DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲੁਧਿਆਣਾ ਪੁਲੀਸ ਨੇ 4 ਮਹੀਨਿਆਂ ਦਾ ਅਗਵਾ ਬੱਚਾ 5 ਘੰਟਿਆਂ ਅੰਦਰ ਮਾਪਿਆਂ ਨੂੰ ਸੌਂਪਿਆ

ਬੱਚੇ ਨੂੰ ਵੇਚਣ ਦੀ ਸੀ ਤਿਆਰੀ, ਪੁਲੀਸ ਨੇ ਸੁਰੱਖਿਅਤ ਛੁਡਵਾ ਕੇ ਪਿਤਾ ਹਵਾਲੇ ਕੀਤਾ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਪੁਲੀਸ ਨੇ 4 ਮਹੀਨਿਆਂ ਦਾ ਅਗਵਾ ਬੱਚਾ 5 ਘੰਟਿਆਂ ਅੰਦਰ ਮਾਪਿਆਂ ਨੂੰ ਸੌਂਪਿਆ
Advertisement

ਲੁਧਿਆਣਾ ਪੁਲੀਸ ਨੇ ਹੈਬੋਵਾਲ ਦੇ ਚੰਦਰ ਨਗਰ ਤੋਂ ਅਗਵਾ ਹੋਏ 4 ਮਹੀਨਿਆਂ ਦੇ ਮਾਸੂਮ ਬੱਚੇ ਆਰੀਅਨ ਦੇ ਮਾਮਲੇ ਨੂੰ 5 ਘੰਟਿਆਂ ਦੇ ਅੰਦਰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਬੱਚੇ ਨੂੰ ਅਗਵਾਕਾਰਾਂ ਤੋਂ ਸੁਰੱਖਿਅਤ ਛੁਡਵਾ ਕੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਹੈ।

ਇਸ ਮਾਮਲੇ ਵਿੱਚ ਇੱਕ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਬੱਚੇ ਨੂੰ ਕਿਸੇ ਹੋਰ ਨੇ ਨਹੀਂ, ਸਗੋਂ ਉਸ ਦੀ ਆਪਣੀ ਸਕੀ ਚਾਚੀ (ਪਿਤਾ ਦੀ ਭਰਜਾਈ) ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਅਗਵਾ ਕੀਤਾ ਸੀ। ਮੁਲਜ਼ਮਾਂ ਨੇ ਬੱਚੇ ਦਾ ਸੌਦਾ ਕਰ ਕੇ ਉਸ ਨੂੰ ਅੱਗੇ ਵੇਚਣਾ ਸੀ। ਪੁਲੀਸ ਨੇ ਅਗਵਾਕਾਰ ਚਾਚੀ ਮਮਤਾ ਅਤੇ ਉਸ ਦੇ ਸਾਥੀ ਵਿਵੇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਹ ਪਰਵਾਸੀ ਮਜ਼ਦੂਰ ਫਿਲਹਾਲ ਜਲੰਧਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ, ਜਿੱਥੋਂ ਬੱਚੇ ਨੂੰ ਬਰਾਮਦ ਕੀਤਾ ਗਿਆ। ਬੱਚੇ ਦਾ ਪਿਤਾ ਵੀ ਯੂ.ਪੀ. ਤੋਂ ਆ ਕੇ ਇੱਥੇ ਮਜ਼ਦੂਰੀ ਕਰਦਾ ਹੈ।

Advertisement

ਪੂਰੇ ਅਪਰੇਸ਼ਨ ਦੀ ਅਗਵਾਈ ਕਰ ਰਹੇ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਡੀਸੀਪੀ ਸਿਟੀ) ਆਲਮ ਵਿਜੇ ਸਿੰਘ ਨੇ ਮਾਸੂਮ ਬੱਚੇ ਨੂੰ ਉਸ ਦੇ ਪਿਤਾ ਆਲੋਕ ਕੁਮਾਰ ਦੇ ਹਵਾਲੇ ਕੀਤਾ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਏਡੀਸੀਪੀ-3 ਧਾਰਾਵਥ ਸਾਈ ਪ੍ਰਕਾਸ਼ ਵੀ ਮੌਜੂਦ ਸਨ।

Advertisement

ਜ਼ਿਕਰਯੋਗ ਹੈ ਕਿ ਐਤਵਾਰ ਸ਼ਾਮ ਲਗਭਗ 6 ਵਜੇ ਹੈਬੋਵਾਲ ਪੁਲੀਸ ਨੂੰ ਬੱਚਾ ਅਗਵਾ ਹੋਣ ਦੀ ਸੂਚਨਾ ਮਿਲੀ ਸੀ। ਪੁਲੀਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਬੱਚੇ ਦੇ ਪਿਤਾ ਆਲੋਕ ਨੇ ਪੁਲੀਸ ਨੂੰ ਦੱਸਿਆ ਕਿ ਮੂੰਹ 'ਤੇ ਮਾਸਕ ਪਾ ਕੇ ਆਏ ਇੱਕ ਔਰਤ ਅਤੇ ਮਰਦ ਉਸ ਦੇ ਪੁੱਤਰ ਨੂੰ ਚੁੱਕ ਕੇ ਲੈ ਗਏ ਹਨ। ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਹੈਬੋਵਾਲ ਥਾਣੇ ’ਚ ਕੇਸ ਦਰਜ ਕਰਕੇ ਪੁਲੀਸ ਨੇ ਤਕਨੀਕੀ ਸਾਧਨਾਂ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਤਲਾਸ਼ੀ ਅਭਿਆਨ ਚਲਾਇਆ।

ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਬੱਚੇ ਦੀ ਭਾਲ ਲਈ ਪੁਲੀਸ ਦੀਆਂ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਸ਼ੱਕੀ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ 5 ਘੰਟਿਆਂ ਦੇ ਅੰਦਰ-ਅੰਦਰ ਜਲੰਧਰ ਤੋਂ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਕੇ ਚਾਚੀ ਤੇ ਉਸ ਦੇ ਸਾਥੀ ਨੂੰ ਦਬੋਚ ਲਿਆ ਗਿਆ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਔਰਤ ਦਾ ਆਪਣੇ ਪਤੀ ਨਾਲ ਵੀ ਵਿਵਾਦ ਚੱਲ ਰਿਹਾ ਸੀ। ਪੁਲੀਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਬੱਚੇ ਨੂੰ ਕਿਸ ਨੂੰ ਵੇਚਿਆ ਜਾਣਾ ਸੀ ਅਤੇ ਇਸ ਸੌਦੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ।

Advertisement
×