Microsoft layoffs: ਮਾਈਕਰੋਸਾਫਟ ਵੱਲੋਂ 4,800 ਨੌਕਰੀਆਂ ਵਿੱਚ ਕਟੌਤੀ, ਐਕਸਬਾਕਸ ਡਿਵੀਜ਼ਨ ਵਿੱਚ ਵੀ ਵੱਡੀ ਛਾਂਟੀ
Microsoft layoffs: ਮਾਈਕਰੋਸਾਫਟ ਆਪਣੀ ਵਿਸ਼ਵਵਿਆਪੀ ਕਰਮਚਾਰੀ ਗਿਣਤੀ ਦੇ ਲਗਪਗ 2.1 ਪ੍ਰਤੀਸ਼ਤ ਯਾਨੀ 4,800 ਨੌਕਰੀਆਂ ਵਿੱਚ ਕਟੌਤੀ ਕਰ ਰਿਹਾ ਹੈ, ਜਿਸ ਵਿੱਚ ਇਸਦੇ ਐਕਸਬਾਕਸ (Xbox) ਵੀਡੀਓ ਗੇਮ ਕਾਰੋਬਾਰ ਦੇ ਕਰਮਚਾਰੀਆਂ ਦੀ ਇੱਕ ਵੱਡੀ ਗਿਣਤੀ ਵੀ ਸ਼ਾਮਲ ਹੈ। ਕੰਪਨੀ ਨੇ ਸੋਮਵਾਰ ਨੂੰ...
Microsoft layoffs: ਮਾਈਕਰੋਸਾਫਟ ਆਪਣੀ ਵਿਸ਼ਵਵਿਆਪੀ ਕਰਮਚਾਰੀ ਗਿਣਤੀ ਦੇ ਲਗਪਗ 2.1 ਪ੍ਰਤੀਸ਼ਤ ਯਾਨੀ 4,800 ਨੌਕਰੀਆਂ ਵਿੱਚ ਕਟੌਤੀ ਕਰ ਰਿਹਾ ਹੈ, ਜਿਸ ਵਿੱਚ ਇਸਦੇ ਐਕਸਬਾਕਸ (Xbox) ਵੀਡੀਓ ਗੇਮ ਕਾਰੋਬਾਰ ਦੇ ਕਰਮਚਾਰੀਆਂ ਦੀ ਇੱਕ ਵੱਡੀ ਗਿਣਤੀ ਵੀ ਸ਼ਾਮਲ ਹੈ।
ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਛਾਂਟੀ ਵਿੱਚ 1,600 ਐਕਸਬਾਕਸ ਕਰਮਚਾਰੀ ਸ਼ਾਮਲ ਹਨ ਅਤੇ ਇੱਕ ਵਿਆਪਕ ਪੁਨਰਗਠਨ ਦੇ ਹਿੱਸੇ ਵਜੋਂ ਇਸ ਸਾਲ ਹੋਰ ਵੀ ਛਾਂਟੀ ਕੀਤੀ ਜਾਵੇਗੀ। ਇਸ ਕਾਰਵਾਈ ਦਾ ਉਦੇਸ਼ ਐਕਸਬਾਕਸ ਨੂੰ "ਰੀਸੈਟ" ਕਰਨਾ ਹੈ ਕਿਉਂਕਿ ਇਸਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਗੇਮਿੰਗ ਡਿਵੀਜ਼ਨ ਦੀ ਵਾਗਡੋਰ ਸੰਭਾਲਣ ਵਾਲੀ ਐਕਸਬਾਕਸ ਦੀ ਸੀ.ਈ.ਓ. ਆਸ਼ਾ ਸ਼ਰਮਾ ਦੇ ਇੱਕ ਮੀਮੋ ਵਿੱਚ ਕਿਹਾ ਗਿਆ ਹੈ, "ਸਾਡਾ ਕਾਰੋਬਾਰ ਅੱਜ ਸਿਹਤਮੰਦ ਨਹੀਂ ਹੈ।" "ਅਸੀਂ ਅਜਿਹੇ ਮੁਨਾਫ਼ੇ (ਮਾਰਜਿਨ) 'ਤੇ ਕੰਮ ਕਰ ਰਹੇ ਹਾਂ ਜੋ ਤੁਲਨਾਤਮਕ ਪਲੇਟਫਾਰਮ ਅਤੇ ਪ੍ਰਕਾਸ਼ਨ ਕਾਰੋਬਾਰਾਂ ਨਾਲੋਂ 3-10 ਗੁਣਾ ਘੱਟ ਹਨ।"
