DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਵੱਲੋਂ ਅਮਰੀਕੀ ਆਗੂਆਂ ਨੂੰ ਦਿੱਤੇ ਤੋਹਫ਼ਿਆਂ ਦੀ ਸੂਚੀ ਜਾਰੀ

ਬਾਇਡਨ ਨੂੰ ਦਿੱਤਾ ਚਾਂਦੀ ਦੀ ਰੇਲਗੱਡੀ ਦਾ ਸੈੱਟ ਅਤੇ ਪਸ਼ਮੀਨਾ ਸ਼ਾਲ ਵੀ ਸ਼ਾਮਲ

  • fb
  • twitter
  • whatsapp
  • whatsapp
Advertisement

ਅਮਰੀਕੀ ਵਿਦੇਸ਼ ਵਿਭਾਗ ਨੇ ਸਾਲ 2024 ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਭਾਰਤੀ ਅਧਿਕਾਰੀਆਂ ਵੱਲੋਂ ਅਮਰੀਕੀ ਆਗੂਆਂ ਨੂੰ ਦਿੱਤੇ ਗਏ ਤੋਹਫ਼ਿਆਂ ਦੀ ਸੂਚੀ ਜਾਰੀ ਕੀਤੀ ਹੈ। ਵਿਭਾਗ ਦੇ ਚੀਫ ਆਫ ਪ੍ਰੋਟੋਕੋਲ ਦਫ਼ਤਰ ਨੇ ਦੱਸਿਆ ਕਿ ਇਹ ਤੋਹਫ਼ੇ ਕਾਨੂੰਨ ਮੁਤਾਬਕ ਨੈਸ਼ਨਲ ਆਰਕਾਈਵਜ਼ (ਕੌਮੀ ਪੁਰਾਲੇਖ) ਜਾਂ ਜਨਰਲ ਸਰਵਿਸਿਜ਼ ਐਡਮਿਨਿਸਟ੍ਰੇਸ਼ਨ (ਜੀ ਐੱਸ ਏ) ਨੂੰ ਸੌਂਪ ਦਿੱਤੇ ਗਏ ਹਨ। ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ 10 ਸਤੰਬਰ 2023 ਨੂੰ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਲੱਕੜ ਦਾ ਬਕਸਾ, ਸ਼ਾਲ, ਕੇਸਰ ਅਤੇ ਚਾਹ ਦਾ ਡੱਬਾ ਭੇਟ ਕੀਤਾ ਸੀ, ਜਿਸ ਦੀ ਕੀਮਤ 562 ਡਾਲਰ ਸੀ। ਕੇਸਰ ਅਤੇ ਚਾਹ ਵਰਗੀਆਂ ਖਰਾਬ ਹੋਣ ਵਾਲੀਆਂ ਚੀਜ਼ਾਂ ਨਿਯਮਾਂ ਮੁਤਾਬਕ ਨਸ਼ਟ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ 16 ਜੁਲਾਈ 2024 ਨੂੰ ਮੋਦੀ ਨੇ ਬਾਈਡਨ ਨੂੰ 7,750 ਡਾਲਰ ਦੀ ਕੀਮਤ ਵਾਲਾ ਚਾਂਦੀ ਦਾ ਰੇਲਗੱਡੀ ਦਾ ਸੈੱਟ ਵੀ ਦਿੱਤਾ ਸੀ। ਇਸੇ ਤਰ੍ਹਾਂ ਸਾਬਕਾ ਪ੍ਰਥਮ ਮਹਿਲਾ ਜਿਲ ਬਾਇਡਨ ਨੂੰ 21 ਅਕਤੂਬਰ 2024 ਨੂੰ 2,969 ਡਾਲਰ ਦੀ ਪਸ਼ਮੀਨਾ ਸ਼ਾਲ ਭੇਟ ਕੀਤੀ ਗਈ ਸੀ। ਮੋਦੀ ਨੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ 18 ਅਕਤੂਬਰ 2024 ਨੂੰ ਭਗਵਾਨ ਕ੍ਰਿਸ਼ਨ ਦੀ ਰਾਸ ਲੀਲਾ ਵਾਲਾ ਚਾਂਦੀ ਦਾ ਡੱਬਾ (ਕੀਮਤ 1,330 ਡਾਲਰ) ਦਿੱਤਾ, ਜਦਕਿ ਉਨ੍ਹਾਂ ਦੇ ਪਤੀ ਡਗਲਸ ਐਮਹੌਫ ਨੂੰ ਕਫਲਿੰਕਸ ਦਿੱਤੇ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਰੱਖਿਆ ਮੰਤਰੀ ਲੋਇਡ ਆਸਟਿਨ ਨੂੰ ਸ਼ਿਵ ਨਟਰਾਜ ਦੀ 3,700 ਡਾਲਰ ਵਾਲੀ ਕਾਂਸੇ ਦੀ ਮੂਰਤੀ ਭੇਟ ਕੀਤੀ ਸੀ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਆਪਣੇ ਹਮਰੁਤਬਾ ਜੈਕਬ ਸੁਲੀਵਨ ਨੂੰ ਕਸ਼ਮੀਰੀ ਪਸ਼ਮੀਨਾ ਸਕਾਰਫ ਦਿੱਤਾ ਸੀ।

Advertisement
Advertisement
×