DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਮਦਾਨੀ ਅਤੇ ਕਮਲਾ ਵੱਲੋਂ ਹਮਲਾ ਕੌਮਾਂਤਰੀ ਕਾਨੂੰੂਨਾਂ ਦੀ ਉਲੰਘਣਾ ਕਰਾਰ

ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਅਤੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੈਨੇਜ਼ੁਏਲਾ ’ਤੇ ਹਮਲੇ ਅਤੇ ਉਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਤੇ ਪਤਨੀ ਸਿਲੀਆ ਫਲੋਰਸ ਨੂੰ ਫੜਨ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਿਖੇਧੀ ਕੀਤੀ ਹੈ। ਮਮਦਾਨੀ ਨੇ ਮਾਦੂਰੋ...

  • fb
  • twitter
  • whatsapp
  • whatsapp
Advertisement

ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਅਤੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੈਨੇਜ਼ੁਏਲਾ ’ਤੇ ਹਮਲੇ ਅਤੇ ਉਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਤੇ ਪਤਨੀ ਸਿਲੀਆ ਫਲੋਰਸ ਨੂੰ ਫੜਨ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਿਖੇਧੀ ਕੀਤੀ ਹੈ। ਮਮਦਾਨੀ ਨੇ ਮਾਦੂਰੋ ਤੇ ਉਸ ਦੀ ਪਤਨੀ ਨੂੰ ਫੜਨ ਨੂੰ ਜੰਗੀ ਕਾਰਵਾਈ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਿਊਯਾਰਕ ਰਹਿੰਦੇ ਵੈਨੇਜ਼ੁਏਲਾ ਦੇ ਹਜ਼ਾਰਾਂ ਲੋਕਾਂ ’ਤੇ ਮਾੜਾ ਅਸਰ ਪੈ ਸਕਦਾ ਹੈ। ਕਮਲਾ ਹੈਰਿਸ ਨੇ ‘ਐਕਸ’ ’ਤੇ ਕਿਹਾ ਕਿ ਟਰੰਪ ਨੇ ਨਸ਼ੇ ਦੀ ਚਿੰਤਾ ਕਰ ਕੇ ਨਹੀਂ ਸਗੋਂ ਤੇਲ ਹਿੱਤਾਂ ਕਾਰਨ ਵੈਨੇਜ਼ੁਏਲਾ ਖ਼ਿਲਾਫ਼ ਕਾਰਵਾਈ ਕੀਤੀ ਹੈ, ਇਸ ਕਾਰਵਾਈ ਕਾਰਨ ਖ਼ਿੱਤੇ ’ਚ ਅਸਥਿਰਤਾ ਫੈਲੇਗੀ ਜਿਸ ਨਾਲ ਅਮਰੀਕੀਆਂ ਦੀ ਜਾਨ ਖਤਰੇ ’ਚ ਪੈ ਸਕਦੀ ਹੈ।

ਵੈਨੇਜ਼ੁਏਲਾ ਦੀ ਤੇਲ ਸਨਅਤ ’ਤੇ ਕਬਜ਼ੇ ਦੀ ਅਮਰੀਕੀ ਯੋਜਨਾ ’ਚ ਅੜਿੱਕੇ

Advertisement

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਦੀ ਵੈਨੇਜ਼ੁਏਲਾ ਦੀ ਤੇਲ ਸਨਅਤ ’ਤੇ ਕੰਟਰੋਲ ਕਰਨ ਅਤੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਫੜਨ ਮਗਰੋਂ ਅਮਰੀਕੀ ਕੰਪਨੀਆਂ ਤੋਂ ਇਸ ਨੂੰ ਮੁੜ ਸੁਰਜੀਤ ਕਰਨ ਲਈ ਕਹਿਣ ਦੀ ਯੋਜਨਾ ਦਾ ਤੇਲ ਦੀਆਂ ਕੀਮਤਾਂ ’ਤੇ ਫੌਰੀ ਕੋਈ ਖਾਸ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ। ਕੌਮਾਂਤਰੀ ਪਾਬੰਦੀ ਅਤੇ ਵਰ੍ਹਿਆਂ ਤੋਂ ਅਣਗੌਲਿਆਂ ਰਹਿਣ ਕਾਰਨ ਤੇਲ ਸਨਅਤ ਖਰਾਬ ਹਾਲਤ ਵਿੱਚ ਹੈ। ਇਸ ਲਈ ਉਤਪਾਦਨ ਵਧਾਉਣ ਵਿੱਚ ਕਈ ਵਰ੍ਹੇ ਲਗ ਸਕਦੇ ਹਨ ਅਤੇ ਇਸ ਲਈ ਵੱਡੇ ਨਿਵੇਸ਼ ਦੀ ਲੋੜ ਹੈ। ਅਮਰੀਕੀ ਕੰਪਨੀਆਂ ਨਿਵੇਸ਼ ਤੋਂ ਪਹਿਲਾਂ ਮੁਲਕ ਵਿੱਚ ਸਥਿਰ ਮਾਹੌਲ ਚਾਹੁਣਗੀਆਂ। ਵੈਨੇਜ਼ੁਏਲਾ ਕੋਲ ਦੁਨੀਆ ਦਾ ਸਭ ਤੋਂ ਵੱਧ ਕੱਚੇ ਤੇਲ ਦਾ ਭੰਡਾਰ ਹੈ। -ਏਪੀ

Advertisement

Advertisement
×