DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Twenty-three soldiers died in Indonesia ਇੰਡੋਨੇਸ਼ੀਆ ਵਿੱਚ ਢਿੱਗਾਂ ਡਿੱਗਣ ਦਾ ਮਾਮਲਾ: 23 ਫੌਜੀਆਂ ਦੀ ਮੌਤ ਦੀ ਪੁਸ਼ਟੀ

ਇੰਡੋਨੇਸ਼ੀਆ ਦੇ ਪੱਛਮੀ ਜਾਵਾ ਵਿੱਚ ਢਿੱਗਾਂ ਡਿੱਗਣ ਕਾਰਨ ਸੌ ਦੇ ਕਰੀਬ ਜਣੇ ਲਾਪਤਾ ਹਨ ਤੇ ਇਸ ਹਾਦਸੇ ਵਿਚ 23 ਫੌਜੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਇਹ ਜਾਣਕਾਰੀ ਇੱਕ ਜਲ ਸੈਨਾ ਦੇ ਬੁਲਾਰੇ ਨੇ ਅੱਜ ਦਿੱਤੀ ਪਰ ਇਹ ਸਪਸ਼ਟ...

  • fb
  • twitter
  • whatsapp
  • whatsapp
featured-img featured-img
Indonesian rescue members search for victims at the site of a landslide following heavy rains in Pasir Langu village, West Bandung regency, West Java province, Indonesia, January 27, 2026. REUTERS/Ajeng Dinar Ulfiana
Advertisement

ਇੰਡੋਨੇਸ਼ੀਆ ਦੇ ਪੱਛਮੀ ਜਾਵਾ ਵਿੱਚ ਢਿੱਗਾਂ ਡਿੱਗਣ ਕਾਰਨ ਸੌ ਦੇ ਕਰੀਬ ਜਣੇ ਲਾਪਤਾ ਹਨ ਤੇ ਇਸ ਹਾਦਸੇ ਵਿਚ 23 ਫੌਜੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਇਹ ਜਾਣਕਾਰੀ ਇੱਕ ਜਲ ਸੈਨਾ ਦੇ ਬੁਲਾਰੇ ਨੇ ਅੱਜ ਦਿੱਤੀ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕੀ ਇਹ ਪਹਿਲਾਂ ਮ੍ਰਿਤਕ ਐਲਾਨੇ ਗਏ 17 ਲੋਕਾਂ ਵਿੱਚ ਸ਼ਾਮਲ ਹਨ ਕਿ ਨਹੀਂ।

ਪੱਛਮੀ ਜਾਵਾ ਸੂਬੇ ਵਿੱਚ ਇੱਕ ਪਹਾੜੀ ਖੇਤਰ ਵਿੱਚ ਬੀਤੇ ਦਿਨੀਂ ਢਿੱਗਾਂ ਡਿੱਗ ਗਈਆਂ ਸਨ। ਜਾਣਕਾਰੀ ਅਨੁਸਾਰ ਇਹ ਫੌਜੀ ਸਖ਼ਤ ਹਾਲਾਤ ਅਤੇ ਭਾਰੀ ਮੀਂਹ ਵਿੱਚ ਸਿਖਲਾਈ ਲੈ ਰਹੇ ਸਨ ਜਦੋਂ ਬੁਰਾਂਗਰਾਂਗ ਦੀਆਂ ਢਲਾਣਾਂ ’ਤੇ ਪਾਸੀਰ ਲੰਗੂ ਪਿੰਡ ਵਿੱਚ ਜ਼ਮੀਨ ਖਿਸਕ ਗਈ ਜਿਸ ਕਾਰਨ ਉਨ੍ਹਾਂ ਦਾ ਕੈਂਪ ਨੁਕਸਾਨਿਆ ਗਿਆ ਤੇ 34 ਘਰਾਂ ਨੂੰ ਨੁਕਸਾਨ ਪੁੱਜਿਆ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਕਿਹਾ ਕਿ ਮੌਤਾਂ ਦਾ ਅੰਕੜਾ ਵਧ ਵੀ ਸਕਦਾ ਹੈ।

Advertisement

ਨੇਵੀ ਚੀਫ਼ ਆਫ਼ ਸਟਾਫ਼ ਐਡਮਿਰਲ ਮੁਹੰਮਦ ਅਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਫੌਜੀ ਇੰਡੋਨੇਸ਼ੀਆ-ਪਾਪੁਆ ਨਿਊ ਗਿਨੀ ਸਰਹੱਦ 'ਤੇ ਲੰਬੇ ਸਮੇਂ ਦੀ ਸਰਹੱਦੀ ਅਸਾਈਨਮੈਂਟ ਲਈ 23-ਮੈਂਬਰੀ ਯੂਨਿਟ ਸਿਖਲਾਈ ਦਾ ਹਿੱਸਾ ਸਨ।

Advertisement

Advertisement
×