ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਕਸੀਕੋ ਹਿੰਸਾ: ਮਿਚੋਆਕਾਨ ਵਿੱਚ ਧਮਾਕੇ ਕਾਰਨ ਦੋ ਮੌਤਾਂ, ਸੱਤ ਜ਼ਖਮੀ

ਮੈਕਸੀਕੋ ਦੇ ਮਿਚੋਆਕਾਨ ਰਾਜ ਵਿੱਚ ਇੱਕ ਸਥਾਨਕ ਪੁਲੀਸ ਥਾਣੇ ਦੇ ਬਾਹਰ ਧਮਾਕਾ ਹੋਣ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਲੋਕ ਜ਼ਖਮੀ ਹੋ ਗਏ। ਸਥਾਨਕ ਅਤੇ ਸੰਘੀ ਸੁਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੋਆਹੁਆਯਾਨਾ ਪੁਲੀਸ ਦੇ...
ਸੰਕੇਤਕ ਤਸਵੀਰ
Advertisement
ਮੈਕਸੀਕੋ ਦੇ ਮਿਚੋਆਕਾਨ ਰਾਜ ਵਿੱਚ ਇੱਕ ਸਥਾਨਕ ਪੁਲੀਸ ਥਾਣੇ ਦੇ ਬਾਹਰ ਧਮਾਕਾ ਹੋਣ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਲੋਕ ਜ਼ਖਮੀ ਹੋ ਗਏ। ਸਥਾਨਕ ਅਤੇ ਸੰਘੀ ਸੁਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਕੋਆਹੁਆਯਾਨਾ ਪੁਲੀਸ ਦੇ ਕਮਾਂਡਰ ਹੈਕਟਰ ਜੇਪੇਦਾ ਨੇ ਦੱਸਿਆ ਕਿ ਧਮਾਕੇ ਵਿੱਚ ਦੋ ਪੁਲੀਸ ਅਧਿਕਾਰੀਆਂ ਦੀ ਮੌਤ ਹੋ ਗਈ, ਜਦੋਂ ਕਿ ਜ਼ਖਮੀਆਂ ਵਿੱਚ ਆਮ ਲੋਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਧਮਾਕੇ ਵਾਲੀ ਥਾਂ ਤੋਂ ਕਾਫੀ ਦੂਰ ਪਏ ਮਿਲੇ। ਇਸ ਦੋਰਾਨ ਕਾਰਨ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਇਹ ਧਮਾਕਾ ਸ਼ਨਿਚਰਵਾਰ ਨੂੰ ਉਸ ਸਮੇਂ ਹੋਇਆ ਜਦੋਂ ਮਿਚੋਆਕਾਨ ਦੇ ਗਵਰਨਰ ਅਲਫ੍ਰੇਡੋ ਰਾਮੀਰੇਜ਼ ਬੇਡੋਲਾ ਆਪਣੀ ਪਾਰਟੀ ਮੋਰੇਨਾ ਦੀ ਸਰਕਾਰ ਦੇ ਕਾਰਜਕਾਲ ਦੇ ਸੱਤ ਸਾਲ ਪੂਰੇ ਹੋਣ ਦੇ ਮੌਕੇ 'ਤੇ ਮੈਕਸੀਕੋ ਸਿਟੀ ਵਿੱਚ ਰਾਸ਼ਟਰਪਤੀ ਕਲਾਉਡੀਆ ਸ਼ਿਨਬਾਮ ਦੇ ਨਾਲ ਜਸ਼ਨ ਮਨਾ ਰਹੇ ਸਨ।

Advertisement

ਮਿਚੋਆਕਾਨ ਵਿੱਚ ਸੁਰੱਖਿਆ ਵਿਵਸਥਾ ਵਿਗੜਨ ਨੂੰ ਲੈ ਕੇ ਰਾਮੀਰੇਜ਼ ਬੇਡੋਲਾ ਅਤੇ ਸ਼ਿਨਬਾਮ ਦੀ ਆਲੋਚਨਾ ਹੋਈ ਹੈ, ਜਿੱਥੇ ਕਈ ਨਸ਼ੀਲੇ ਪਦਾਰਥਾਂ ਦੇ ਗਿਰੋਹ ਇਲਾਕੇ 'ਤੇ ਕਬਜ਼ਾ ਕਰਨ ਲਈ ਆਪਸ ਵਿੱਚ ਲੜ ਰਹੇ ਹਨ ਅਤੇ ਸਥਾਨਕ ਲੋਕਾਂ ਨੂੰ ਡਰਾ ਰਹੇ ਹਨ।

ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਧਮਾਕੇ 'ਧਮਾਕਾਖੇਜ਼ ਉਪਕਰਣ' (explosive device) ਨਾਲ ਹੋਇਆ, ਪਰ ਉਸ ਨੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ।

Advertisement
Show comments