਮਲੇ ਦੀ ਸਹੀ ਜਗ੍ਹਾ ਜਾਂ ਨੁਕਸਾਨ ਬਾਰੇ ਕੋਈ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ।

Advertisement

ਇਸ ਘਟਨਾ ਤੋਂ ਬਾਅਦ ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਅਪਰੇਸ਼ਨਜ਼ ਸੈਂਟਰ ਨੇ ਦੱਸਿਆ ਕਿ ਓਮਾਨ ਦੇ ਖਸਾਬ ਕਸਬੇ ਦੇ ਪੂਰਬ ਵਿੱਚ ਇੱਕ ਜਹਾਜ਼ ਨੂੰ ਪ੍ਰੋਜੈਕਟਾਈਲ ਨਾਲ ਮਾਰਿਆ ਗਿਆ ਸੀ, ਜਿਸ ਨਾਲ ਅੱਗ ਲੱਗ ਗਈ ਸੀ ਪਰ ਅੱਗ ਨੂੰ ਬੁਝਾ ਲਿਆ ਗਿਆ ਅਤੇ ਜਹਾਜ਼ ਤੇ ਅਮਲਾ ਸੁਰੱਖਿਅਤ ਹਨ। ਹਾਲਾਂਕਿ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਇਹ ਉਹੀ ਏ ਡੀ ਐੱਨ ਓ ਸੀ ਵਾਲੀ ਘਟਨਾ ਸੀ।

Advertisement

ਇਸ ਦੌਰਾਨ, ਜਲ ਮਾਰਗ ਦੇ ਦੂਜੇ ਪਾਸੇ ਸਥਿਤ ਇਰਾਨ ਅਤੇ ਓਮਾਨ ਇਸ ਜਲ ਮਾਰਗ ਦੇ ਪ੍ਰਬੰਧਨ ਲਈ ਕਿਸੇ ਸਮਝੌਤੇ 'ਤੇ ਗੱਲਬਾਤ ਕਰ ਰਹੇ ਹਨ, ਜਿਸ ਨੂੰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਅੰਤਰਰਾਸ਼ਟਰੀ ਜਲ ਮਾਰਗ ਮੰਨਿਆ ਜਾਂਦਾ ਸੀ।

Advertisement
×