ਸ਼ਰਮਾ ਨੇ ਕਿਹਾ ਕਿ ਇਹ ਉਦਯੋਗ, ਜਿਸ ਵਿੱਚ ਐਕਸਬਾਕਸ ਸੋਨੀ ਦੇ ਪਲੇਅਸਟੇਸ਼ਨ ਅਤੇ ਨਿਨਟੈਂਡੋ ਦੇ ਸਵਿੱਚ ਨਾਲ ਮੁਕਾਬਲਾ ਕਰਦਾ ਹੈ, ਇੱਕ ਗੰਭੀਰ "ਹਾਰਡਵੇਅਰ ਸੰਕਟ" ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਕੰਸੋਲ ਦੇ ਹਿੱਸਿਆਂ (ਕੰਪੋਨੈਂਟਸ) ਲਈ ਲਾਗਤਾਂ ਅਸਮਾਨ ਨੂੰ ਛੂਹ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਸ਼ੁਰੂ ਹੋਏ ਵਿੱਤੀ ਸਾਲ ਦੌਰਾਨ 1,600 ਹੋਰ ਨੌਕਰੀਆਂ ਦੀ ਕਟੌਤੀ ਦੀ ਉਮੀਦ ਕੀਤੀ ਜਾ ਸਕਦੀ ਹੈ। ਕੰਪਨੀ ਚਾਰ ਵੀਡੀਓ ਗੇਮ ਡਿਵੈਲਪਮੈਂਟ ਸਟੂਡੀਓਜ਼ ਨੂੰ ਵੀ ਵੱਖ ਕਰ ਰਹੀ ਹੈ ਜਿਨ੍ਹਾਂ ਨੂੰ ਪਹਿਲਾਂ ਮਾਈਕਰੋਸਾਫਟ ਦੁਆਰਾ ਹਾਸਲ ਕੀਤਾ ਗਿਆ ਸੀ।
ਐਕਸਬਾਕਸ ਵਿੱਚ ਕੀਤੀ ਗਈ ਕਟੌਤੀ ਮਾਈਕਰੋਸਾਫਟ ਦੀ ਵਿਆਪਕ ਛਾਂਟੀ ਤੋਂ ਇਲਾਵਾ ਹੈ, ਜਿਸ ਨੂੰ ਸਾਫਟਵੇਅਰ ਦਿੱਗਜ ਕੰਪਨੀ ਦੀ ਚੀਫ਼ ਪੀਪਲ ਅਫਸਰ ਐਮੀ ਕੋਲਮੈਨ ਨੇ ਗਾਹਕਾਂ ਦੀਆਂ ਲੋੜਾਂ ਵਿੱਚ ਅਣਦੱਸੀਆਂ ਤਬਦੀਲੀਆਂ ਨਾਲ ਜੋੜਿਆ ਹੈ।
ਕੋਲਮੈਨ ਨੇ ਇੱਕ ਬਲਾਗ ਪੋਸਟ ਵਿੱਚ ਲਿਖਿਆ, "ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਅੱਜ ਖਤਮ ਕੀਤੀਆਂ ਗਈਆਂ ਭੂਮਿਕਾਵਾਂ ਨੂੰ ਏ.ਆਈ. (AI) ਨਾਲ ਨਹੀਂ ਬਦਲਿਆ ਜਾ ਰਿਹਾ ਹੈ।"
ਇਹ ਛਾਂਟੀ ਉਨ੍ਹਾਂ ਸਵੈ-ਇੱਛਤ ਬਾਇਆਊਟਸ (voluntary buyouts) ਤੋਂ ਬਾਅਦ ਹੋਈ ਹੈ, ਜੋ ਮਾਈਕਰੋਸਾਫਟ ਨੇ ਮਈ ਵਿੱਚ ਲਗਪਗ 8,750 ਲੋਕਾਂ ਨੂੰ ਦੇਣੇ ਸ਼ੁਰੂ ਕੀਤੇ ਸਨ। ਕੋਲਮੈਨ ਨੇ ਸੋਮਵਾਰ ਨੂੰ ਕਿਹਾ ਕਿ ਯੋਗ ਕਰਮਚਾਰੀਆਂ ਵਿੱਚੋਂ 30 ਫੀਸਦੀ ਤੋਂ ਵੱਧ ਨੇ ਉਨ੍ਹਾਂ ਸਵੈ-ਇੱਛਤ ਸੇਵਾਮੁਕਤੀ ਦੀਆਂ ਪੇਸ਼ਕਸ਼ਾਂ ਨੂੰ ਸਵੀਕਾਰ ਕਰ ਲਿਆ ਹੈ।
